ਸਰਹੱਦਾਂ ਦੀ ਰਾਖੀ ਕਰਦੇ ਜਵਾਨਾਂ 'ਚ ਵੱਖਰਾ ਹੀ ਜਨੂਨ ਪੈਦਾ ਕਰਦਾ ਹੈ ਇਹ ਗੀਤ ,ਦੇਖੋ ਵੀਡੀਓ

Written by  Aaseen Khan   |  January 16th 2019 11:43 AM  |  Updated: January 16th 2019 12:25 PM

ਸਰਹੱਦਾਂ ਦੀ ਰਾਖੀ ਕਰਦੇ ਜਵਾਨਾਂ 'ਚ ਵੱਖਰਾ ਹੀ ਜਨੂਨ ਪੈਦਾ ਕਰਦਾ ਹੈ ਇਹ ਗੀਤ ,ਦੇਖੋ ਵੀਡੀਓ

ਸਰਹੱਦਾਂ ਦੀ ਰਾਖੀ ਕਰਦੇ ਜਵਾਨਾਂ 'ਚ ਵੱਖਰਾ ਹੀ ਜਨੂਨ ਪੈਦਾ ਕਰਦਾ ਹੈ ਇਹ ਗੀਤ ,ਦੇਖੋ ਵੀਡੀਓ : 15 ਜਨਵਰੀ ਦੇਸ਼ ਭਰ 'ਚ ਇਹ ਦਿਨ ਆਰਮੀ ਦੇ ਦਿਨ ਵੱਜੋਂ ਮਨਾਇਆ ਜਾਂਦਾ ਹੈ। ਬਾਲੀਵੁੱਡ ਤੇ ਪਾਲੀਵੁੱਡ ਦੇ ਸਿਤਾਰਿਆਂ ਨੇ ਵੀ ਆਪਣੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟਜ਼ 'ਤੋਂ ਆਰਮੀ ਡੇ ਦੇ ਦਿਨ ਫੌਜੀ ਜਵਾਨਾਂ ਅਤੇ ਦੇਸ਼ ਵਾਸੀਆਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਜਵਾਨਾਂ ਨੂੰ ਯਾਦ ਕੀਤਾ ਹੈ।

https://www.instagram.com/p/Bsqhg4jn47H/

ਉੱਥੇ ਹੀ ਬਾਲੀਵੁੱਡ ਦੇ ਅਦਾਕਾਰ ਸੰਨੀ ਦਿਓਲ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਕੇ ਆਰਮੀ ਡੇ ਦੇ ਦਿਨ ਫੌਜੀ ਜਵਾਨਾਂ ਨੂੰ ਸਲੂਟ ਕੀਤਾ ਹੈ। ਉਹਨਾਂ ਕੁਝ ਫੌਜੀ ਜਵਾਨਾਂ ਦੀ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਇੱਕ ਜਵਾਨ ਉਹਨਾਂ ਦੀ 1997 'ਚ ਆਈ ਸੁਪਰਹਿੱਟ ਫਿਲਮ 'ਬਾਰਡਰ' ਦਾ 'ਸੰਦੇਸੇ ਆਤੇ ਹੈਂ' ਗਾਣਾਂ ਗਾਉਂਦੇ ਨਜ਼ਰ ਆ ਰਹੇ  ਨੇ। ਉਹਨਾਂ ਦੇ ਆਸ ਪਾਸ ਹੋਰ ਜਵਾਨ ਤਾੜੀਆਂ ਨਾਲ ਗੀਤ ਗਾਉਣੇ ਵਾਲੇ ਜਵਾਨ ਦਾ ਸਾਥ ਦੇ ਰਹੇ ਹਨ।

Sunny Deol share Army man 's video who sings his Border movie song ਸਰਹੱਦਾਂ ਦੀ ਰਾਖੀ ਕਰਦੇ ਜਵਾਨਾਂ 'ਚ ਵੱਖਰਾ ਹੀ ਜਨੂਨ ਪੈਦਾ ਕਰਦਾ ਹੈ ਇਹ ਗੀਤ ,ਦੇਖੋ ਵੀਡੀਓ

ਜੇਕਰ ਫਿਲਮ 'ਚ ਇਸ ਗੀਤ ਦੀ ਗੱਲ ਕਰੀਏ ਤਾਂ ਤਾਂ ਬਾਲੀਵੁੱਡ ਗਾਇਕ ਸੋਨੂੰ ਨਿਗਮ ਅਤੇ ਰੂਪ ਕੁਮਾਰ ਰਾਠੌਰ ਨੇ ਆਪਣੀ ਆਵਾਜ਼ ਨਾਲ ਗਾਣੇ ਨੂੰ ਨਵਾਜ਼ਿਆ ਸੀ। ਇਸ ਗਾਣੇ ਦਾ ਮਿਊਜ਼ਿਕ ਅਨੂੰ ਮਲਿਕ ਵੱਲੋਂ ਤਿਆਰ ਕੀਤਾ ਗਿਆ ਸੀ। ਸਰਹੱਦਾਂ 'ਤੇ ਦੇਸ਼ ਦੀ ਰਾਖੀ ਕਰਨ ਵਾਲੇ ਜਵਾਨਾਂ ਲਈ ਇਹ ਗੀਤ ਸਦਾਬਹਾਰ ਗੀਤ ਹੈ। ਦੇਸ਼ ਦੀ ਰੱਖਿਆ 'ਚ ਜੁੱਟੇ ਆਰਮੀ ਦੇ ਸਾਰੇ ਜਵਾਨਾਂ ਨੂੰ ਉਹਨਾਂ ਦੀ ਅਣਥੱਕ ਦੇਸ਼ ਭਗਤੀ ਲਈ ਹਰ ਇੱਕ ਦੇਸ਼ ਵਾਸੀ ਸਲਾਮ ਕਰਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network