ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ’ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਲਗਾਉਣਗੇ ਰੌਣਕਾਂ, ਮਿਊਜ਼ਿਕ ਤੇ ਮਸਤੀ ਦੇ ਨਾਲ ਹੋਵੇਗਾ ਸਮਾਜ ਭਲਾਈ ਦਾ ਕੰਮ

Written by  Rupinder Kaler   |  April 24th 2020 11:38 AM  |  Updated: April 24th 2020 11:38 AM

ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ’ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਲਗਾਉਣਗੇ ਰੌਣਕਾਂ, ਮਿਊਜ਼ਿਕ ਤੇ ਮਸਤੀ ਦੇ ਨਾਲ ਹੋਵੇਗਾ ਸਮਾਜ ਭਲਾਈ ਦਾ ਕੰਮ

ਕੋਰੋਨਾ ਵਾਇਰਸ ਦੀ ਮਹਾਂਮਾਰੀ ਵਿਸ਼ਵ ਦੇ ਹਰ ਦੇਸ਼ ਵਿੱਚ ਆਪਣਾ ਕਹਿਰ ਵਰ੍ਹਾ ਰਹੀ ਹੈ । ਇਸ ਮਹਾਂਮਾਰੀ ਨੇ ਹੁਣ ਤੱਕ ਜਿੱਥੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਹੈ ਉੱਥੇ ਕਈ ਲੋਕ ਇਸ ਬਿਮਾਰੀ ਕਰਕੇ ਆਰਥਿਕ ਮੰਦਹਾਲੀ ਦਾ ਵੀ ਸਾਹਮਣਾ ਕਰ ਰਹੇ ਹਨ । ਕੁਝ ਲੋਕ ਤਾਂ ਅਜਿਹੇ ਵੀ ਹਨ ਜਿਹੜੇ ਇਸ ਮਹਾਂਮਾਰੀ ਕਰਕੇ ਰੋਟੀ ਲਈ ਵੀ ਮੁਹਤਾਜ ਹਨ । ਇਹਨਾਂ ਲੋਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੀਟੀਸੀ ਨੈੱਟਵਰਕ ਇੱਕ ਵੱਡਾ ਉਪਰਾਲਾ ਕਰਨ ਜਾ ਰਿਹਾ ਹੈ ।

https://www.facebook.com/BinnuDhillon/photos/a.188819697846119/2993606774034050/?type=3&theater

ਪੀਟੀਸੀ ਨੈੱਟਵਰਕ ਅੱਜ ਯਾਨੀ 24 ਅਪ੍ਰੈਲ ਰਾਤ 8.00 ਵਜੇ ਆਪਣੇ ਵੱਖ-ਵੱਖ ਫੇਸਬੁੱਕ ਪੇਜਾਂ ’ਤੇ ਇੱਕ ਪ੍ਰੋਗਰਾਮ ਕਰਵਾਉਣ ਜਾ ਰਿਹਾ ਹੈ, ਜਿਸ ਵਿੱਚ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਸਿਤਾਰੇ ਜਿਵੇ ਕਰਮਜੀਤ ਅਨਮੋਲ, ਬਿਨੂੰ ਢਿੱਲੋਂ, ਜਸਵਿੰਦਰ ਭੱਲਾ, ਜਸਵੀਰ ਜੱਸੀ, ਮਿਸ ਪੂਜਾ, ਮਲਕੀਤ ਸਿੰਘ, ਜਾਨੀ, ਸਤਿੰਦਰ ਸੱਤੀ, ਅਸ਼ੋਕ ਮਸਤੀ, ਹਰਸ਼ਦੀਪ ਕੌਰ, ਦਿਵਿਆ ਦੱਤਾ, ਮਿਲਿੰਦ ਗਾਬਾ, ਰਫਤਾਰ ਸਮੇਤ ਹੋਰ ਕਈ ਫ਼ਿਲਮੀ ਸਿਤਾਰੇ ਆਪਣੇ ਗਾਣਿਆਂ, ਕਮੇਡੀ ਤੇ ਲਾਈਵ ਮਸਤੀ ਨਾਲ ਰੌਣਕਾਂ ਲਗਾਉਣਗੇ ।

https://www.instagram.com/p/B_WcPZmFt7e/

ਇਸ ਪ੍ਰੋਗਰਾਮ ਰਾਹੀਂ ਜਿੱਥੇ ਤੁਸੀਂ ਮਿਊਜ਼ਿਕ ਦੇ ਮਸਤੀ ਦਾ ਆਨੰਦ ਲੈ ਸਕੋਗੇ ਉੱਥੇ ਤੁਸੀਂ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ਰਾਹੀਂ ਉਹਨਾਂ ਲੋਕਾਂ ਲਈ ਫੰਡ ਵੀ ਦਾਨ ਕਰ ਸਕੋਗੇ ਜਿਹੜੇ ਕੋਰੋਨਾ ਮਹਾਂਮਾਰੀ ਦਾ ਸਾਹਮਣਾ ਕਰ ਰਹੇ ਹਨ । ਤੁਹਾਡੇ ਵੱਲੋਂ ਦਾਨ ਕੀਤੀ ਰਾਸ਼ੀ  GiveIndia  ਨੂੰ ਜਾਵੇਗੀ । ਇਹ ਸੰਸਥਾ ਪੰਜਾਬ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੀ ਅਗਵਾਈ ਕਰ ਰਹੀ ਹੈ ਜਿਹੜੀਆਂ ਕੋਰੋਨਾ ਮਹਾਂਮਾਰੀ ਨੂੰ ਖਤਮ ਕਰਨ ਲਈ ਕੰਮ ਕਰ ਰਹੀਆਂ ਹਨ । ਸੋ ਬਣੇ ਰਹੋ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ‘ਤੇ ਅੱਜ ਰਾਤ 8.00 ਵਜੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network