ਸੰਨੀ ਦਿਓਲ ਦੀ ਫ਼ਿਲਮ ‘Chup’ ਦਾ ਰੌਗਟੇ ਖੜ੍ਹੇ ਦੇਣ ਵਾਲਾ ਟ੍ਰੇਲਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ

written by Lajwinder kaur | September 05, 2022

Chup Trailer: ਆਰ ਬਾਲਕੀ ਦੁਆਰਾ ਨਿਰਦੇਸ਼ਤ ‘Chup’ ਰੀਵੇਂਜ ਆਫ ਦਿ ਆਰਟਿਸਟ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਸੰਨੇ ਦਿਓਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਫਿਲਮ ਦੀ ਕਹਾਣੀ ਇੱਕ ਸੀਰੀਅਲ ਕਿਲਰ ਦੀ ਹੈ ਜਿਸ ਨੇ ਪੂਰੀ ਮਾਇਆਨਗਰੀ ਨੂੰ ਪਰੇਸ਼ਾਨ ਕਰ ਦਿੱਤਾ ਹੈ। ਹਾਲਾਂਕਿ ਦਰਸ਼ਕਾਂ ਨੇ ਪਹਿਲਾਂ ਵੀ ਕਈ ਵਾਰ ਸੀਰੀਅਲ ਕਿਲਰਸ ਦੀਆਂ ਕਹਾਣੀਆਂ ਸੁਣ ਚੁੱਕੇ ਹਨ ਪਰ ਇਹ ਕਹਾਣੀ ਬਿਲਕੁਲ ਵੱਖਰੀ ਹੈ।

ਹੋਰ ਪੜ੍ਹੋ : ਭਾਰਤੀ ਕ੍ਰਿਕੇਟਰ ਅਰਸ਼ਦੀਪ ਸਿੰਘ ਦੇ ਹੱਕ ’ਚ ਨਿੱਤਰੇ ਰਣਜੀਤ ਬਾਵਾ, ਅਰਸ਼ਦੀਪ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਦਿੱਤਾ ਮੂੰਹ ਤੋੜ ਜਵਾਬ

inside image of chup image source Instagram

ਫਿਲਮ ਦੀ ਕਹਾਣੀ ਇੱਕ ਸੀਰੀਅਲ ਕਿਲਰ ਦੀ ਹੈ ਜੋ ਫਿਲਮ ਆਲੋਚਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਫਿਲਮਾਂ ਦੇ ਰਿਵਿਊ ਲਿਖਣ ਵਾਲਿਆਂ ਨੂੰ ਮਾਰਨ ਵਾਲਾ ਇਹ ਸੀਰੀਅਲ ਕਿਲਰ ਕੌਣ ਹੈ, ਇਸ ਦਾ ਟ੍ਰੇਲਰ 'ਚ ਖੁਲਾਸਾ ਨਹੀਂ ਕੀਤਾ ਗਿਆ ਹੈ। ਪਰ ਫਿਲਮ ਵਿੱਚ ਕੰਮ ਕਰ ਰਹੇ ਸਾਰੇ ਕਲਾਕਾਰਾਂ ਦੀ ਝਲਕ ਫਿਲਮ ਵਿੱਚ ਦਿੱਤੀ ਗਈ ਹੈ ਜੋ ਤੁਹਾਡੀ ਉਤਸੁਕਤਾ ਨੂੰ ਵਧਾ ਦਿੰਦੀ ਹੈ।

inside image of chup movie image source Instagram

ਫਿਲਮ 'ਚ ਸੰਨੀ ਦਿਓਲ ਮੁੱਖ ਭੂਮਿਕਾ 'ਚ ਹਨ, ਇਸ ਤੋਂ ਇਲਾਵਾ ਦੁਲਕਰ ਸਲਮਾਨ, ਪੂਜਾ ਭੱਟ ਅਤੇ ਸ਼੍ਰੇਆ ਧਨਵੰਤਰੀ ਅਤੇ ਕਈ ਹੋਰ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। 10 ਕਰੋੜ ਦੇ ਬਜਟ 'ਚ ਬਣੀ ਇਸ ਫਿਲਮ ਦਾ ਟ੍ਰੇਲਰ ਧੂਮ ਮਚਾ ਰਿਹਾ ਹੈ। ਸੀਰੀਅਲ ਕਿਲਰ ਬੇਰਹਿਮੀ ਨਾਲ ਆਲੋਚਕ ਲੇਖਕਾਂ ਦਾ ਸ਼ਿਕਾਰ ਕਰਦਾ ਹੈ ਅਤੇ ਉਨ੍ਹਾਂ ਦੇ ਮੱਥੇ 'ਤੇ ਚਾਕੂ ਨਾਲ ਸਟਾਰ ਬਣਾ ਕੇ ਉਨ੍ਹਾਂ ਨੂੰ ਰੇਟਿੰਗ ਦਿੰਦਾ ਹੈ।

inside image of chup office image source Instagram

ਫਿਲਮਾਂ ਦੇ ਰਿਵਿਊ ਲਿਖਣ ਵਾਲੇ ਅਤੇ ਉਨ੍ਹਾਂ ਨੂੰ ਸਟਾਰ ਰੇਟਿੰਗ ਦੇਣ ਵਾਲੇ ਸਾਰੇ ਲੇਖਕ ਇਸ ਕਾਤਲ ਦੀ ਦਹਿਸ਼ਤ ਵਿੱਚ ਜੀਅ ਰਹੇ ਹਨ। ਸੰਨੀ ਦਿਓਲ ਇਸ ਕਾਤਲ ਦੀ ਭਾਲ 'ਚ ਰੁੱਝੇ ਹੋਏ ਹਨ। ਟ੍ਰੇਲਰ ਕਾਫੀ ਦਮਦਾਰ ਹੈ ਪਰ ਦੇਖਣਾ ਇਹ ਹੋਵੇਗਾ ਕਿ ਫਿਲਮ ਦਰਸ਼ਕਾਂ ਨੂੰ ਕਿੰਨਾ ਪ੍ਰਭਾਵਿਤ ਕਰੇਗੀ। ਇਹ ਫਿਲਮ 23 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

 

View this post on Instagram

 

A post shared by Sunny Deol (@iamsunnydeol)

You may also like