ਸੁਨੀਲ ਗਰੋਵਰ ਦਾ ਕਿਹੜਾ ਅਵਤਾਰ ਹੈ ਤੁਹਾਨੂੰ ਪਸੰਦ, ਐਕਟਰ ਨੇ ਸ਼ੇਅਰ ਕੀਤੀ ਇਹ ਖ਼ਾਸ ਫੋਟੋ

written by Lajwinder kaur | February 13, 2020

ਪੰਜਾਬੀ ਗੱਭਰੂ ਸੁਨੀਲ ਗਰੋਵਰ ਜਿਨ੍ਹਾਂ ਨੇ ਆਪਣੀ ਕਮੇਡੀ ਦੇ ਨਾਲ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੋਇਆ ਹੈ। ਸੁਨੀਲ ਗਰੋਵਰ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਇੱਕ ਤਸਵੀਰ ਆਪਣੇ ਚਾਹੁਣ ਵਾਲਿਆਂ ਦੇ ਨਾਲ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਬਹੁਤ ਸਾਰੇ ਲੋਕ ਮੇਰੇ ਨਾਲ ਤਸਵੀਰ ਲੈਣਾ ਚਾਹੁੰਦੇ ਨੇ Uff!’

 

View this post on Instagram

 

So many people want a picture with me. Uff! @avigowariker how can you take such a beautiful picture sir.

A post shared by Sunil Grover (@whosunilgrover) on

ਹੋਰ ਵੇਖੋ:ਪ੍ਰੀਤੀ ਜਿੰਟਾ ਮਨਾ ਰਹੇ ਨੇ 45ਵਾਂ ਜਨਮਦਿਨ, 34 ਬੱਚਿਆਂ ਦੀ ਮਾਂ ਬਣਕੇ ਕਰ ਦਿੱਤਾ ਸੀ ਸਭ ਨੂੰ ਹੈਰਾਨ

ਇਸ ਫੋਟੋ ਨੂੰ ਨਾਮੀ ਫੋਟੋਗ੍ਰਾਫਕ Avinash Gowariker ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਫੋਟੋ ਇਸ ਲਈ ਮਜ਼ੇਦਾਰ ਹੈ ਕਿਉਂਕਿ ਇਸ ‘ਚ ਸੁਨੀਲ ਗਰੋਵਰ ਵੱਲੋਂ ਨਿਭਾਏ ਮਜ਼ੇਦਾਰ ਕਿਰਦਾਰ ਇੱਕੋ ਫਰੇਮ ‘ਚ ਇਕੱਠੇ ਨਜ਼ਰ ਆ ਰਹੇ ਹਨ। ਇਸ ਤਸਵੀਰ ‘ਚ ਗੁੱਥੀ, ਡਾ.ਮਸ਼ਹੂਰ ਗੁਲਾਟੀ,ਰਿੰਕੂ ਭਾਬੀ ਤੇ ਕਈ ਹੋਰ ਕਿਰਦਾਰ ਦਿਖਾਈ ਦੇ ਰਹੇ ਨੇ ਜੋ ਸੁਨੀਲ ਗਰੋਵਰ ਵੱਲੋਂ ਨਿਭਾਏ ਗਏ ਨੇ। ਫੈਨਜ਼ ਦੇ ਨਾਲ ਮਨੋਰੰਜਨ ਜਗਤ ਦੀਆਂ ਹਸਤੀਆਂ ਵੱਲੋਂ ਵੀ ਇਸ ਫੋਟੋ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਜੇ ਗੱਲ ਕਰੀਏ ਉਨ੍ਹਾਂ ਦੇ ਕੰਮ ਦੀ ਤਾਂ ਉਹ ਟੀਵੀ ਦੇ ਕਈ ਸ਼ੋਅ ‘ਚ ਆਪਣੀ ਕਮੇਡੀ ਦਾ ਤੜਕਾ ਲਗਾ ਚੁੱਕੇ ਨੇ। ਇਸ ਤੋਂ ਇਲਾਵਾ ਉਹ ਅਕਸ਼ੇ ਕੁਮਾਰ ਤੋਂ ਲੈ ਕੇ ਸਲਮਾਨ ਖ਼ਾਨ ਹੋਰਾਂ ਦੀ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਚ ਨਜ਼ਰ ਆਉਂਦੇ ਰਹਿੰਦੇ ਨੇ।

You may also like