Advertisment

ਪ੍ਰਚਾਰ ਦੇ ਅਖੀਰਲੇ ਦਿਨ ‘ਤੇ ਸੰਨੀ ਦਿਓਲ ਨੇ ਲੋਕਾਂ ਵੱਲੋਂ ਮਿਲੇ ਇੰਨੇ ਪਿਆਰ ਤੇ ਸਤਿਕਾਰ ਲਈ ਸਾਂਝੀ ਕੀਤੀ ਭਾਵੁਕ ਪੋਸਟ, ਦੇਖੋ ਵੀਡੀਓ

author-image
By Lajwinder kaur
New Update
ਪ੍ਰਚਾਰ ਦੇ ਅਖੀਰਲੇ ਦਿਨ ‘ਤੇ ਸੰਨੀ ਦਿਓਲ ਨੇ ਲੋਕਾਂ ਵੱਲੋਂ ਮਿਲੇ ਇੰਨੇ ਪਿਆਰ ਤੇ ਸਤਿਕਾਰ ਲਈ ਸਾਂਝੀ ਕੀਤੀ ਭਾਵੁਕ ਪੋਸਟ, ਦੇਖੋ ਵੀਡੀਓ
Advertisment
ਦਿਓਲ ਪਰਿਵਾਰ ਦੇ ਚਿਰਾਗ ਤੇ ਬਾਲੀਵੁੱਡ ਦੇ ਦਿੱਗਜ ਕਲਾਕਾਰ ਸੰਨੀ ਦਿਓਲ ਜਿਨ੍ਹਾਂ ਨੇ ਆਪਣੀ ਰਾਜਨੀਤਿਕ ਪਾਰੀ ਇਸ ਵਾਰ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਸ਼ੁਰੂ ਕੀਤੀ ਹੈ। ਜੀ ਹਾਂ ਉਹ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਚੋਣਾਂ ਦੇ ਮੈਦਾਨ ‘ਚ ਉੱਤਰੇ ਹਨ। ਪਿਛਲੇ ਕਈ ਦਿਨਾਂ ਤੋਂ ਉਹ ਲਗਾਤਾਰ ਚੋਣਾਂ ਦਾ ਪ੍ਰਚਾਰ ‘ਚ ਰੁੱਝੇ ਹੋਏ ਹਨ ਤੇ ਅੱਜ ਚੋਣ ਪ੍ਰਚਾਰ ਦਾ ਅਖੀਰਲਾ ਦਿਨ ਹੈ। ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਬਹੁਤ ਸ਼ਾਨਦਾਰ ਵੀਡੀਓ ਅਪਲੋਡ ਕੀਤੀ ਹੈ।
Advertisment
ਹੋਰ ਵੇਖੋ:ਰਾਜਨੀਤਿਕ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਸੰਨੀ ਦਿਓਲ ਹੋਏ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ, ਵੇਖੋ ਵੀਡੀਓ ਸੰਨੀ ਦਿਓਲ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘#elections2019 campaign ends today.Thanks for your love,respect and admiration’
View this post on Instagram
 

#akalidal#sunnydeolpaaji#pb03wale#roadshow

A post shared by #ਕਰਨ ਪੀਬੀ੦੩ (@karan_pb03_1998) on

ਉਨ੍ਹਾਂ ਨੇ ਪੰਜਾਬ ਦੇ ਲੋਕਾਂ ਵੱਲੋਂ ਮਿਲੇ ਇੰਨੇ ਪਿਆਰ ਨੂੰ ਵੀਡੀਓ ਦੇ ਰਾਹੀਂ ਪੇਸ਼ ਕਰਕੇ ਧੰਨਵਾਦ ਕੀਤਾ ਹੈ। ਵੀਡੀਓ ‘ਚ ਦੇਖ ਸਕਦੇ ਹੋ ਕਿਵੇਂ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੋਂ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਸਾਰੇ ਪ੍ਰਚਾਰ ਸਫ਼ਰ ‘ਚ ਪੰਜਾਬੀ ਇੰਡਸਟਰੀ ਦੇ ਦੀਪ ਸਿੱਧੂ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਪੂਰਾ ਸਾਥ ਦਿੰਦੇ ਹੋਏ ਨਜ਼ਰ ਆਏ ਹਨ। 62 ਸਾਲਾਂ ਦੇ ਸੰਨੀ ਦਿਓਲ ਚੋਣਾਂ ‘ਚ ਜਿੱਤ ਹਾਸਿਲ ਕਰਨ ਲਈ ਆਪਣਾ ਪੂਰਾ ਜ਼ੋਰ ਲਗਾ ਰਹੇ ਹਨ। ਉਹਨਾਂ ਦੇ ਪਿਤਾ ਧਰਮਿੰਦਰ ਦਿਓਲ ਵੀ ਸੰਨੀ ਦਿਓਲ ਦੇ ਪ੍ਰਚਾਰ ‘ਚ ਲੱਗੇ ਹੋਏ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment