ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਸੰਨੀ ਨੇ ਵਧਾਈ ਫ਼ੀਸ, 'ਫ਼ਤਿਹ ਸਿੰਘ' ਫ਼ਿਲਮ ਲਈ ਮੰਗੇ ਏਨੇਂ ਕਰੋੜ 

written by Rupinder Kaler | July 08, 2019

ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਆਪਣੀ ਫੀਸ ਵਧਾ ਦਿੱਤੀ ਹੈ । ਖ਼ਬਰਾਂ ਦੀ ਮੰਨੀਏ ਤਾਂ ਉਹਨਾਂ ਨੇ 'ਫ਼ਤਿਹ ਸਿੰਘ' ਫ਼ਿਲਮ ਲਈ 5 ਕਰੋੜ ਰੁਪਏ ਦੀ ਮੰਗ ਕੀਤੀ ਹੈ । ਸੰਨੀ ਦੀ ਫੀਸ ਫ਼ਿਲਮ ਦੇ ਪ੍ਰੋਡਿਊਸਰਾਂ ਨੂੰ ਬਹੁਤ ਜ਼ਿਆਦਾ ਲੱਗੀ ਹੈ । ਖ਼ਬਰਾਂ ਮੁਤਾਬਿਕ ਇਸ ਫ਼ਿਲਮ ਦੇ ਕੁਝ ਹਿੱਸੇ ਦੀ ਸ਼ੂਟਿੰਗ ਲੰਡਨ ਵਿੱਚ ਹੋਣੀ ਹੈ। ਜਿਸ ਕਰਕੇ ਇਸ ਫ਼ਿਲਮ ਤੇ ਹੋਣ ਵਾਲਾ ਖਰਚਾ ਬਹੁਤ ਵੱਧ ਜਾਂਦਾ ਹੈ ।
[embed]https://www.instagram.com/p/BxryfZ5pFrB/[/embed]
ਸੰਨੀ ਦੀ ਫ਼ੀਸ ਨੂੰ ਛੱਡਕੇ ਬਾਕੀ ਦੇ ਖਰਚੇ 15 ਤੋਂ 18  ਕਰੋੜ ਰੁਪਏ ਬਣਦੇ ਹਨ । ਸੰਨੀ ਦਿਓਲ ਦੇ ਇਕੱਲੇ ਪੰਜ ਕਰੋੜ ਦੀ ਫ਼ੀਸ ਦਾ ਬੋਝ ਕਾਫੀ ਵਧ ਸਕਦਾ ਹੈ। ਨਤੀਜਨ ਮੇਕਰਸ ਨੇ ਤੈਅ ਕੀਤਾ ਹੈ ਕਿ 'ਫ਼ਤਿਹ ਸਿੰਘ' ਕਿਸੇ ਹੋਰ ਅਦਾਕਾਰ ਨਾਲ ਬਣਾਈ ਜਾਏਗੀ। ਫ਼ਿਲਮ 'ਫ਼ਤਿਹ ਸਿੰਘ' ਰਾਜਕੁਮਾਰ ਸੰਤੋਸ਼ੀ ਦਾ ਡ੍ਰੀਮ ਪ੍ਰੋਜੈਕਟ ਹੈ।
[embed]https://www.instagram.com/p/BwQ_0dZJFPh/[/embed]
ਉਹ ਲੰਮੇ ਸਮੇਂ ਤੋਂ ਇਸ ਫ਼ਿਲਮ ਨੂੰ ਬਣਾਉਣ ਵਿੱਚ ਲੱਗੇ ਹੋਏ ਹਨ। ਇਸ ਦੇ ਜ਼ਰੀਏ ਉਹ ਸੰਨੀ ਦਿਓਲ ਦੇ ਨਾਲ ਆਪਣੇ ਵਿਗੜੇ ਰਿਸ਼ਤੇ ਸੁਧਾਰਨ ਵਿੱਚ ਵੀ ਲੱਗੇ ਹੋਏ ਹਨ। ਹਾਲਾਂਕਿ ਉਨ੍ਹਾਂ ਦਾ ਇਹ ਸੁਫ਼ਨਾ ਫਿਲਹਾਲ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਖ਼ਾਸ ਤੌਰ 'ਤੇ ਇਸ ਦੇ ਪ੍ਰੋਡਿਊਸਰਜ਼ ਨੇ ਤੈਅ ਕਰ ਲਿਆ ਹੈ ਕਿ ਸੰਨੀ ਦਿਓਲ ਦੀ ਥਾਂ ਸਾਊਥ ਦੇ ਕਿਸੇ ਵੱਡੇ ਹੀਰੋ ਨਾਲ ਫ਼ਿਲਮ ਨੂੰ ਅੱਗੇ ਵਧਾਇਆ ਜਾਏ।
https://www.instagram.com/p/Byo9D8HJ-lK/

0 Comments
0

You may also like