ਸੁਨੀਲ ਸ਼ੈੱਟੀ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

Written by  Shaminder   |  August 14th 2020 04:09 PM  |  Updated: August 14th 2020 04:09 PM

ਸੁਨੀਲ ਸ਼ੈੱਟੀ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

ਅਦਾਕਾਰ ਸੁਨੀਲ ਸ਼ੈੱਟੀ ‘ਤੇ ਉਨ੍ਹਾਂ ਦੀ ਪਤਨੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਉਨ੍ਹਾਂ ਦੀ ਅੰਮ੍ਰਿਤਸਰ ਦੀ ਫੇਰੀ ਦੇ ਦੌਰਾਨ ਦੀਆਂ ਹਨ । ਜਿਸ ‘ਚ ਸੁਨੀਲ ਸ਼ੈੱਟੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਜ਼ਰ ਆ ਰਹੇ ਨੇ।ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ।ਬੀਤੇ ਦਿਨੀਂ ਸੁਨੀਲ ਸ਼ੈੱਟੀ ਨੇ ਆਪਣਾ ਜਨਮ ਦਿਨ ਮਨਾਇਆ ਹੈ ਅਤੇ ਸੁਨੀਲ ਸ਼ੈੱਟੀ ਹਰ ਵਾਰ ਹਰਿਮੰਦਰ ਸਾਹਿਬ ‘ਚ ਆਪਣੇ ਜਨਮ ਦਿਨ ਦੇ ਮੌਕੇ ‘ਤੇ ਆਉਂਦੇ ਹਨ ।

https://www.instagram.com/p/CDyqUgnjrny/

ਹੋ ਸਕਦਾ ਹੈ ਕਿ ਇਹ ਤਸਵੀਰ ਉਨ੍ਹਾਂ ਦੇ ਜਨਮ ਦਿਨ ਵਾਲੇ ਦਿਨ ਦੀ ਹੋਵੇ । ਦੱਸ ਦਈਏ ਕਿ ਅਦਾਕਾਰ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

https://www.instagram.com/p/Bi9mbWujfLq/

ਉਹ ਪਿਛਲੇ ਲੰਮੇ ਸਮੇਂ ਤੋਂ ਫ਼ਿਲਮਾਂ ‘ਚ ਸਰਗਰਮ ਹਨ ।ਇਸ ਤੋਂ ਇਲਾਵਾ ਉਨ੍ਹਾਂ ਦਾ ਆਪਣਾ ਰੀਅਲ ਅਸਟੇਟ, ਹੋਟਲ ਅਤੇ ਕੱਪੜਿਆਂ ਦੇ ਸ਼ੋਅ ਰੂਮ ਸਣੇ ਹੋਰ ਕਈ ਕਾਰੋਬਾਰ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network