ਅਦਾਕਾਰਾ ਜਸਪਿੰਦਰ ਚੀਮਾ ਨੇ ਆਪਣੇ ਸ਼ਹਿਰ ਬਟਾਲਾ ‘ਚ ਪਟਾਕਾ ਫੈਕਟਰੀ ‘ਚ ਵਾਪਰੇ ਹਾਦਸੇ ‘ਤੇ ਜ਼ਾਹਿਰ ਕੀਤਾ ਦੁੱਖ, ਸੰਨੀ ਦਿਓਲ ਨੇ ਵੀ ਕੀਤਾ ਟਵੀਟ

Written by  Lajwinder kaur   |  September 05th 2019 10:53 AM  |  Updated: September 05th 2019 10:53 AM

ਅਦਾਕਾਰਾ ਜਸਪਿੰਦਰ ਚੀਮਾ ਨੇ ਆਪਣੇ ਸ਼ਹਿਰ ਬਟਾਲਾ ‘ਚ ਪਟਾਕਾ ਫੈਕਟਰੀ ‘ਚ ਵਾਪਰੇ ਹਾਦਸੇ ‘ਤੇ ਜ਼ਾਹਿਰ ਕੀਤਾ ਦੁੱਖ, ਸੰਨੀ ਦਿਓਲ ਨੇ ਵੀ ਕੀਤਾ ਟਵੀਟ

ਬੀਤੇ ਦਿਨੀਂ ਪੰਜਾਬ ਦੇ ਬਟਾਲਾ ਸ਼ਹਿਰ ‘ਚ ਦਰਦਨਾਕ ਹਾਦਸਾ ਵਾਪਰਿਆ। ਮੀਡੀਆ ਰਿਪੋਰਟਸ ਦੇ ਮੁਤਾਬਿਕ ਬਟਾਲਾ ‘ਚ ਪਟਾਕਾ ਫੈਕਟਰੀ ‘ਚ ਜ਼ਬਰਦਸਤ ਧਮਾਕਾ ਹੋਇਆ ਜਿਸ ‘ਚ ਲਗਭਗ 23 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਦਰਜਨਾਂ ਹੀ ਲੋਕ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।

ਜਿਸਦੇ ਚੱਲਦੇ ਅਦਾਕਾਰਾ ਜਸਪਿੰਦਰ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ਅਕਾਉਂਟ ਉੱਤੇ ਹਾਦਸੇ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਦੁੱਖ ਪ੍ਰਗਟ ਕੀਤਾ ਹੈ। ਪੰਜਾਬੀ ਅਦਾਕਾਰਾ ਜਸਪਿੰਦਰ ਚੀਮਾ ਗੁਰਦਾਸਪੁਰ ਦੇ ਬਟਾਲਾ ਵਿੱਚ ਜੰਮੀ ਪਲੀ ਹੈ। ਉਨ੍ਹਾਂ ਨੇ ਲਿਖਿਆ ਹੈ-‘ ਕੱਲ੍ਹ ਮੇਰਾ ਸ਼ਹਿਰ ਬਟਾਲਾ ਹੰਝੂਆਂ ਵਿੱਚ ਸੀ..??ਬੜਾ ਦੁੱਖ ਹੋਇਆ ਇਹ ਖ਼ਬਰ ਸੁਣਕੇ ਬਟਾਲਾ ਪਟਾਕਾ ਫੈਕਟਰੀ ‘ਚ ਧਮਾਕਾ.. ਬਹੁਤ ਦੁੱਖ ਹੋਇਆ ਇਹ ਸਭ ਵੇਖ ਕੇ ... ਵਾਹਿਗੁਰੂ... ਧਮਾਕੇ ਦਾ ਪ੍ਰਭਾਵ ਇੰਨਾ ਸੀ ਕਿ ਫੈਕਟਰੀ ਪੂਰੀ ਤਰ੍ਹਾਂ ਤਬਾਹ ਹੋ ਗਈ ਅਤੇ ਆਸ ਪਾਸ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ’

 

ਇਸ ਤੋਂ ਇਲਾਵਾ ਬਾਲੀਵੁੱਡ ਦੇ ਦਿੱਗਜ ਅਦਾਕਾਰ ਤੇ ਗੁਰਦਾਸਪੁਰ ਤੋਂ ਲੋਕ ਸਭਾ ਸਾਂਸਦ ਸੰਨੀ ਦਿਓਲ ਨੇ ਟਵੀਟ ਕਰਕੇ ਹਾਦਸੇ ‘ਤੇ ਦੁੱਖ ਜਤਾਇਆ ਹੈ। ਉਹਨਾਂ ਟਵੀਟ ‘ਚ ਕਿਹਾ, ‘ਬਟਾਲਾ ਫੈਕਟਰੀ ਵਿੱਚ ਧਮਾਕੇ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ ਹੈ’


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network