ਸੰਨੀ ਦਿਓਲ ਦੀ ਗੱਡੀ ਦਾ ਹੋਇਆ ਐਕਸੀਡੈਂਟ, 4 ਕਾਰਾਂ ਦੀ ਆਪਸ 'ਚ ਹੋਈ ਟੱਕਰ, ਦੇਖੋ ਵੀਡੀਓ

Written by  Aaseen Khan   |  May 14th 2019 11:29 AM  |  Updated: May 14th 2019 11:29 AM

ਸੰਨੀ ਦਿਓਲ ਦੀ ਗੱਡੀ ਦਾ ਹੋਇਆ ਐਕਸੀਡੈਂਟ, 4 ਕਾਰਾਂ ਦੀ ਆਪਸ 'ਚ ਹੋਈ ਟੱਕਰ, ਦੇਖੋ ਵੀਡੀਓ

ਸੰਨੀ ਦਿਓਲ ਦੀ ਗੱਡੀ ਦਾ ਹੋਇਆ ਐਕਸੀਡੈਂਟ, 4 ਕਾਰਾਂ ਦੀ ਆਪਸ 'ਚ ਹੋਈ ਟੱਕਰ, ਦੇਖੋ ਵੀਡੀਓ : ਗੁਰਦਾਸਪੁਰ ਲੋਕ ਸਭਾ ਸੀਟ ਤੋਂ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਚੋਣਾਂ ਦੇ ਮੈਦਾਨ 'ਚ ਉੱਤਰੇ ਹਨ, ਜਿਹੜੇ ਲਗਾਤਾਰ ਚੋਣਾਂ ਦੇ ਪ੍ਰਚਾਰ 'ਚ ਰੁੱਝੇ ਹੋਏ ਹਨ। ਪਰ ਬੀਤੇ ਦਿਨ ਸੰਨੀ ਦਿਓਲ ਦੇ ਰੋਡ ਸ਼ੋਅ 'ਚ ਉਹਨਾਂ ਦੀ ਆਪਣੀ ਗੱਡੀ ਸਮੇਤ ਚਾਰ ਗੱਡੀਆਂ ਹਾਦਸੇ ਦਾ ਸ਼ਿਕਾਰ ਹੋ ਗਈਆਂ।

sunny deol car accident during election campaign on Gurdaspur amritsar road sunny deol

ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਸੰਨੀ ਦਿਓਲ ਦੇ ਕਾਫਲੇ 'ਚ ਗੱਡੀ ਦੇ ਟਾਇਰ ਪੈਂਚਰ ਹੋਣ ਕਾਰਣ 4 ਗੱਡੀਆਂ ਆਪਸ 'ਚ ਟਕਰਾਅ ਗਈਆਂ ਹਨ, ਜਿੰਨ੍ਹਾਂ 'ਚ ਸੰਨੀ ਦਿਓਲ ਦੀ ਗੱਡੀ ਵੀ ਸ਼ਾਮਿਲ ਸੀ। ਹਾਲਾਂਕਿ ਇਸ ਦੁਰਘਟਨਾ 'ਚ ਕਿਸੇ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਸੰਨੀ ਦਿਓਲ ਨੂੰ ਵੀ ਇਸ ਹਾਦਸੇ 'ਚ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਇਹ ਦੁਰਘਟਨਾ ਗੁਰਦਾਸਪੁਰ ਅੰਮ੍ਰਿਤਸਰ ਨੈਸ਼ਨਲ ਹਾਈਵੇਅ ਤੇ ਉਸ ਸਮੇਂ ਹੋਈ ਜਦੋਂ ਸੰਨੀ ਦਿਓਲ ਆਪਣੇ ਰੋਡ ਸ਼ੋਅ ਲਈ ਜਾ ਰਹੇ ਸਨ। ਹਾਲਾਂਕਿ ਕਿ ਇਸ ਹਾਦਸੇ ਤੋਂ ਬਾਅਦ ਸੰਨੀ ਦਿਓਲ ਦੂਸਰੇ ਵਾਹਨ 'ਚ ਬੈਠ ਕੇ ਦੁਰਘਟਨਾ ਸਥਾਨ ਤੋਂ ਸਹੀ ਸਲਾਮਤ ਚਲੇ ਗਏ।

62 ਸਾਲਾਂ ਦੇ ਸੰਨੀ ਦਿਓਲ ਚੋਣਾਂ 'ਚ ਜਿੱਤ ਹਾਸਿਲ ਕਰਨ ਲਈ ਆਪਣਾ ਪੂਰਾ ਜ਼ੋਰ ਲਗਾ ਰਹੇ ਹਨ। ਉਹਨਾਂ ਦੇ ਪਿਤਾ ਧਰਮਿੰਦਰ ਦਿਓਲ ਵੀ ਸੰਨੀ ਦਿਓਲ ਦੇ ਪ੍ਰਚਾਰ 'ਚ ਲੱਗੇ ਹੋਏ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network