ਸੁਨੀਲ ਗਰੋਵਰ ਰੋਡ ‘ਤੇ ਜੂਸ ਵੇਚਦੇ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

Written by  Shaminder   |  March 01st 2021 10:41 AM  |  Updated: March 01st 2021 01:44 PM

ਸੁਨੀਲ ਗਰੋਵਰ ਰੋਡ ‘ਤੇ ਜੂਸ ਵੇਚਦੇ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਸੁਨੀਲ ਗਰੋਵਰ ਦੀਆਂ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਇਨ੍ਹਾਂ ਵੀਡੀਓਜ਼ ‘ਚ ਕਦੇ ਤਾਂ ਉਹ ਪਤੰਗ ਵੇਚਦੇ ਹੋਏ ਨਜ਼ਰ ਆਉਂਦੇ ਹਨ ਅਤੇ ਕਦੇ ਉਹ ਜੂਸ ਜਾਂ ਫਿਰ ਕੁਝ ਹੋਰ ਵੇਚਦੇ ਦਿਖਾਈ ਦਿੰਦੇ ਹਨ ।

sunil grover Image from voompla’s instagram

ਹੋਰ ਪੜ੍ਹੋ : ਦੀਪਿਕਾ ਪਾਦੂਕੋਣ ਕੋਲੋਂ ਉਸ ਦਾ ਬੈਗ ਖੋਹਣ ਦੀ ਹੋਈ ਕੋਸ਼ਿਸ਼, ਵੀਡੀਓ ਵਾਇਰਲ

sunil juice saler Image from voompla’s instagram

ਉਨ੍ਹਾਂ ਦਾ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਜਿੱਥੇ ਉਹ ਰੋਡ ‘ਤੇ ਜੂਸ ਬਣਾ ਕੇ ਵੇਚਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਇਸ ਵੀਡੀਓ ਨੂੰ ਵੁੰਪਲਾ ਨਾਂਅ ਦੇ ਇੰਸਟਾਗ੍ਰਾਮ ‘ਤੇ ਵੀ ਸਾਂਝਾਂ ਕੀਤਾ ਗਿਆ ਹੈ।

sunil Image from voompla’s instagram

ਸੁਨੀਲ ਗਰੋਵਰ ਦੇ ਵਰਕ ਫਰੰਟ ਦੀ ਗੱਲ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਦੇ ਕਿਰਦਾਰ ਦੇ ਨਾਲ ਉਨ੍ਹਾਂ ਨੂੰ ਵੱਡੀ ਪਛਾਣ ਮਿਲੀ ।

 

View this post on Instagram

 

A post shared by Voompla (@voompla)

ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ ।ਉਨ੍ਹਾਂ ਨੇ ਫ਼ਿਲਮ ‘ਪਟਾਖਾ’, ‘ਵਿਸਾਖੀ ਲਿਸਟ’,’ਭਾਰਤ’, ‘ਕਾਫੀ ਵਿਦ ਡੀ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।ਹਰ ਕਿਰਦਾਰ ‘ਚ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਜਾਨ ਪਾਈ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network