ਸੰਨੀ ਦਿਓਲ ਦੀ ਗੱਡੀ ਦਾ ਹੋਇਆ ਐਕਸੀਡੈਂਟ, 4 ਕਾਰਾਂ ਦੀ ਆਪਸ 'ਚ ਹੋਈ ਟੱਕਰ, ਦੇਖੋ ਵੀਡੀਓ

written by Aaseen Khan | May 14, 2019

ਸੰਨੀ ਦਿਓਲ ਦੀ ਗੱਡੀ ਦਾ ਹੋਇਆ ਐਕਸੀਡੈਂਟ, 4 ਕਾਰਾਂ ਦੀ ਆਪਸ 'ਚ ਹੋਈ ਟੱਕਰ, ਦੇਖੋ ਵੀਡੀਓ : ਗੁਰਦਾਸਪੁਰ ਲੋਕ ਸਭਾ ਸੀਟ ਤੋਂ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਚੋਣਾਂ ਦੇ ਮੈਦਾਨ 'ਚ ਉੱਤਰੇ ਹਨ, ਜਿਹੜੇ ਲਗਾਤਾਰ ਚੋਣਾਂ ਦੇ ਪ੍ਰਚਾਰ 'ਚ ਰੁੱਝੇ ਹੋਏ ਹਨ। ਪਰ ਬੀਤੇ ਦਿਨ ਸੰਨੀ ਦਿਓਲ ਦੇ ਰੋਡ ਸ਼ੋਅ 'ਚ ਉਹਨਾਂ ਦੀ ਆਪਣੀ ਗੱਡੀ ਸਮੇਤ ਚਾਰ ਗੱਡੀਆਂ ਹਾਦਸੇ ਦਾ ਸ਼ਿਕਾਰ ਹੋ ਗਈਆਂ।

sunny deol car accident during election campaign on Gurdaspur amritsar road sunny deol
ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਸੰਨੀ ਦਿਓਲ ਦੇ ਕਾਫਲੇ 'ਚ ਗੱਡੀ ਦੇ ਟਾਇਰ ਪੈਂਚਰ ਹੋਣ ਕਾਰਣ 4 ਗੱਡੀਆਂ ਆਪਸ 'ਚ ਟਕਰਾਅ ਗਈਆਂ ਹਨ, ਜਿੰਨ੍ਹਾਂ 'ਚ ਸੰਨੀ ਦਿਓਲ ਦੀ ਗੱਡੀ ਵੀ ਸ਼ਾਮਿਲ ਸੀ। ਹਾਲਾਂਕਿ ਇਸ ਦੁਰਘਟਨਾ 'ਚ ਕਿਸੇ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਸੰਨੀ ਦਿਓਲ ਨੂੰ ਵੀ ਇਸ ਹਾਦਸੇ 'ਚ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਇਹ ਦੁਰਘਟਨਾ ਗੁਰਦਾਸਪੁਰ ਅੰਮ੍ਰਿਤਸਰ ਨੈਸ਼ਨਲ ਹਾਈਵੇਅ ਤੇ ਉਸ ਸਮੇਂ ਹੋਈ ਜਦੋਂ ਸੰਨੀ ਦਿਓਲ ਆਪਣੇ ਰੋਡ ਸ਼ੋਅ ਲਈ ਜਾ ਰਹੇ ਸਨ। ਹਾਲਾਂਕਿ ਕਿ ਇਸ ਹਾਦਸੇ ਤੋਂ ਬਾਅਦ ਸੰਨੀ ਦਿਓਲ ਦੂਸਰੇ ਵਾਹਨ 'ਚ ਬੈਠ ਕੇ ਦੁਰਘਟਨਾ ਸਥਾਨ ਤੋਂ ਸਹੀ ਸਲਾਮਤ ਚਲੇ ਗਏ। 62 ਸਾਲਾਂ ਦੇ ਸੰਨੀ ਦਿਓਲ ਚੋਣਾਂ 'ਚ ਜਿੱਤ ਹਾਸਿਲ ਕਰਨ ਲਈ ਆਪਣਾ ਪੂਰਾ ਜ਼ੋਰ ਲਗਾ ਰਹੇ ਹਨ। ਉਹਨਾਂ ਦੇ ਪਿਤਾ ਧਰਮਿੰਦਰ ਦਿਓਲ ਵੀ ਸੰਨੀ ਦਿਓਲ ਦੇ ਪ੍ਰਚਾਰ 'ਚ ਲੱਗੇ ਹੋਏ ਹਨ।

0 Comments
0

You may also like