
Gadar 2 First Look: ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਨਿਰਦੇਸ਼ਕ ਅਨਿਲ ਸ਼ਰਮਾ ਦੀ ਫ਼ਿਲਮ 'ਗਦਰ 2' ਨਾਲ ਇੱਕ ਵਾਰ ਫਿਰ ਵੱਡੇ ਪਰਦੇ 'ਤੇ ਧਮਾਕਾ ਕਰਨ ਲਈ ਤਿਆਰ ਹਨ। ਸਾਲ 2001 'ਚ ਰਿਲੀਜ਼ ਹੋਈ ਇਸ ਸੁਪਰਹਿੱਟ ਫ਼ਿਲਮ 'ਗਦਰ' ਦੇ ਸੀਕਵਲ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਹਾਲ ਹੀ ਵਿੱਚ, ਜ਼ੀ ਸਟੂਡੀਓਜ਼ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਇਸ ਸਾਲ ਯਾਨੀ 2023 ਵਿੱਚ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਅਤੇ ਲੜੀਵਾਰਾਂ ਦੀ ਇੱਕ ਝਲਕ ਦਿਖਾਈ ਗਈ ਹੈ। 50 ਸਕਿੰਟ ਦੇ ਇਸ ਛੋਟੇ ਜਿਹੇ ਵੀਡੀਓ 'ਚ 'ਤਾਰਾ ਸਿੰਘ' ਯਾਨੀਕਿ ਸੰਨੀ ਦਿਓਲ ਦੇ ਕਿਰਦਾਰ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ।
ਹੋਰ ਪੜ੍ਹੋ : ਗੁਰੂ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੇ ਆਉਣ ਵਾਲੇ ਗੀਤ 'Moon Rise' ਦਾ ਪੋਸਟਰ ਹੋਇਆ ਰਿਲੀਜ਼, ਫੈਨਜ਼ ਲੁੱਟਾ ਰਹੇ ਨੇ ਪਿਆਰ

ਇਸ ਵੀਡੀਓ 'ਚ ਸੰਨੀ ਦਾ ਲੁੱਕ ਲੋਕਾਂ ਨੂੰ ਸਾਲ 2001 'ਚ ਰਿਲੀਜ਼ ਹੋਈ ਗਦਰ ਦੀ 'ਤਾਰਾ ਸਿੰਘ' ਦੀ ਯਾਦ ਦਿਵਾ ਰਿਹਾ ਹੈ। ਇਸ ਕਲਿੱਪ 'ਚ 66 ਸਾਲਾ ਸੰਨੀ ਨੇ ਬੈਲ ਗੱਡੀ ਵਾਲਾ ਚੱਕਾ ਚੁੱਕਿਆ ਹੋਇਆ ਹੈ। ਤਸਵੀਰ ਵਿੱਚ ਉਨ੍ਹਾਂ ਦੀ ਦਮਦਾਰ ਲੁੱਕ ਦੇਖਣ ਨੂੰ ਮਿਲ ਰਹੀ ਹੈ। ਜਿਵੇਂ ਕਿ ਸੰਨੀ ਨੇ ਫ਼ਿਲਮ ਦੇ ਪਹਿਲੇ ਭਾਗ ਵਿੱਚ ਹੈਂਡ ਪੰਪ ਨੂੰ ਉਖਾੜ ਦਿੱਤਾ ਸੀ। ਇਸੇ ਸਵੈਗ ਨਾਲ ਸੰਨੀ 'ਗਦਰ 2' 'ਚ ਵੀ ਨਜ਼ਰ ਆਉਣਗੇ। ਹੁਣ ਸੰਨੀ ਦੇ ਲੁੱਕ ਨੂੰ ਦੇਖ ਕੇ ਲੋਕਾਂ ਨੂੰ ਯਕੀਨ ਹੋ ਗਿਆ ਹੈ ਕਿ ਗਦਰ 2 ਵੀ ਇੱਕ ਫੁੱਲ ਆਨ ਐਕਸ਼ਨ ਫ਼ਿਲਮ ਹੋਵੇਗੀ। ਹੁਣ ਦਰਸ਼ਕਾਂ ਨੂੰ 'ਗਦਰ 2' ਦੇ ਟ੍ਰੇਲਰ ਦਾ ਇੰਤਜ਼ਾਰ ਹੈ।

ਇਸ ਵੀਡੀਓ ਕਲਿੱਪ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਆਪਣੀਆਂ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਲੋਕਾਂ ਨੇ ਵੀ ਫ਼ਿਲਮ ਦੀ ਰਿਲੀਜ਼ ਨੂੰ ਲੈ ਕੇ ਉਤਸ਼ਾਹ ਜ਼ਾਹਰ ਕੀਤਾ ਹੈ। ਹੁਣ ਸੋਸ਼ਲ ਮੀਡੀਆ 'ਤੇ ਵੀ #ਗਦਰ2 ਖੂਬ ਟਰੈਂਡ ਕਰ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ 'ਗਦਰ: ਏਕ ਪ੍ਰੇਮ ਕਥਾ' ਸਾਲ 2001 'ਚ ਰਿਲੀਜ਼ ਹੋਈ ਸੀ, ਜਿਸ ਦੀ ਕਹਾਣੀ ਦੇਸ਼ ਦੀ ਵੰਡ 'ਤੇ ਆਧਾਰਿਤ ਸੀ। ਇਹ ਫ਼ਿਲਮ ਉਸ ਸਾਲ ਦੀ ਸਭ ਤੋਂ ਵੱਡੀ ਬਲਾਕ ਬਸਟਰ ਫਿਲਮ ਸਾਬਿਤ ਹੋਈ ਸੀ। 'ਗਦਰ 2' ਦੀ ਸ਼ੂਟਿੰਗ ਹਿਮਾਚਲ ਪ੍ਰਦੇਸ਼, ਲਖਨਊ ਅਤੇ ਇੰਦੌਰ 'ਚ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੰਨੀ ਦਿਓਲ ਦੀ ਇਹ ਫਿਲਮ ਸੁਤੰਤਰਤਾ ਦਿਵਸ ਦੇ ਆਸ-ਪਾਸ ਭਾਵ ਅਗਸਤ 2023 'ਚ ਰਿਲੀਜ਼ ਹੋ ਸਕਦੀ ਹੈ।