ਕਰਨਜੀਤ ਕੌਰ ਵੋਹਰਾ ਇਸ ਤਰ੍ਹਾਂ ਬਣੀ ਸਨੀ ਲਿਯੋਨੀ, ਜਨਮ ਦਿਨ 'ਤੇ ਜਾਣੋਂ ਪੂਰੀ ਕਹਾਣੀ 

written by Rupinder Kaler | May 13, 2019

ਸਨੀ ਲਿਯੋਨੀ 13  ਮਈ ਨੂੰ ਆਪਣਾ 38 ਵਾਂ ਜਨਮ ਦਿਨ ਮਨਾ ਰਹੀ ਹੈ । ਸਨੀ ਲਿਯੋਨੀ ਆਪਣੇ ਪਰਿਵਾਰ ਵਿੱਚੋਂ ਸਭ ਤੋਂ ਕਰੀਬ ਆਪਣੇ ਭਰਾ ਸੰਦੀਪ ਵੋਹਰਾ ਨੂੰ ਮੰਨਦੀ ਹੈ । ਇਸ ਆਰਟੀਕਲ ਵਿੱਚ ਤੁਹਾਨੂੰ ਉਸ ਦੀ ਜ਼ਿੰਦਗੀ ਦੀਆ ਕੁਝ ਅਜਿਹੀਆ ਗੱਲਾਂ ਦੱਸਾਂਗੇ ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ । ਸਨੀ ਲਿਯੋਨੀ ਦਾ ਅਸਲ ਨਾਂਅ ਕਰਨਜੀਤ ਕੌਰ ਵੋਹਰਾ ਹੈ । ਸਨੀ ਦੇ ਪਿਤਾ ਇੱਕ ਸਿੱਖ ਹਨ ਜਦੋਂ ਕਿ ਉਸ ਦੀ ਮਾਂ ਹਿਮਾਚਲ ਪ੍ਰਦੇਸ਼ ਦੇ ਸਿਰਮੋਰ ਦੀ ਰਹਿਣ ਵਾਲੀ ਸੀ । [embed]https://www.instagram.com/p/BxSBj8phhdz/[/embed] ਸਨੀ ਲਿਯੋਨੀ ਆਪਣੇ ਭਰਾ ਨੂੰ ਉਸ ਦੇ ਸਭ ਤੋਂ ਕਰੀਬੀ ਮੰਨਦੀ ਹੈ । ਸਨੀ ਦਾ ਹਰ ਰਾਜ਼ ਉਸ ਦਾ ਭਰਾ ਸੰਦੀਪ ਵੋਹਰਾ ਜਾਣਦਾ ਹੈ । ਇੱਥੋਂ ਤੱਕ ਕਿ ਸਨੀ ਲਿਯੋਨੀ ਨਾਂਅ ਵੀ ਉਸ ਦੇ ਭਰਾ ਨੇ ਹੀ ਦਿੱਤਾ ਸੀ । ਸਨੀ ਇੱਕ ਮੈਗਜ਼ੀਨ ਲਈ ਫੋਟੋਸ਼ੂਟ ਕਰਵਾ ਰਹੀ ਸੀ ਇਸ ਲਈ ਮੈਗਜ਼ੀਨ ਦੇ ਡਾਇਰੈਕਟਰ ਨੇ ਉਸ ਨੁੰ ਕਿਹਾ ਸੀ ਕਿ ਉਹ ਕਰਨਜੀਤ ਵੋਹਰਾ ਦੇ ਨਾਂਅ ਨਾਲ ਇਸ ਤਰ੍ਹਾਂ ਦਾ ਫੋਟੋਸ਼ੂਟ ਨਹੀਂ ਕਰਵਾ ਸਕਦੀ, ਇਸ ਲਈ ਉਸ ਦਾ ਨਾਂ ਸਨੀ ਰੱਖਿਆ ਗਿਆ ਸੀ । https://www.instagram.com/p/BxPx3cJB1bV/ ਸਨੀ ਦਾ ਭਰਾ ਆਪਣੀ ਭੈਣ ਦੀਆਂ ਤਸਵੀਰਾਂ ਵੇਚ ਕੇ ਪੈਸੇ ਕਮਾਉਂਦਾ ਸੀ । ਸਨੀ 2013 ਵਿੱਚ ਪੈਂਟਹਾਊਸ ਆਫ਼ ਦਾ ਈਯਰ ਚੁਨੀ ਗਈ ਸੀ । ਇਸ ਤੋਂ ਬਾਅਦ ਸਨੀ ਦੇ ਆਟੋਗ੍ਰਾਫ ਵਾਲੀ ਤਸਵੀਰ ਕਿਸੇ ਕੋਲ ਹੋਣਾ ਇੱਕ ਵੱਡੀ ਗੱਲ ਹੁੰਦਾ ਸੀ । https://www.instagram.com/p/Bw8z2sQhUWu/ ਸਨੀ ਦਾ ਭਰਾ ਘਰ ਵਿੱਚ ਹੀ ਰੱਖੀਆਂ ਉਸ ਦੀਆਂ ਤਸਵੀਰਾਂ ਤੇ ਆਟੋਗ੍ਰਾਫ ਲੈਂਦਾ ਸੀ ਤੇ ਉਹਨਾਂ ਨੂੰ 10  ਤੋਂ 15  ਡਾਲਰ ਵਿੱਚ ਵੇਚਦਾ ਸੀ । ਸੰਦੀਪ ਵੋਹਰਾ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਕ ਸ਼ੈੱਫ ਹੈ । ਸੰਦੀਪ ਨੇ 2016 ਵਿੱਚ ਵਿਆਹ ਕੀਤਾ ਸੀ । ਸਨੀ ਵੀ ਇਸ ਵਿਆਹ ਵਿੱਚ ਸ਼ਾਮਿਲ ਹੋਈ ਸੀ ।

0 Comments
0

You may also like