ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਨੇ ਆਪਣੇ ਲਾਈਫ ਪਾਟਨਰ ਦੇ ਨਾਲ ਸਾਂਝੀ ਕੀਤੀ ਇਹ ਖ਼ਾਸ ਤਸਵੀਰ, ਲੱਖਾਂ ‘ਚ ਆਏ ਲਾਈਕਸ

written by Lajwinder kaur | September 01, 2020

ਬਾਲੀਵੁੱਡ ਦੀ ਖ਼ੂਬਸੂਰਤ ਤੇ ਬੋਲਡ ਅਦਾਕਾਰਾ ਸੰਨੀ ਲਿਓਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਹ ਅਕਸਰ ਹੀ ਆਪਣੇ ਬੱਚਿਆਂ ਦੀਆਂ ਖ਼ਾਸ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਨੇ । ਇਸ ਵਾਰ ਉਨ੍ਹਾਂ ਨੇ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਉਹ ਆਪਣੇ ਲਾਈਫ਼ ਪਾਟਨਰ ਡੈਨੀਅਲ ਵੇਬਰ ਦੇ ਨਾਲ ਨਜ਼ਰ ਆ ਰਹੇ ਨੇ । ਦੋਵਾਂ ਨੇ ਚਿਹਰੇ ਉੱਤੇ ਮਾਸਕ ਵੀ ਪਾਏ ਹੋਏ ਨੇ । ਦਰਸ਼ਕਾਂ ਨੂੰ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ । ਇਸ ਪੋਸਟ ਉੱਤੇ ਪੰਜ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ । ਜੇ ਗੱਲ ਕਰੀਏ ਸੰਨੀ ਲਿਓਨ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਸਾਰੀਆਂ ਬਾਲੀਵੁੱਡ ਫ਼ਿਲਮਾਂ ਚ ਅਦਾਕਾਰੀ ਦੇ ਜਲਵੇ ਬਿਖਰ ਚੁੱਕੇ ਨੇ । ਦੱਸ ਦਈਏ ਸੰਨੀ ਲਿਓਨ ਤੇ ਡੈਨੀਅਲ ਵੇਬਰ ਨੇ 2017 ‘ਚ ਨਿਸ਼ਾ ਨੂੰ ਗੋਦ ਲਿਆ ਸੀ । ਨਿਸ਼ਾ ਤੋਂ ਇਲਾਵਾ ਸੰਨੀ ਤੇ ਡੈਨੀਅਲ ਦੋ ਹੋਰ ਜੁੜਵਾ ਬੱਚਿਆਂ ਦੇ ਮਾਤਾ-ਪਿਤਾ ਵੀ ਹਨ। ਜਿਨ੍ਹਾਂ ਦੇ ਨਾਮ ਅਸ਼ਰ ਤੇ ਨੋਹਾ ਹੈ ।

0 Comments
0

You may also like