ਸੰਨੀ ਦੇ ਰੋਡ ਸ਼ੋਅ ਦੌਰਾਨ ਔਰਤ ਨੇ ਕੀਤੀ ਅਜਿਹੀ ਹਰਕਤ, ਦੇਖ ਕੇ ਹਰ ਕੋਈ ਰਹਿ ਗਿਆ ਹੱਕਾ-ਬੱਕਾ 

written by Rupinder Kaler | May 09, 2019

ਹੋਰ ਫ਼ਿਲਮੀ ਸਿਤਾਰਿਆਂ ਵਾਂਗ ਸੰਨੀ ਦਿਓਲ ਵੀ ਸਿਆਸਤ ਵਿੱਚ ਚਲੇ ਗਏ ਹਨ । ਏਨੀਂ ਦਿਨੀਂ ਉਹ ਗੁਰਦਾਸਪੁਰ ਵਿੱਚ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ । ਹਰ ਕੋਈ ਉਹਨਾਂ ਨੂੰ ਦੇਖਣਾ ਤੇ ਮਿਲਣਾ ਚਾਹੁੰਦਾ ਹੈ ਕਿਉਂਕਿ ਸੰਨੀ ਦਿਓਲ ਦੀਆਂ ਫ਼ਿਲਮਾਂ ਹਰ ਇੱਕ ਨੂੰ ਪਸੰਦ ਆਉਂਦੀਆ ਹਨ । ਪਰ ਇਸ ਸਭ ਦੇ ਚਲਦੇ ਸੋਸ਼ਲ ਮੀਡੀਆ ਤੇ ਇੱਕ ਅਜਿਹੀ ਵੀਡਿਓ ਵਾਇਰਲ ਹੋ ਰਹੀ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ।

sunny-deol sunny-deol
ਇਹ ਵੀਡਿਓ ਸੰਨੀ ਦਿਓਲ ਦੇ ਰੋਡ ਸ਼ੋਅ ਦਾ ਹੈ । ਇਸ ਵੀਡਿਓ ਵਿੱਚ ਸੰਨੀ ਗੁਰਦਾਸਪੁਰ ਦੇ ਵੱਖ ਵੱਖ ਇਲਾਕਿਆਂ ਵਿੱਚੋਂ ਗੁਜ਼ਰ ਰਹੇ ਹਨ । ਹਰ ਪਾਸੇ ਉਹਨਾਂ ਨੂੰ ਦੇਖਣ ਵਾਲਿਆਂ ਦੀ ਭੀੜ ਜੁੱਟੀ ਹੈ । ਸੰਨੀ ਟਰੱਕ ਦੀ ਛੱਤ ਤੇ ਖੜੇ ਹਨ । ਇਸੇ ਦੌਰਾਨ ਉਹਨਾਂ ਦੀ ਇੱਕ ਪ੍ਰਸ਼ੰਸਕ ਟਰੱਕ ਦੀ ਛੱਤ ਤੇ ਚੜ੍ਹ ਜਾਂਦੀ ਹੈ । ਸੰਨੀ ਨੂੰ ਮਿਲਕੇ ਇਹ ਔਰਤ ਏਨੀ ਐਕਸਾਈਟਿਡ ਹੁੰਦੀ ਹੈ ਕਿ ਉਹ ਨੂੰ ਕਿੱਸ ਕਰ ਦਿੰਦੀ ਹੈ ।
sunny-deol sunny-deol
ਇਹ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ । ਸ਼ਾਇਦ ਸੰਨੀ ਦਿਓਲ ਨੂੰ ਵੀ ਨਹੀਂ ਸੀ ਪਤਾ ਕਿ ਇਹ ਔਰਤ ਇਸ ਤਰ੍ਹਾਂ ਦੀ ਹਰਕਤ ਕਰੇਗੀ । ਪਰ ਇੱਕ ਗੱਲ ਜ਼ਰੂਰ ਹੈ ਕਿ ਸੰਨੀ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ।

0 Comments
0

You may also like