Advertisment

ਸ਼ਰਾਬ, ਸਿਗਰੇਟ ਤੇ ਪਾਰਟੀਆਂ ਤੋਂ ਕੋਸਾਂ ਦੂਰ ਰਹਿੰਦੇ ਹਨ ਸੰਨੀ ਦਿਓਲ, ਇਹ ਹੈ ਵੱਡੀ ਵਜ੍ਹਾ

author-image
By Rupinder Kaler
New Update
ਸ਼ਰਾਬ, ਸਿਗਰੇਟ ਤੇ ਪਾਰਟੀਆਂ ਤੋਂ ਕੋਸਾਂ ਦੂਰ ਰਹਿੰਦੇ ਹਨ ਸੰਨੀ ਦਿਓਲ, ਇਹ ਹੈ ਵੱਡੀ ਵਜ੍ਹਾ
Advertisment
ਸੰਨੀ ਦਿਓਲ ਤੇ ਉਹਨਾਂ ਦਾ ਪਰਿਵਾਰ ਅਕਸਰ ਲਾਈਮ ਲਾਈਟ ਤੇ ਬਾਲੀਵੁੱਡ ਦੀਆਂ ਪਾਰਟੀਆਂ ਤੋਂ ਦੂਰ ਰਹਿੰਦਾ ਹੈ । ਸ਼ਾਇਦ ਹੀ ਬਾਲੀਵੁੱਡ ਦੀ ਕੋਈ ਪਾਰਟੀ ਹੋਵੇਗੀ ਜਿਸ ਵਿੱਚ ਸੰਨੀ ਦਿਓਲ ਪਹੁੰਚੇ ਹੋਣਗੇ । ਇੱਥੇ ਹੀ ਬਸ ਨਹੀਂ ਸੰਨੀ ਸ਼ਰਾਬ ਤੇ ਸਿਗਰੇਟ ਤੋਂ ਵੀ ਦੂਰ ਰਹਿੰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹ ਸ਼ਰਾਬ ਤੇ ਤੰਬਾਕੂਨੋਸ਼ੀ ਤੋਂ ਕਿਉਂ ਦੂਰ ਰਹਿੰਦੇ ਹਨ । https://www.instagram.com/p/B2jIQPUpp44/ ਇੱਕ ਵੈਬਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਨੂੰ ਸ਼ਰਾਬ ਵਿੱਚੋਂ ਆਉਣ ਵਾਲੀ ਬਦਬੂ ਤੇ ਇਸ ਨੂੰ ਪੀਣ ਤੋਂ ਬਾਅਦ ਹੋਣ ਵਾਲੇ ਸਾਈਡ ਇਫੈਕਟ ਤੋਂ ਐਲਰਜੀ ਹੈ । ਸੰਨੀ ਦਿਓਲ ਦਾ ਕਹਿਣਾ ਹੈ ਕਿ ਇੱਕ ਦੋ ਵਾਰ ਉਹਨਾਂ ਨੇ ਸ਼ਰਾਬ ਪੀ ਕੇ ਦੇਖੀ ਸੀ ਜਿਸ ਤੋਂ ਬਾਅਦ ਉਹਨਾਂ ਦਾ ਸਿਰ ਫਟਣ ਲੱਗ ਜਾਂਦਾ ਹੈ ਤੇ ਉਹਨਾਂ ਨੂੰ ਸ਼ਰਾਬ ਵਿੱਚੋਂ ਆਉਣ ਵਾਲੀ ਬਦਬੂ ਵੀ ਬਹੁਤ ਗੰਦੀ ਲਗਦੀ ਹੈ । https://www.instagram.com/p/BywaBIaJdcp/ ਸੰਨੀ ਦਿਓਲ ਨੇ ਦੱਸਿਆ ਕਿ ਪਾਰਟੀਆਂ ਵਿੱਚ ਲੋਕ ਅਕਸਰ ਸ਼ਰਾਬ ਤੇ ਸਿਗਰੇਟ ਦਾ ਨਸ਼ਾ ਕਰਦੇ ਹਨ । ਇਸ ਲਈ ਉਹ ਪਾਰਟੀਆਂ ਤੋਂ ਵੀ ਦੂਰ ਰਹਿੰਦੇ ਹਨ । ਉਹਨਾਂ ਨੇ ਕਿਹਾ ਕਿ ਪਾਰਟੀਆਂ ਵਿੱਚ ਲੋਕ ਅਕਸਰ ਇੱਕ ਦੂਜੇ ਨੂੰ ਸ਼ਰਾਬ ਤੇ ਸਿਗਰੇਟ ਪੀਣ ਲਈ ਫੋਰਸ ਕਰਦੇ ਹਨ । ਇਸੇ ਕਰਕੇ ਉਹ ਇਹਨਾਂ ਪਾਰਟੀਆਂ ਤੋਂ ਦੂਰ ਰਹਿੰਦੇ ਹਨ । https://www.instagram.com/p/Bxwj_3IpEzn/
Advertisment

Stay updated with the latest news headlines.

Follow us:
Advertisment
Advertisment
Latest Stories
Advertisment