ਸਨੀ ਦਿਓਲ ਨੇ ਮਾਂ ਪ੍ਰਕਾਸ਼ ਕੌਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਭਾਵਕ, ਦੇਖੋ ਤਸਵੀਰਾਂ

written by Rupinder Kaler | January 28, 2019

ਦਿਓਲ ਪਰਿਵਾਰ ਦੇ ਮਰਦਾਂ ਦੀਆਂ ਤਸਵੀਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਇਸ ਪਰਿਵਾਰ ਦੀਆਂ ਔਰਤਾਂ ਕੈਮਰੇ ਤੋਂ ਦੂਰ ਹੀ ਰਹਿੰਦੀਆਂ ਹਨ । ਇਹਨਾਂ ਔਰਤਾਂ ਵਿੱਚ ਸਨੀ ਦਿਊਲ ਦੀ ਮਾਂ ਤੇ ਭੈਣਾ ਸ਼ਾਮਿਲ ਹਨ । ਪਰ ਹੁਣ ਸਨੀ ਦਿਓਲ ਦੀ ਆਪਣੀ ਮਾਂ ਨਾਲ ਅਜਿਹੀ ਤਸਵੀਰ ਸਾਹਮਣੇ ਆਈ ਹੈ ਜਿਹੜੀ ਬਹੁਤ ਘੱਟ ਲੋਕਾਂ ਨੇ ਦੇਖੀ ਹੋਵੇਗੀ ।

https://www.instagram.com/p/BtGVitQn1vw/?utm_source=ig_embed

ਇਹ ਤਸਵੀਰ ਪ੍ਰਕਾਸ਼ ਕੌਰ ਦੀ ਹੈ ਯਾਨੀ ਸਨੀ ਤੇ ਬੋਬੀ ਦਿਓਲ ਦੀ ਮਾਂ ਦੀ । ਸਨੀ ਦਿਓਲ ਅਤੇ ਉਹਨਾਂ ਦੀ ਮਾਂ ਦੀ ਇਹ ਤਸਵੀਰ ਬਹੁਤ ਹੀ ਭਾਵਕ ਹੈ । ਇਸ ਤਸਵੀਰ ਨੂੰ ਸਨੀ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ ਕਿ ਉਹਨਾਂ ਦੀ ਮਾਂ ਹੀ ਉਹਨਾਂ ਦੀ ਦੁਨੀਆ ਹੈ । ਇਹ ਪਹਿਲਾ ਮੌਕਾ ਹੈ ਜਦੋਂ ਧਰਮਿੰਦਰ ਦੀ ਪਤਨੀ ਪ੍ਰਕਾਸ਼ ਕੌਰ ਇਸ ਤਰ੍ਹਾਂ ਕੈਮਰੇ ਦੇ ਸਾਹਮਣੇ ਆਈ ਹੋਵੇ ਕਿਉਂਕਿ ਦਿਓਲ ਪਰਿਵਾਰ ਦੀਆਂ ਔਰਤਾਂ ਅਕਸਰ ਲਾਈਮਲਾਈਟ ਤੋਂ ਦੂਰ ਰਹਿੰਦੀਆਂ ਹਨ ।

https://www.instagram.com/p/BdYFby1DNfW/?utm_source=ig_embed

ਇਸ ਤੋਂ ਪਹਿਲਾਂ ਸਨੀ ਨੇ 2017  ਦੇ 31  ਦਸੰਬਰ ਦੀ ਰਾਤ ਨੂੰ ਆਪਣੇ ਪਰਿਵਾਰ ਦੀ ਤਸਵੀਰ ਸ਼ੇਅਰ ਕਰਕੇ ਲੋਕਾਂ ਨੂੰ ਆਉਣ ਵਾਲੇ ਸਾਲ ਦੀ ਵਧਾਈ ਦਿੱਤੀ ਸੀ । ਇਸ ਤਸਵੀਰ ਵਿੱਚ ਧਰਮਿੰਦਰ, ਬੋਬੀ, ਸਨੀ ਤੇ ਪ੍ਰਕਾਸ਼ ਕੌਰ ਦਿਖਾਈ ਦਿੱਤੇ ਸਨ ।

0 Comments
0

You may also like