30 ਸਾਲ ਪਹਿਲਾਂ ਬਣੀ ਸੀ ਇਹ ਫ਼ਿਲਮ, ਅਦਾਕਾਰ ਧਰਮਿੰਦਰ ਨੂੰ ਲੱਗਿਆ ਸੀ ਬਾਕਸ ਆਫ਼ਿਸ ‘ਤੇ ਨਾਕਾਮ ਹੋ ਜਾਵੇਗੀ ਫ਼ਿਲਮ, ਰਿਲੀਜ਼ ਹੋਈ ਤਾਂ ਕਾਮਯਾਬੀ ਦੇ ਤੋੜੇ ਰਿਕਾਰਡ, ਜਿੱਤੇ ਕਈ ਅਵਾਰਡ

Written by  Shaminder   |  June 25th 2020 12:17 PM  |  Updated: June 25th 2020 12:30 PM

30 ਸਾਲ ਪਹਿਲਾਂ ਬਣੀ ਸੀ ਇਹ ਫ਼ਿਲਮ, ਅਦਾਕਾਰ ਧਰਮਿੰਦਰ ਨੂੰ ਲੱਗਿਆ ਸੀ ਬਾਕਸ ਆਫ਼ਿਸ ‘ਤੇ ਨਾਕਾਮ ਹੋ ਜਾਵੇਗੀ ਫ਼ਿਲਮ, ਰਿਲੀਜ਼ ਹੋਈ ਤਾਂ ਕਾਮਯਾਬੀ ਦੇ ਤੋੜੇ ਰਿਕਾਰਡ, ਜਿੱਤੇ ਕਈ ਅਵਾਰਡ

ਫ਼ਿਲਮ ‘ਘਾਇਲ’ ਜਿਸ ਨੂੰ ਬਨਾਉਣ ਲਈ ਪਤਾ ਨਹੀਂ ਰਾਜ ਕੁਮਾਰ ਸੰਤੋਸ਼ੀ ਨੂੰ ਕਿੰਨੇ ਕੁ ਪਾਪੜ ਵੇਲਣੇ ਪਏ ਸਨ । ਇਸ ਫ਼ਿਲਮ ਨੂੰ ਬਣਿਆਂ ਹੋਇਆਂ ਪੂਰੇ 30 ਸਾਲ ਹੋ ਚੁੱਕੇ ਹਨ । ਜਿਸ ਤੋਂ ਬਾਅਦ ਇਸ ਫ਼ਿਲਮ ਦੇ ਨਾਲ ਜੁੜੇ ਕਈ ਕਿੱਸੇ ਸਾਹਮਣੇ ਆ ਰਹੇ ਨੇ । ਅੱਜ ਅਸੀਂ ਤੁਹਾਨੂੰ ਇਸ ਫ਼ਿਲਮ ਦੇ ਬਣਨ ਦਾ ਇੱਕ ਕਿੱਸਾ ਦੱਸਣ ਜਾ ਰਹੇ ਹਾਂ ।ਅਦਾਕਾਰ ਧਰਮਿੰਦਰ ਨੇ ਵੀ ਇਸ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ।

https://www.instagram.com/p/CBy-OzhnNTM/

ਰਾਜ ਕੁਮਾਰ ਸੰਤੋਸ਼ੀ ਜਿਨ੍ਹਾਂ ਨੇ ਇਸ ਫ਼ਿਲਮ ਨੂੰ ਬਣਾਇਆ ਹੈ ।ਉਨ੍ਹਾਂ ਨੇ ਜਦੋਂ ਇਸ ਫ਼ਿਲਮ ਨੂੰ ਬਨਾਉਣ ਦਾ ਮਨ ਬਣਾਇਆ ਤਾਂ ਕਾਫੀ ਸਮਾਂ ਤਾਂ ਉਨ੍ਹਾਂ ਨੂੰ ਕੋਈ ਪ੍ਰੋਡਿਊਸਰ ਹੀ ਨਹੀਂ ਮਿਲਿਆ ।ਜਿਸ ਤੋਂ ਬਾਅਦ ਇੱਕ ਪ੍ਰੋਡਿਊਸਰ ਮਿਲਿਆ ਤਾਂ ਉਸ ਨੇ ਆਪਣੀਆਂ ਸ਼ਰਤਾਂ ਰੱਖ ਦਿੱਤੀਆਂ ।ਸੰਤੋਸ਼ੀ ਇਸ ਫ਼ਿਲਮ ਲਈ ਕਮਲ ਹਾਸਨ ਨੂੰ ਲੈਣਾ ਚਾਹੁੰਦੇ ਸਨ । ਇਸ ਲਈ ਉਹ ਉਨ੍ਹਾਂ ਨਾਲ ਗੱਲਬਾਤ ਵੀ ਕਰ ਚੁੱਕੇ ਸਨ । ਪਰ ਸਮੱਸਿਆ ਸੀ ਪ੍ਰੋਡਿਊਸਰ ਦੀ, ਪਰ ਉਸ ਨੇ ਇਹ ਸ਼ਰਤ ਰੱਖੀ ਸੀ ਕਿ ਜੇ ਸੰਜੇ ਦੱਤ ਇਸ ਫ਼ਿਲਮ ‘ਚ ਕੰਮ ਕਰਨ ਲਈ ਮੰਨ ਜਾਂਦੇ ਹਨ ਤਾਂ ਉਹ ਫ਼ਿਲਮ ‘ਤੇ ਪੈਸਾ ਲਗਾਉਣਗੇ ।

https://www.instagram.com/p/CBusYTppQ59/

ਸੰਤੋਸ਼ੀ ਸੰਜੇ ਦੱਤ ਕੋਲ ਗਏ, ਪਰ ਸੰਜੇ ਨੂੰ ਇਸ ਦੀ ਕਹਾਣੀ ਨਹੀਂ ਜਚੀ ਅਤੇ ਉਨ੍ਹਾਂ ਨੂੰ ਡੇਟਸ ਨਾਂ ਹੋਣ ਦਾ ਕਹਿ ਕੇ ਸੰਤੋਸ਼ੀ ਨੂੰ ਟਾਲ ਦਿੱਤਾ। ਆਪਣੀ ਪਹਿਲੀ ਹੀ ਫ਼ਿਲਮ ਦਾ ਇਹ ਹਾਲ ਹੁੰਦਾ ਵੇਖ ਪ੍ਰੇਸ਼ਾਨ ਹੋ ਗਏ ਸਨ ਰਾਜ ਕੁਮਾਰ ਸੰਤੋਸ਼ੀ । ਪਰ ਇਸੇ ਦੌਰਾਨ ਕਿਸੇ ਨੇ ਸੰਨੀ ਦਿਓਲ ਬਾਰੇ ਦੱਸਿਆ ।

ਪਰ ਸੰਤੋਸ਼ੀ ਨੂੰ ਇਸ ਫ਼ਿਲਮ ਦੇ ਰੋਲ ਲਈ ਸੰਨੀ ਸਹੀ ਨਹੀਂ ਸਨ ਲੱਗ ਰਹੇ ।ਇਸ ਨੂੰ ਵੀ ਕਾਫੀ ਸਮਾਂ ਬੀਤ ਗਿਆ ਅਚਾਨਕ ਇੱਕ ਦਿਨ ਇੱਕ ਪਾਰਟੀ ‘ਚ ਸੰਨੀ ਦਿਓਲ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ।

https://www.instagram.com/p/B_kJf0LJTK-/

ਗੱਲਾਂ ਗੱਲਾਂ ‘ਚ ਸੰਤੋਸ਼ੀ ਨੇ ਸੰਨੀ ਦਿਓਲ ਨੂੰ ਕਹਾਣੀ ਸੁਣਾਈ ਅਤੇ ਸੰਨੀ ਦਿਓਲ ਨੇ ਆਪਣੇ ਦਫਤਰ ‘ਚ ਆਉਣ ਲਈ ਆਖਿਆ । ਧਰਮਿੰਦਰ ਵੀ ਉੱਥੇ ਹੀ ਸਨ ਜਦੋਂ ਸੰਤੋਸ਼ੀ ਉਨ੍ਹਾਂ ਦੇ ਦਫਤਰ ਪਹੁੰਚੇ।ਜਿਸ ਤੋਂ ਬਾਅਦ ਧਰਮਿੰਦਰ ਨੂੰ ਵੀ ਕਹਾਣੀ ਪਸੰਦ ਆਈ ਤੇ ਉਹ ਪੈਸਾ ਲਗਾਉਣ ਲਈ ਤਿਆਰ ਹੋ ਗਏ । ਧਰਮਿੰਦਰ ਨੇ ਕਿਹਾ ਕਿ ਸੰਨੀ ਇਸ ਫ਼ਿਲਮ ਦੇ ਹੀਰੋ ਹੋਣਗੇ ਅਤੇ ਹੀਰੋਇਨ ਤੁਸੀਂ ਲੈ ਕੇ ਆਓ।

https://www.instagram.com/p/B_UGNbapImC/

ਜਿਸ ਤੋਂ ਬਾਅਦ ਸੰਨੀ ਡਿੰਪਲ ਕਪਾਡੀਆ ਨੂੰ ਇਸ ਫ਼ਿਲਮ ‘ਚ ਲੈਣਾ ਚਾਹੁੰਦੇ ਸਨ ਪਰ ਧਰਮਿੰਦਰ ਦੇ ਮਨਾ ਕਰਨ ਤੋਂ ਬਾਅਦ ਮੀਨਾਕਸ਼ੀ ਸ਼ੇਸ਼ਾਧਰੀ ਨੂੰ ਇਸ ਫ਼ਿਲਮ ‘ਚ ਲਿਆ ਗਿਆ ।ਇਸ ਫ਼ਿਲਮ ਦਾ ਕੰਮ 1988 ‘ਚ ਸ਼ੁਰੂ ਕੀਤਾ ਗਿਆ ਸੀ ।ਧਰਮਿੰਦਰ ਸ਼ੂਟਿੰਗ ਦੀ ਹੌਲੀ ਰਫਤਾਰ ਨੂੰ ਲੈ ਕੇ ਪ੍ਰੇਸ਼ਾਨ ਸਨ ।ਧਰਮਿੰਦਰ ਨੂੰ ਇਹ ਲੱਗਣ ਲੱਗ ਪਿਆ ਸੀ ਕਿ ਜਿਸ ਫ਼ਿਲਮ ਨੂੰ ਬਣਨ ‘ਚ ਸਮਾਂ ਲੱਗਦਾ ਹੈ ਉਹ ਅਕਸਰ ਬਾਕਸ ਆਫਿਸ ‘ਤੇ ਨਾਕਾਮ ਹੋ ਜਾਂਦੀ ਹੈ ।

https://www.instagram.com/p/B8h-dhMJo0d/

ਇਸ ਫ਼ਿਲਮ ਨੂੰ ਬਨਾਉਣ ‘ਚ ਢਾਈ ਸਾਲ ਲੱਗ ਗਏ ।ਸੰਨੀ ਦਿਓਲ ਨੂੰ ਵੀ ਕਈ ਵਾਰ ਲੱਗਦਾ ਕਿ ਸੰਤੋਸ਼ੀ ਜਾਣ ਬੁੱਝ ਕੇ ਫ਼ਿਲਮ ਨੂੰ ਲੰਬਾ ਖਿੱਚ ਰਹੇ ਹਨ । ਪਰ ਸੰਤੋਸ਼ੀ ਦੀ ਇਹ ਪਹਿਲੀ ਫ਼ਿਲਮ ਸੀ ਜਿਸ ਨੂੰ ਲੈ ਕੇ ਉਹ ਡਰੇ ਹੋਏ ਸਨ। ਪਰ ਜਦੋਂ ‘ਘਾਇਲ’ ਬਣ ਕੇ ਤਿਆਰ ਹੋਈ ਤਾਂ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਸੰਨੀ ਦਿਓਲ ਦੇ ਕਰੀਅਰ ਨੂੰ ਵੀ ਨਵਾਂ ਮੁਕਾਮ ਮਿਲ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network