ਅਮਰਦੀਪ ਸਿੰਘ ਗਿੱਲ ਦੀ ਕਲਮ ਤੇ ਲਹਿੰਬਰ ਹੁਸੈਨਪੁਰੀ ਦੇ ਗਾਏ ਗੀਤ ‘ਕਿਹੜੇ ਪਿੰਡ ਦੀ ਤੂੰ ਨੀ’ ‘ਤੇ ਬਾਲੀਵੁੱਡ ਦੇ ਇਸ ਹੀਰੋ ਤੇ ਇਨ੍ਹਾਂ ਵਿਦੇਸ਼ੀਆਂ ਨੇ ਭੰਗੜਾ ਪਾ ਕੇ ਬੰਨੇ ਰੰਗ, ਦੇਖੋ ਵੀਡੀਓ

written by Lajwinder kaur | September 30, 2019

ਪੰਜਾਬੀ ਇੰਡਸਟਰੀ ਦੇ ਮਲਟੀ ਟੈਲੇਂਟਡ ਗੀਤਕਾਰ, ਲੇਖਕ ਤੇ ਫ਼ਿਲਮ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਬਾਲੀਵੁੱਡ ਦੇ ‘ਸੋਨੂੰ ਕੀ ਟੀਟੂ ਦੀ ਸਵੀਟੀ’ ਦੇ ਟੀਟੂ ਯਾਨੀ ਕਿ ਸੰਨੀ ਸਿੰਘ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਉਨ੍ਹਾਂ ਦਾ ਸਾਥ ਦੇ ਰਹੇ ਨੇ ਫਿਡਪਾਲ(FIDPAL) ਤੇ ਰਾਏ ਪਨੇਸਰ। ਇਨ੍ਹਾਂ ਤਿੰਨਾਂ ਨੇ ਪੰਜਾਬੀ ਗੀਤ ‘ਕਿਹੜੇ ਪਿੰਡ ਦੀ ਤੂੰ ਨੀ’ ਉੱਤੇ ਇੰਨਾ ਵਧੀਆ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ।  ਅਮਰਦੀਪ ਗਿੱਲ ਨੇ ਕੈਪਸ਼ਨ ‘ਚ ਲਿਖਿਆ ਹੈ, ਆਪਣਾ ਗੀਤ.. ਨਾਲ ਹੀ ਉਨ੍ਹਾਂ ਨੇ ਲਹਿੰਬਰ ਹੁਸੈਨਪੁਰੀ ਨੂੰ ਟੈਗ ਕੀਤਾ ਹੈ। ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

 

View this post on Instagram

 

Apna Geet :) @lehmberhussainpuri @fidpal @mesunnysingh #bhangra #punjabibeats

A post shared by ਅਮਰਦੀਪ ਸਿੰਘ ਗਿੱਲ ਮੂਵੀਜ਼ (@amardeep_singh_gill_movies) on

ਹੋਰ ਵੇਖੋ:ਜਾਣੋ ਅਜਿਹਾ ਕੀ ਹੋਇਆ ਜੈਸਮੀਨ ਸੈਂਡਲਸ ਨਾਲ, ਕਿਉਂ ਫੁੱਟ-ਫੁੱਟ ਕੇ ਰੋਂਣਾ ਪਿਆ, ਦੇਖੋ ਵੀਡੀਓ

ਦੱਸ ਦਈਏ ਲਹਿੰਬਰ ਹੁਸੈਨਪੁਰੀ ਦਾ ਸੁਪਰ ਹਿੱਟ ਗੀਤ ‘ਕਿਹੜੇ ਪਿੰਡ ਦੀ ਤੂੰ ਨੀ’ ਦੇ ਬੋਲ ਅਮਰਦੀਪ ਸਿੰਘ ਗਿੱਲ ਦੀ ਕਲਮ ‘ਚੋਂ ਨਿਕਲੇ ਸਨ। ਇਹ ਗੀਤ ਅੱਜ ਵੀ ਡੀ.ਜੇ ਉੱਤੇ ਖੂਬ ਵੱਜਦਾ ਹੈ।

ਜੇ ਗੱਲ ਕਰੀਏ ਅਮਰਦੀਪ ਸਿੰਘ ਗਿੱਲ ਦੇ ਕੰਮ ਦੀ ਤਾਂ ਉਹ ਬਹੁਤ ਜਲਦ ਆਪਣੀ ਸੁਪਰ ਹਿੱਟ ਫ਼ਿਲਮ ‘ਜੋਰਾ ਦਸ ਨੰਬਰੀਆ’ ਦਾ ਸਿਕਵਲ ‘ਜੋਰਾ ਦੂਜਾ ਅਧਿਆਇ’ ਲੈ ਕੇ ਆ ਰਹੇ ਹਨ। ‘ਜੋਰਾ ਦੂਜਾ ਅਧਿਆਇ’ 22 ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਤੋਂ ਇਲਾਵਾ ਉਹ ਇੱਕ ਹੋਰ ਫ਼ਿਲਮ ‘ਰੋਹੀ ਬੀਆਬਾਨ’ ਵੀ ਲੈ ਕੇ ਆ ਰਹੇ ਹਨ। ਇਸ ਤੋਂ ਇਲਾਵਾ ਉਹ ਪੀਟੀਸੀ ਬਾਕਿਸ ਆਫ਼ਿਸ ਦੇ ਪਲੇਟਫਾਰਮ ਦੇ ਰਾਹੀਂ ਆਪਣੀ ਸ਼ਾਰਟ ਫ਼ਿਲਮ ‘ਰਾਤ’ ਨਾਲ ਵਾਹ ਵਾਹੀ ਖੱਟ ਚੁੱਕੇ ਹਨ।

0 Comments
0

You may also like