Advertisment

ਸੁਨੀਲ ਗਰੋਵਰ ਹਸਪਤਾਲ ਚੋਂ ਅੱਜ ਹੋਣਗੇ ਡਿਸਚਾਰਜ,ਦਿਲ ਦੀ ਹੋਈ ਹੈ ਸਰਜਰੀ

author-image
By Shaminder
New Update
ਸੁਨੀਲ ਗਰੋਵਰ ਹਸਪਤਾਲ ਚੋਂ ਅੱਜ ਹੋਣਗੇ ਡਿਸਚਾਰਜ,ਦਿਲ ਦੀ ਹੋਈ ਹੈ ਸਰਜਰੀ
Advertisment
ਕਾਮੇਡੀਅਨ ਅਤੇ ਅਦਾਕਾਰ ਸੁਨੀਲ ਗਰੋਵਰ (Sunil Grover)ਜੋ ਕਿ ਪਿਛਲੇ ਕਈ ਦਿਨਾਂ ਤੋਂ ਹਸਪਤਾਲ 'ਚ ਆਪਣਾ ਇਲਾਜ ਕਰਵਾ ਰਿਹਾ ਸੀ ਅੱਜ ਅਦਾਕਾਰ ਨੂੰ ਹਸਪਤਾਲ ਚੋੋਂ ਡਿਸਚਾਰਜ ਕਰ ਦਿੱਤਾ ਜਾਵੇਗਾ । ਇਸ ਦੀ ਪੁਸ਼ਟੀ ਹਸਪਤਾਲ ਦੇ ਡਾਕਟਰਾਂ ਵੱਲੋਂ ਕੀਤੀ ਗਈ ਹੈ । ਜਿਸ ਬਾਰੇ ਨਿਊਜ਼ ਏਜੰਸੀ ਏਐੱਨਆਈ ਵੱਲੋਂ ਵੀ ਇਸ ਬਾਰੇ ਖ਼ਬਰ ਸਾਂਝੀ ਕੀਤੀ ਗਈ ਹੈ । ਸੁਨੀਲ ਗਰੋਵਰ ਪਿਛਲੇ ਕਈ ਦਿਨਾਂ ਤੋਂ ਦਿਲ
Advertisment
(Heart Surgery)ਦੀ ਬੀਮਾਰੀ ਦੇ ਕਾਰਨ ਮੁੰਬਈ ਦੇ ਬਾਂਦਰਾ ਕੁਰਲਾ ਸਥਿਤ ਏਸ਼ੀਅਨ ਹਾਰਟ ਇੰਸਟੀਚਿਊਟ 'ਚ ਦਾਖਲ ਸਨ । sunil grover image From instagram ਹੋਰ ਪੜ੍ਹੋ : ਅਦਾਕਾਰਾ ਮੌਨੀ ਰਾਏ ਦੀਆਂ ਵਿਆਹ ਤੋਂ ਬਾਅਦ ਤਸਵੀਰਾਂ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ ਪਰਦੇ ਤੇ ਸਭ ਨੂੰ ਆਪਣੀਆਂ ਹਾਸੋਹੀਣੀਆਂ ਗੱਲਾਂ ਦੇ ਨਾਲ ਹਸਾਉਣ ਵਾਲੇ ਸੁਨੀਲ ਗਰੋਵਰ ਕਪਿਲ ਸ਼ਰਮਾ ਦੇ ਸ਼ੋਅ 'ਚ ਵੱਖ -ਵੱਖ ਕਿਰਦਾਰ ਨਿਭਾ ਕੇ ਖੂਬ ਫੇਮਸ ਹੋਏ ਹਨ । ਮੈਂ ਹੂੰ ਨਾ ਵਿੱਚ ਸ਼ਾਹਰੁਖ ਖ਼ਾਨ ਨਾਲ ਸੁਨੀਲ ਗਰੋਵਰ, ਆਮਿਰ ਖ਼ਾਨ ਨਾਲ ਗਜਨੀ, ਸਲਮਾਨ ਖ਼ਾਨ ਨਾਲ ਭਾਰਤ , ਟਾਈਗਰ ਸ਼ਰਾਫ ਨਾਲ ਬਾਗੀ , ਵਿਸ਼ਾਲ ਭਾਰਦਵਾਜ ਦੀ ਪਟਾਖਾ ਵਰਗੀਆਂ ਕਈ ਫਿਲਮਾਂ 'ਚ ਉਹ ਵੱਖ-ਵੱਖ ਕਿਰਦਾਰ ਵੀ ਨਿਭਾ ਚੁੱਕੇ ਹਨ।
Advertisment
sunil grover image from google ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਅਦਾਕਾਰੀ ਕਰਕੇ ਵੀ ਉਨ੍ਹਾਂ ਨੇ ਹਰ ਕਿਸੇ ਦਾ ਦਿਲ ਜਿੱਤਿਆ ਹੈ ।ਇਸ ਦੇ ਨਾਲ ਹੀ ਉਹ ਅਮਿਤਾਬ ਬੱਚਨ, ਧਰਮਿੰਦਰ ਅਤੇ ਸ਼ਾਹਰੁਖ ਖ਼ਾਨ ਵਰਗੇ ਕਈ ਵੱਡੇ ਸਿਤਾਰਿਆਂ ਦੀ ਨਕਲ ਕਰਨ 'ਚ ਵੀ ਮਾਹਿਰ ਹਨ ।ਪ੍ਰਸ਼ੰਸਕ ਸੁਨੀਲ ਗਰੋਵਰ ਦੀ ਸਿਹਤ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਸਨ ਪਰ ਉਨ੍ਹਾਂ ਦੇ ਹਸਪਤਾਲ ਤੋਂ ਡਿਸਚਾਰਜ ਹੋਣ ਦੀਆਂ ਖਬਰਾਂ ਤੋਂ ਬਾਅਦ ਪ੍ਰਸ਼ੰਸਕਾਂ ਨੇ ਵੀ ਰਾਹਤ ਦਾ ਸਾਹ ਲਿਆ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment