ਦੇਖੋ ਵੀਡੀਓ : ਸੰਨੀ ਮਾਲਟਨ ਦਾ ਹੋਇਆ ਵਿਆਹ, ਪਿਤਾ ਨਾਲ ਭੰਗੜੇ ਪਾਉਂਦੇ ਆਏ ਨਜ਼ਰ
ਕੇਨੈਡੀਅਨ ਪੰਜਾਬੀ ਰੈਪਰ ਤੇ ਮਿਊਜ਼ਿਕ ਆਰਟਿਸਟ ਸੰਨੀ ਮਾਲਟਨ ਵਿਆਹ ਦੇ ਬੰਧਨ ‘ਚ ਬੱਝ ਗਏ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀਆਂ ‘ਚ ਆਪਣੇ ਵਿਆਹ ਦੀਆਂ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਨੇ ।
ਹੋਰ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਦਾ ਵੈਕਸ ਸਟੈਚੂ ਦੇਖਕੇ ਭੈਣ SHWETA SINGH KIRTI ਹੋਈ ਭਾਵੁਕ ਬੋਲੀ ‘ਐਸਾ ਲੱਗ ਰਿਹਾ ਹੈ ਕਿ ਜੈਸੇ ਭਾਈ…’
ਵੀਡੀਓ ‘ਚ ਉਹ ਆਪਣੀ ਵਾਈਫ ਤੇ ਕੁਝ ਖ਼ਾਸ ਦੋਸਤਾਂ ਦੇ ਨਾਲ ਦਿਖਾਈ ਦੇ ਰਹੇ ਨੇ । ਨਵਾਂ ਵਿਆਹਿਆ ਕਪਲ ਬਹੁਤ ਹੀ ਖੁਸ਼ ਤੇ ਸੋਹਣਾ ਨਜ਼ਰ ਆ ਰਿਹਾ ਹੈ । ਸੰਨੀ ਮਾਲਟਨ ਨੇ ਪੱਗ ਬੰਨੀ ਹੋਈ ਹੈ ਤੇ ਨਾਲ ਸ਼ੇਰਵਾਨੀ ਪਾਈ ਹੋਈ ਹੈ ।
ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਲੇਡੀ ਸੰਗੀਤ ਦੇ ਸੈਲੀਬਰੇਸ਼ਨ ਦੀ ਵੀਡੀਓ ਵੀ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ ।
ਇਸ ਵੀਡੀਓ ‘ਚ ਉਹ ਆਪਣੇ ਪਿਤਾ ਤੇ ਕੁਝ ਦੋਸਤਾਂ ਦੇ ਨਾਲ ਨੱਚਦੇ ਹੋਏ ਨਜ਼ਰ ਆ ਰਹੇ ਨੇ । ਵੀਡੀਓ ‘ਚ ਹੰਸ ਰਾਜ ਹੰਸ ਦਾ ਸੁਪਰ ਹਿੱਟ ਗੀਤ ‘ਨੱਚੀ ਜੋ ਸਾਡੇ ਨਾਲ’ ਵੱਜ ਰਿਹਾ ਹੈ ।
ਸੰਨੀ ਮਾਲਟਨ ਪਿੱਛੇ ਜਿਹੇ ਸਿੱਧੂ ਮੂਸੇਵਾਲਾ ਦੇ ਨਾਲ ਵਿਵਾਦ ਹੋਣ ਕੇ ਸੁਰਖੀਆਂ ‘ਚ ਛਾਏ ਰਹੇ ਸੀ ।