ਸੰਨੀ ਦਿਓਲ ਨੇ ਛੋਟੇ ਭਰਾ ਬੌਬੀ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ, ਸ਼ੇਅਰ ਕੀਤੀ ਅਣਦੇਖੀ ਤਸਵੀਰ

written by Pushp Raj | January 27, 2022

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਬੌਬੀ ਦਿਓਲ ਅੱਜ ਆਪਣਾ 52ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਭਰਾ ਸਨੀ ਦਿਓਲ ਨੇ ਆਪਣੇ ਛੋਟੇ ਭਰਾ ਨੂੰ ਬਹੁਤ ਹੀ ਖ਼ਾਸ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ। ਸਨੀ ਨੇ ਬੌਬੀ ਤੇ ਖ਼ੁਦ ਦੇ ਬਚਪਨ ਦੀ ਇੱਕ ਅਣਦੇਖੀ ਤਸਵੀਰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਹੈ। ਫੈਨਜ਼ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ।

ਸੰਨੀ ਦਿਓਲ ਅਤੇ ਬੌਬੀ ਦਿਓਲ ਦੋ ਅਜਿਹੇ ਅਦਾਕਾਰ ਹਨ , ਜਿਨ੍ਹਾਂ ਨੇ ਹਮੇਸ਼ਾ ਆਪਣੇ ਭਾਈਚਾਰੇ ਦੇ ਨਾਲ ਉੱਚ ਮਿਆਰ ਸਥਾਪਿਤ ਕੀਤੇ ਹਨ। ਉਹ ਆਪਣੀ ਬਰੋ-ਕੈਮਿਸਟਰੀ ਨਾਲ ਆਪਣੇ ਫੈਨਜ਼ ਨੂੰ ਪ੍ਰਭਾਵਿਤ ਕਰਨ ਵਿੱਚ ਕਦੇ ਵੀ ਅਸਫਲ ਨਹੀਂ ਹੁੰਦੇ। ਭਾਵੇਂ ਇਹ ਉਨ੍ਹਾਂ ਦਾ ਕੰਮ ਹੋਵੇ ਜਾਂ ਨਿੱਜੀ ਪੱਧਰ 'ਤੇ; ਸੰਨੀ ਦਿਓਲ ਅਤੇ ਬੌਬੀ ਦਿਓਲ ਇੱਕ ਦੂਜੇ ਦਾ ਸਾਥ ਦਿੰਦੇ ਨਜ਼ਰ ਆਉਂਦੇ ਹਨ।

ਸਨੀ ਦਿਓਲ ਨੇ ਆਪਣੇ ਛੋਟੇ ਭਰਾ ਬੌਬੀ ਦਿਓਲ ਦੇ ਜਨਮਦਿਨ ਦੇ ਮੌਕੇ 'ਤੇ ਉਸ ਨੂੰ ਖ਼ਾਸ ਅੰਦਾਜ਼ ਵਿੱਚ ਵਧਾਈ ਦਿੱਤੀ ਹੈ। ਸਨੀ ਨੇ ਖ਼ੁਦ ਨਾਲ ਬੌਬੀ ਦੀ ਇੱਕ ਅਣਦੇਖੀ ਤਸਵੀਰ ਸ਼ੇਅਰ ਕੀਤੀ ਹੈ।

 

Image Source: Instagram

ਸਨੀ ਵੱਲੋਂ ਸ਼ੇਅਰ ਕੀਤੀ ਇਸ ਤਸਵੀਰ ਸਨੀ ਤੇ ਬੌਬੀ ਦਿਓਲ ਦੇ ਬਚਪਨ ਦੀ ਤਸਵੀਰ ਹੈ। ਇਸ ਤਸਵੀਰ ਵਿੱਚ ਸਨੀ ਦਿਓਲ ਨੇ ਬੌਬੀ ਨੂੰ ਗੋਦ ਵਿੱਚ ਚੁੱਕਿਆ ਹੋਇਆ ਹੈ। ਇਸ ਵਿੱਚ ਬੌਬੀ ਬੇਹਦ ਕਿਊਟ ਨਜ਼ਰ ਆ ਰਹੇ ਹਨ। ਇਸ ਤਸਵੀਰ ਦੇ ਨਾਲ ਸਨੀ ਨੇ ਕੈਪਸ਼ਨ ਵਿੱਚ ਲਿਖਿਆ, "ਮਾਯ ਲੀਟਲ ਬਰਦਰ ਹੈਪੀ ਬਰਥਡੇਅ ਹੈਪੀ ਬਰਥ ਡੇਅ, ਲਵ, ਲਵ ਐਂਡ ਲਵ।

ਹੋਰ ਪੜ੍ਹੋ : Birthday Special : ਫ਼ਿਲਮੀ ਪਰਦੇ ਤੋਂ ਲੈ ਕੇ ਟੀਵੀ ਜਗਤ ਤੱਕ ਕਿੰਝ ਰਿਹਾ Bobby Deol ਦਾ ਸਫ਼ਰ

ਸਨੀ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਉੱਤੇ ਫੈਨਜ਼ ਕਈ ਤਰ੍ਹਾਂ ਦੇ ਕਮੈਂਟ ਕਰਕੇ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ। ਦੱਸ ਦਈਏ ਕਿ ਬੌਬੀ ਤੇ ਸਨੀ ਦਿਓਲ ਅਜਿਹੇ ਕਲਾਕਾਰ ਹਨ, ਜਿਨ੍ਹਾਂ ਨੇ ਆਪਣੇ ਪਿਤਾ ਧਰਮਿੰਦਰ ਨਾਲ ਕਈ ਫ਼ਿਲਮਾਂ ਕੀਤੀਆਂ ਹਨ। ਇਨ੍ਹਾਂ 'ਚ ਅਪਨੇ, ਆਵਾਰਾ ਪਾਗਲ ਦੀਵਾਨਾ, ਆਵਾਰਾ ਪਾਗਲ ਦੀਵਾਨਾ-2 ਆਦਿ ਫ਼ਿਲਮਾਂ ਸ਼ਾਮਲ ਹਨ।

 

View this post on Instagram

 

A post shared by Sunny Deol (@iamsunnydeol)

You may also like