ਸੰਨੀ ਦਿਓਲ ਆਪਣੀ ਮਾਂ ਪ੍ਰਕਾਸ਼ ਕੌਰ ਨਾਲ ਏਅਰਪੋਟ ’ਤੇ ਦਿੱਤੇ ਦਿਖਾਈ, ਵੀਡੀਓ ਹੋ ਰਿਹਾ ਹੈ ਵਾਇਰਲ

written by Rupinder Kaler | August 31, 2021

ਸੋਸ਼ਲ ਮੀਡੀਆ ਤੇ ਸੰਨੀ ਦਿਓਲ (sunny-deol) ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਸੰਨੀ ਦੇ ਨਾਲ ਉਸ ਦੀ ਮਾਂ ਪ੍ਰਕਾਸ਼ ਕੌਰ ਵੀ ਨਜ਼ਰ ਆ ਰਹੀ ਹੈ । ਦਰਅਸਲ ਇਹ ਵੀਡੀਓ ਏਅਰਪੋਰਟ ਦਾ ਹੈ ਜਿੱਥੇ ਸੰਨੀ ਦਿਓਲ (sunny-deol) ਆਪਣੀ ਮਾਂ ਪ੍ਰਕਾਸ਼ ਕੌਰ ਦੇ ਨਾਲ ਆਪਣੀ ਫਲਾਈਟ ਫੜ੍ਹਨ ਲਈ ਪਹੁੰਚੇ ਸਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰਕਾਸ਼ ਕੌਰ ਆਪਣਾ ਜ਼ਿਆਦਾਤਰ ਸਮਾਂ ਘਰ ਵਿੱਚ ਬਿਤਾਉਂਦੀ ਹੈ ।

 

ਹੋਰ ਪੜ੍ਹੋ :

ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਆਪਣੀ ਕਿਡਨੀ ਡੌਨਰ ਅਤੇ ਆਪਣੀ ਮਾਤਾ ਦੇ ਨਾਲ ਸਾਂਝੀ ਕੀਤੀ ਤਸਵੀਰ

 

 

ਕਫੀ ਸਮੇਂ ਬਾਅਦ ਉਸ ਨੂੰ ਆਪਣੇ ਬੇਟੇ ਸੰਨੀ ਦਿਓਲ (sunny-deol) ਨਾਲ ਵੇਖਿਆ ਗਿਆ। ਸੰਨੀ (sunny-deol) ਦੀ 70 ਸਾਲਾ ਮਾਂ ਇਸ ਉਮਰ ਵਿੱਚ ਕਾਫੀ ਫਿੱਟ ਲੱਗ ਰਹੀ ਸੀ। ਉਸ ਨੂੰ ਏਅਰਪੋਰਟ 'ਤੇ ਗ੍ਰੇ ਸਲਵਾਰ ਸੂਟ 'ਚ ਦੇਖਿਆ ਗਿਆ ਸੀ। ਇਸ ਦੌਰਾਨ ਉਸ ਦੇ ਹੱਥ ਵਿੱਚ ਇੱਕ ਵੱਡਾ ਪਰਸ ਸੀ। ਉਨ੍ਹਾਂ ਦੇ ਵਾਲ ਖੁੱਲੇ ਸਨ ਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਚਿਹਰੇ ‘ਤੇ ਮਾਸਕ ਪਾਇਆ ਹੋਇਆ ਸੀ।

ਹਾਲਾਂਕਿ, ਇਹ ਸਪਸ਼ਟ ਨਹੀਂ ਕਿ ਸੰਨੀ (sunny-deol) ਆਪਣੀ ਮਾਂ ਦੇ ਨਾਲ ਕਿੱਥੇ ਜਾ ਰਹੇ ਹਨ। ਇਸ ਵੀਡੀਓ ਵਿੱਚ ਸੰਨੀ ਆਪਣੀ ਮਾਂ ਦਾ ਦੁਪੱਟਾ ਸੰਭਾਲਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਸੰਨੀ ਦੇ ਪ੍ਰਸ਼ੰਸਕ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

0 Comments
0

You may also like