ਹਾਰਟ ਸਰਜਰੀ ਤੋਂ ਬਾਅਦ ਪਹਿਲੀ ਵਾਰ ਪੋਸਟ ਪਾ ਕੇ ਸੁਨੀਲ ਗਰੋਵਰ ਨੇ ਸ਼ੇਅਰ ਕੀਤਾ ਆਪਣਾ ਹੈਲਥ ਅਪਡੇਟ

written by Pushp Raj | February 11, 2022

ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਦੀ ਕੁਝ ਦਿਨ ਪਹਿਲਾਂ ਹੀ ਹਾਰਟ ਸਰਜਰੀ ਹੋਈ ਹੈ। ਹਾਰਟ ਸਰਜਰੀ ਤੋਂ ਬਾਅਦ ਸੁਨੀਲ ਨੇ ਪਹਿਲੀ ਵਾਰ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਆਪਣਾ ਹੈਲਥ ਅਪਡੇਟ ਜਾਰੀ ਕੀਤਾ ਹੈ।

ਸੁਨੀਲ ਗਰੋਵਰ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਫੈਨਜ਼ ਨਾਲ ਆਪਣੀ ਸਿਹਤ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਆਪਣੇ ਟਵੀਟ ਵਿੱਚ ਸੁਨੀਲ ਨੇ ਲਿਖਿਆ, " ਭਾਈ ਟਰੀਟਮੈਂਟ ਠੀਕ ਹੋ ਗਿਆ, ਮੇਰੀ ਚੱਲ ਰਹੀ ਹੈ ਹੀਲਿੰਗ ਤੁਹਾਡੇ ਸਾਰੀਆਂ ਦੀਆਂ ਦੁਆਵਾਂ ਲਈ ਗਰੈਟੀਟਿਊਟ ਹੈ ਮੇਰੀ ਫੀਲਿੰਗ" ਠੋਕੋ ਤਾਲੀ! ❤️

ਦੱਸਣਯੋਗ ਹੈ ਕਿ ਫੈਨਜ਼ ਨੂੰ ਸੁਨੀਲ ਦੀ ਇਹ ਮਜ਼ੇਦਾਰ ਤੇ ਮਜ਼ਾਕਿਆ ਅੰਦਾਜ਼ 'ਚ ਹੈਲਥ ਅਪਡੇਟ ਬਹੁਤ ਹੀ ਪਸੰਦ ਆ ਰਹੀ ਹੈ। ਇਸ ਟਵੀਟ ਨੂੰ ਹੁਣ ਤੱਕ 43.2K ਲੋਕ ਪਸੰਦ ਕਰ ਚੁੱਕੇ ਹਨ । ਸੁਨੀਲ ਗਰੋਵਰ ਦੇ ਇਸ ਟਵੀਟ ਨੂੰ ਦੇਖ ਕੇ ਫੈਨਜ਼ ਕਾਫੀ ਖੁਸ਼ ਹਨ। ਹਰ ਕੋਈ ਅਦਾਕਾਰ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਿਹਾ ਹੈ।

ਦੱਸਣਯੋਗ ਹੈ ਕਿ ਸੁਨੀਲ ਗਰੋਵਰ ਨੂੰ ਸੀਨੇ ਵਿੱਚ ਦਰਦ ਦੀ ਸ਼ਿਕਾਇਤ ਹੋਣ ਦੇ ਚਲਦੇ ਸੁਨੀਲ ਨੂੰ ਮੁੰਬਈ ਦੇ ਏਸ਼ੀਅਨ ਹਾਰਟ ਇੰਸਟੀਚਿਊਟ 'ਚ ਦਾਖਲ ਕਰਵਾਇਆ ਗਿਆ ਸੀ। ਇਥੇ ਹਾਰਟ ਵਿੱਚ ਬਲਾਕੇਜ਼ ਦੇ ਚੱਲਦੇ 27 ਜਨਵਰੀ ਨੂੰ ਸੁਨੀਲ ਦੀ 4 ਬਾਈਪਾਸ ਸਰਜਰੀ ਕੀਤੀਆਂ ਗਈਆਂ ਹਨ।

 

ਹੋਰ ਪੜ੍ਹੋ : ਬਾਲੀਵੁੱਡ ਦੀ ਮਸ਼ਹੂਰ ਗੀਤਕਾਰ ਮਾਇਆ ਗੋਵਿੰਦ ਦੀ ਹਾਲਤ ਗੰਭੀਰ, ਜ਼ੇਰੇ ਇਲਾਜ ਹਸਪਤਾਲ 'ਚ ਦਾਖਲ

ਦਿਲ ਵਿੱਚ ਬਲਾਕੇਜ਼ ਹੋਣ ਦੇ ਚੱਲਦੇ ਸੁਨੀਲ ਨੂੰ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਸੀ। ਇਸ਼ ਲਈ ਡਾਕਟਰਾਂ ਦੀ ਸਲਾਹ ਉੱਤੇ ਸੁਨੀਲ ਗਰੋਵਰ ਨੇ ਜਲਦ ਤੋਂ ਜਲਦ ਸਰਜਰੀ ਕਰਵਾਉਣ ਦਾ ਫੈਸਲਾ ਲਿਆ। ਸਰਜਰੀ ਤੋਂ ਪਹਿਲਾਂ ਸੁਨੀਲ ਨੇ ਆਪਣੇ ਕੁਝ ਪੈਡਿੰਗ ਪ੍ਰੋਜੈਕਟਸ ਦੀ ਸ਼ੂਟਿੰਗ ਪੂਰੀ ਕੀਤੀ ਤੇ ਬਾਅਦ ਵਿੱਚ ਉਹ ਮੈਡੀਕਲ ਟਰੀਟਮੈਂਟ ਲਈ ਹਸਪਤਾਲ ਵਿੱਚ ਦਾਖਲ ਹੋਏ।

ਫ਼ਿਲਮੀ ਪਰਦੇ ਤੇ ਸਭ ਨੂੰ ਆਪਣੀਆਂ ਹਾਸੋਹੀਣੀਆਂ ਗੱਲਾਂ ਦੇ ਨਾਲ ਹਸਾਉਣ ਵਾਲੇ ਸੁਨੀਲ ਗਰੋਵਰ ਕਪਿਲ ਸ਼ਰਮਾ ਦੇ ਸ਼ੋਅ 'ਚ ਵੱਖ -ਵੱਖ ਕਿਰਦਾਰ ਨਿਭਾ ਕੇ ਮਸ਼ਹੂਰ ਹੋਏ ਹਨ । ਮੈਂ ਹੂੰ ਨਾ ਵਿੱਚ ਸ਼ਾਹਰੁਖ ਖ਼ਾਨ ਨਾਲ ਸੁਨੀਲ ਗਰੋਵਰ, ਆਮਿਰ ਖ਼ਾਨ ਨਾਲ ਗਜਨੀ, ਸਲਮਾਨ ਖ਼ਾਨ ਨਾਲ ਭਾਰਤ , ਟਾਈਗਰ ਸ਼ਰਾਫ ਨਾਲ ਬਾਗੀ , ਵਿਸ਼ਾਲ ਭਾਰਦਵਾਜ ਦੀ ਪਟਾਖਾ ਵਰਗੀਆਂ ਕਈ ਫਿਲਮਾਂ 'ਚ ਉਹ ਵੱਖ-ਵੱਖ ਕਿਰਦਾਰ ਵੀ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ ਸੁਨੀਲ ਕਈ ਸ਼ੋਅਸ ਵਿੱਚ ਕਾਮੇਡੀਨ ਤੇ ਬਤੌਰ ਹੋਸਟ ਵੀ ਹਿੱਸਾ ਲੈ ਚੁੱਕੇ ਹਨ।

You may also like