ਗਦਰ ਫ਼ਿਲਮ ਲਈ ਮਿਲੇ ਅਵਾਰਡ ਨੂੰ ਬਾਥਰੂਮ ਵਿੱਚ ਛੱਡ ਕੇ ਚਲੇ ਗਏ ਸਨ ਸੰਨੀ ਦਿਓਲ, ਇਹ ਸੀ ਵਜ੍ਹਾ

written by Rupinder Kaler | July 13, 2021

ਸੰਨੀ ਦਿਓਲ ਦੀ ਫ਼ਿਲਮ ‘ਗਦਰ’ ਦਾ ਸੀਕਵਲ ਬਣਨ ਜਾ ਰਿਹਾ ਹੈ । ਜਿਸ ਦੀਆਂ ਖ਼ਬਰਾਂ ਹਾਲ ਹੀ ਵਿੱਚ ਸਾਹਮਣੇ ਆਈਆਂ ਹਨ । ਇਸ ਫਿਲਮ ਲਈ ਸੰਨੀ ਦਿਓਲ ਨੂੰ ਅਵਾਰਡ ਵੀ ਮਿਲਿਆ ਸੀ । ਪਰ ਸੰਨੀ ਨੇ ਇਸ ਆਵਾਰਡ ਨੂੰ ਕੁਝ ਅਜਿਹਾ ਕੀਤਾ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਸੀ । ਦਰਅਸਲ ਸੰਨੀ ਦਿਓਲ ਨੂੰ ਫਿਲਮ ‘ਗਦਰ’ ਲਈ ਸਰਬੋਤਮ ਆਲੋਚਕ ਅਦਾਕਾਰ ਦਾ ਅਵਾਰਡ ਦਿੱਤਾ ਗਿਆ ਸੀ। ਪਰ ਸੰਨੀ ਨੂੰ ਇਹ ਪੁਰਸਕਾਰ ਪਸੰਦ ਨਹੀਂ ਆਇਆ ਅਤੇ ਅਵਾਰਡ ਬਾਥਰੂਮ ਵਿੱਚ ਛੱਡ ਕੇ ਚਲਾ ਗਿਆ।

ਹੋਰ ਪੜ੍ਹੋ :

ਜਦੋਂ ਮੀਕਾ ਸਿੰਘ ਨੂੰ ਪਿਤਾ ਦੇ ਸਾਈਕਲ ‘ਤੇ ਜਾਣ ਕਾਰਨ ਮਹਿਸੂਸ ਹੁੰਦੀ ਸੀ ਸ਼ਰਮਿੰਦਗੀ, ਸਾਂਝਾ ਕੀਤਾ ਕਿੱਸਾ

ਜ਼ੀ ਟੈਲੀਫਿਲਮਜ਼ ਦੇ ਸਾਬਕਾ ਸੀਈਓ ਸੰਦੀਪ ਗੋਇਲ ਨੇ ਆਪਣੀ ਕਿਤਾਬ ਇਸ ਬਾਰੇ ਖੁਲਾਸਾ ਕੀਤਾ ਹੈ ਕਿ ਆਖਰਕਾਰ ਸੰਨੀ ਨੇ ਬਾਥਰੂਮ ਵਿਚ ਆਪਣਾ ਅਵਾਰਡ ਕਿਉਂ ਛੱਡ ਦਿੱਤਾ। ਉਹਨਾਂ ਨੇ ਆਪਣੀ ਕਿਤਾਬ ਵਿੱਚ ਲਿਖਿਆ ਕਿ 2001 ਵਿੱਚ ਆਈ ਫਿਲਮ ‘ਗਦਰ’ ਜ਼ੀ ਟੈਲੀਫਿਲਮ ਦੁਆਰਾ ਖੁਦ ਬਣਾਈ ਗਈ ਸੀ। ਇਹ ਪੁਰਸਕਾਰ ਸਮਾਰੋਹ ਵੀ ਉਹਨਾਂ ਵੱਲੋਂ ਕਰਵਾਇਆ ਗਿਆ ਸੀ ।

sunny-deol

ਇਸ ਕਰਕੇ ਸੰਨੀ ਦਿਓਲ ਦੀ ਫਿਲਮ ‘ਗਦਰ’ ਨੂੰ ਅਵਾਰਡ ਸਮਾਰੋਹ ਵਿੱਚ ਸ਼ਾਮਿਲ ਨਹੀਂ ਸੀ ਕੀਤਾ ਗਿਆ । ਇਸ ਅਵਾਰਡ ਸਮਾਰੋਹ ਵਿਚ ਆਮਿਰ ਖਾਨ ਦੀ ਫਿਲਮ ਲਗਾਨ ਨੂੰ ਸਰਬੋਤਮ ਫਿਲਮ ਦਾ ਪੁਰਸਕਾਰ ਦਿੱਤਾ ਗਿਆ ਅਤੇ ਇਸ ਦੇ ਨਾਲ ਆਮਿਰ ਖਾਨ ਨੂੰ ਸਰਬੋਤਮ ਅਭਿਨੇਤਾ ਦਾ ਪੁਰਸਕਾਰ ਮਿਲਿਆ। ਸੰਨੀ ਦਿਓਲ ਵੀ ਇਸ ਅਵਾਰਡ ਸਮਾਰੋਹ ਵਿਚ ਸ਼ਾਮਲ ਹੋਏ ਅਤੇ ਆਮਿਰ ਨੂੰ ਆਪਣੇ ਸਾਹਮਣੇ ਇਹ ਪੁਰਸਕਾਰ ਲੈ ਕੇ ਜਾਂਦੇ ਦੇਖ ਸੰਨੀ ਬਰਦਾਸ਼ਤ ਨਹੀਂ ਕਰ ਸਕੇ ।

ਸੰਦੀਪ ਗੋਇਲ ਦਾ ਕਹਿਣਾ ਹੈ ਕਿ ਇਸ ਪੁਰਸਕਾਰ ਸਮਾਰੋਹ ਵਿਚ ਸੰਨੀ ਦਿਓਲ ਲਈ ਇਕ ਵਿਸ਼ੇਸ਼ ਪੁਰਸਕਾਰ ਰੱਖਿਆ ਗਿਆ ਸੀ। ਸੰਨੀ ਦਿਓਲ ਇਸ ਅਵਾਰਡ ਨੂੰ ਪ੍ਰਾਪਤ ਕਰਨ ਲਈ ਸਟੇਜ ‘ਤੇ ਆਏ ਸਨ, ਪਰ ਅਵਾਰਡ ਮਿਲਣ ਤੋਂ ਬਾਅਦ ਉਹ ਬਿਨਾਂ ਕੁਝ ਕਹੇ ਚਲੇ ਗਏ।

sunny deol

ਡਾ: ਸੰਦੀਪ ਨੇ ਆਪਣੀ ਕਿਤਾਬ ਵਿਚ ਲਿਖਿਆ ਕਿ ਉਸ ਨੂੰ ਇਸ ਸ਼ੋਅ ਤੋਂ ਬਾਅਦ ਜਾਣਕਾਰੀ ਮਿਲੀ ਕਿ ਸੰਨੀ ਦਿਓਲ ਨੇ ਆਪਣਾ ਅਵਾਰਡ ਬਾਥਰੂਮ ਵਿਚ ਛੱਡ ਦਿੱਤਾ ਸੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਬਾਲੀਵੁੱਡ ਦੇ ਬਹੁਤ ਸਾਰੇ ਅਦਾਕਾਰ ਹਨ ਜਿਹੜੇ ਸੰਨੀ ਦਿਓਲ ਵਾਂਗ ਪੁਰਸਕਾਰ ਪ੍ਰਾਪਤ ਕਰਨਾ ਬਿਲਕੁਲ ਪਸੰਦ ਨਹੀਂ ਕਰਦੇ, ਤੇ ਨਾ ਹੀ ਉਹ ਕਿਸੇ ਅਵਾਰਡ ਫੰਕਸ਼ਨ ਦਾ ਹਿੱਸਾ ਬਣਦੇ ਹਨ।

0 Comments
0

You may also like