ਅਕਸ਼ੇ ਕੁਮਾਰ ਦੇ ਸਾਲੇ ਸਾਹਿਬ ਦੀ ਬਾਲੀਵੁੱਡ 'ਚ ਐਂਟਰੀ, ਸੰਨੀ ਦਿਓਲ ਕਰ ਰਹੇ ਹਨ ਮਦਦ 

written by Rupinder Kaler | April 17, 2019

ਸਨੀ ਦਿਓਲ ਡਿੰਪਲ ਕਪਾਡੀਆ ਦੇ ਭਤੀਜੇ ਯਾਨੀ ਕਿ ਅਕਸ਼ੇ ਕੁਮਾਰ ਦੇ ਸਾਲੇ ਸਾਹਿਬ ਨੂੰ ਫ਼ਿਲਮਾਂ ਵਿੱਚ ਚਾਂਸ ਦੇ ਰਹੇ ਹਨ । ਡਿੰਪਲ ਦੇ ਭਤੀਜੇ ਕਰਨ ਕਪਾਡੀਆ ਬਲੈਕ ਫ਼ਿਲਮ ਦੇ ਨਾਲ ਬਾਲੀਵੁੱਡ ਵਿੱਚ ਐਂਟਰੀ ਕਰਨਗੇ । ਇਹ ਫ਼ਿਲਮ ਇੱਕ ਅੱਤਵਾਦੀ ਦੀ ਜ਼ਿੰਦਗੀ ਤੇ ਬਣ ਰਹੀ ਹੈ । ਜਿਹੜਾ ਕਿ ਆਤਮਘਾਤੀ ਬੰਬ ਬਣਕੇ ਭਾਰਤ ਵਿੱਚ ਧਮਾਕਾ ਕਰਨ ਆਉਂਦਾ ਹੈ ।

Warning Nahi Dunga: Sunny Deol’s ‘Angry Avatar’ In Blank Song Warning Nahi Dunga: Sunny Deol’s ‘Angry Avatar’ In Blank Song
ਪਰ ਇੱਕ ਹਾਦਸੇ ਤੋਂ ਬਾਅਦ ਆਪਣੀ ਯਾਦਦਾਸ਼ਤ ਗਵਾ ਦਿੰਦਾ ਹੈ । ਕੁਝ ਦਿਨ ਪਹਿਲਾਂ ਜਦੋਂ ਫ਼ਿਲਮ ਦਾ ਟਰੇਲਰ ਆਇਆ ਸੀ ਤਾਂ ਸਭ ਨੇ ਕਰਨ ਨੂੰ ਪਹਿਚਾਣ ਲਿਆ ਸੀ ਕਿ ਇਹ ਅਕਸ਼ੇ ਕੁਮਾਰ ਸਾਲਾ ਹੈ । ਫ਼ਿਲਮ ਦੇ ਟਰੇਲਰ ਨੂੰ ਦੇਖਕੇ ਲੱਗਦਾ ਹੈ ਕਿ ਕਰਨ ਦਾ ਇਸ ਫ਼ਿਲਮ ਵਿੱਚ ਧਮਾਕੇਦਾਰ ਕਿਰਦਾਰ ਹੋਵੇਗਾ । ਇਸ ਫ਼ਿਲਮ ਵਿੱਚ ਮੁੱਖ ਰੋਲ ਤਾਂ ਕਰਨ ਦਾ ਹੀ ਹੈ । https://www.youtube.com/watch?v=rCwMriYK0Yw ਪਰ ਸਨੀ ਦਿਓਲ ਦਾ ਕਿਰਦਾਰ ਵੀ ਧਮਾਕੇਦਾਰ ਹੈ । ਸਨੀ ਦਿਓਲ ਇਸ ਫ਼ਿਲਮ ਵਿੱਚ ਖੂਫੀਆ ਏਜੰਸੀ ਦੇ ਅਧਿਕਾਰੀ ਦਾ ਕਿਰਦਾਰ ਨਿਭਾਅ ਰਹੇ ਹਨ । ਇਹ ਫ਼ਿਲਮ 3 ਮਈ ਨੂੰ ਰਿਲੀਜ਼ ਹੋਣ ਵਾਲੀ ਹੈ । ਜੇਕਰ ਫ਼ਿਲਮ ਦੇ ਟਰੇਲਰ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ ।

0 Comments
0

You may also like