Advertisment

ਕਿਸ-ਕਿਸ ਦੌਰ ਤੋਂ ਗੁਜ਼ਰਿਆ ਪੰਜਾਬੀ ਸੰਗੀਤ,ਵੇਖੋ ਪੰਜਾਬੀ ਸੰਗੀਤ ਦਾ ਸਫ਼ਰਨਾਮਾ 

author-image
By Shaminder
New Update
ਕਿਸ-ਕਿਸ ਦੌਰ ਤੋਂ ਗੁਜ਼ਰਿਆ ਪੰਜਾਬੀ ਸੰਗੀਤ,ਵੇਖੋ ਪੰਜਾਬੀ ਸੰਗੀਤ ਦਾ ਸਫ਼ਰਨਾਮਾ 
Advertisment
ਸੰਗੀਤ ਦੀ ਮਹਿਫ਼ਿਲ ਕਿਤੇ ਸ਼ੁਰੂ ਹੁੰਦੀ ਹੈ ਤਾਂ ਇਹ ਸੁਰਮਈ ਸ਼ਾਮ ਨੂੰ ਹੋਰ ਵੀ ਹੁਸੀਨ ਬਣਾ ਦਿੰਦੀ ਹੈ । ਗੱਲ ਜੇ ਪੰਜਾਬ ਦੇ ਫ਼ਨਕਾਰਾਂ ਦੀ ਕੀਤੀ ਜਾਵੇ ਤਾਂ ਇੱਥੇ ਅਜਿਹੇ ਫ਼ਨਕਾਰ ਪੈਦਾ ਹੋਏ ਨੇ ਜਿਨ੍ਹਾਂ ਨੇ ਸੰਗੀਤ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ ।ਸੰਗੀਤ ਦੀਆਂ ਸੱਤ ਸੁਰਾਂ 'ਚ ਇਹ ਪੂਰੀ ਕਾਇਨਾਤ ਸਮਾਈ ਹੋਈ ਹੈ ।  ਸੰਗੀਤ ਰੂਹ ਦੀ ਖ਼ੁਰਾਕ ਹੈ,ਪੰਜਾਬ ਦੇ ਇਨ੍ਹਾਂ ਫ਼ਨਕਾਰਾਂ ਨੇ ਆਪਣੀ ਗਾਇਕੀ ਨਾਲ ਦੁਨੀਆ ਦੇ ਦਿਲਾਂ ਤੇ ਰਾਜ ਕੀਤਾ ਹੈ । surinder shinda के लिए इमेज परिणाम ਲਾਲ ਚੰਦ ਯਮਲਾ ਜੱਟ ਦੀ ਤੂੰਬੀ ਦੀ ਤਾਰ,ਸੁਰਿੰਦਰ ਛਿੰਦਾ ਦੀ ਹੇਕ,ਕੁਲਦੀਪ ਮਾਣਕ ਦੀਆਂ ਕਲੀਆਂ,ਉਸਤਾਦ ਬਰਕਤ ਸਿੱਧੂ,ਦੀਦਾਰ ਸੰਧੂ,ਗੁਰਦਾਸ ਮਾਨ,ਨਰਿੰਦਰ ਬੀਬਾ,ਸੁਰਿੰਦਰ ਕੌਰ,ਗੁਰਮੀਤ ਵਾਬ ਵਰਗੇ ਫ਼ਨਕਾਰਾਂ ਨੂੰ ਭਲਾ ਕੌਣ ਭੁਲਾ ਸਕਦਾ ਹੈ ।
Advertisment
कुलदीप मानक के लिए इमेज परिणाम ਪੰਜਾਬੀ ਸੰਗੀਤ ਦੀ ਝਲਕ ਤਾਂ ਰੂਹਾਨੀਅਤ 'ਚ ਵੀ ਨਜ਼ਰ ਆਉਂਦੀ ਹੈ ਬਾਬਾ ਸ਼ੇਖ ਫਰੀਦ ਸਾਹਿਬ ਅਤੇ ਬਾਬਾ ਬੁੱਲ੍ਹੇ ਸ਼ਾਹ ਦੀਆਂ ਕਾਫੀਆਂ 'ਚ ਇਸ਼ਕ ਮਿਜ਼ਾਜ਼ੀ ਦੇ ਇਸ਼ਕ ਹਕੀਕੀ ਦੀ ਗੱਲ ਬਾਖੂਬੀ ਕੀਤੀ ਜਾਂਦੀ ਹੈ ਅਤੇ ਬਾਬਾ ਬੁੱਲ੍ਹੇ ਸ਼ਾਹ ਨੇ ਤਾਂ ਇਸ਼ਕ ਹਕੀਕੀ ਨੂੰ ਰੱਬ ਦੀ ਇਬਾਦਤ ਮੰਨਿਆ ਹੈ । .be ਮੰਨਿਆ ਜਾਂਦਾ ਹੈ ਕਿ ਮੁਗਲ ਕਾਲ ਦੌਰਾਨ ਹੀ  ਸੂਫ਼ੀ ਅਤੇ ਕੱਵਾਲੀ ਨੇ ਪੰਜਾਬ 'ਚ ਸੰਗੀਤ ਦਾ ਨਵਾਂ ਰੰਗ ਪੇਸ਼ ਕੀਤਾ । ਜਿੱਥੇ ਇੱਕ ਪਾਸੇ ਸੂਫ਼ੀ ਫ਼ਕੀਰ ਇੱਕ ਤਾਰੇ ਉੱਤੇ ਕਾਫੀਆਂ ਗਾਉਂਦੇ ਉੱਥੇ ਹੀ ਭਜਨ ਮੰਡਲੀਆਂ ਆਪਣੀ ਗਾਇਕੀ ਨਾਲ ਮਹੌਲ ਨੂੰ ਮੰਤਰ ਮੁਗਧ ਕਰਦੀਆਂ । ਮੁਗਲ ਕਾਲ ਦੌਰਾਨ ਜਿੱਥੇ ਸੂਫ਼ੀ ਸੰਗੀਤ ਪ੍ਰਫੁੱਲਿਤ ਹੋਇਆ ਉੱਥੇ ਹੀ ਗੁਰਬਾਣੀ ਦੀ ਰੂਹਾਨੀਅਤ ਨਾਲ ਵੀ ਪੰਜਾਬ ਜੁੜਿਆ । ਗੁਰਮਤ ਸੰਗੀਤ 'ਚ ਗੁਰਬਾਣੀ ਨੂੰ 31ਰਾਗਾਂ 'ਚ ਗਾਉਣ ਦਾ ਵਿਧਾਨ ਹੈ । ਇਸੇ ਦੌਰਾਨ ਇੱਕ ਹੋਰ ਵੰਨਗੀ ਨੇ ਵੀ ਜਨਮ ਲਿਆ ਉਹ ਸੀ ਵਾਰਾਂ ਕਵੀਸ਼ਰੀ ਅਤੇ ਕਲੀਆਂ ਜੋ ਸਰੰਗੀ ਅਤੇ ਢੱਡ ਨਾਲ ਵੀਰ ਗਾਥਾਵਾਂ ਸੁਣਾ ਕੇ ਲੋਕਾਂ 'ਚ ਨਵਾਂ ਜੋਸ਼ ਭਰਨ ਦਾ ਕੰਮ ਕਰਦੀਆਂ ਸਨ । ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਬਹੁਤ ਹੀ ਵਿਸ਼ਾਲ ਸੂਬਾ ਸੀ । ਇਹ ਸਮਾਂ ਪੰਜਾਬੀ ਸੰਗੀਤ ਲਈ ਬੜਾ ਮਾਕੂਲ ਤੇ ਢੁੱਕਵਾਂ ਸਮਾਂ ਸੀ ਅਤੇ ਪੰਜਾਬੀ ਸੰਗੀਤ ਦੇ ਵਿਗਸਣ ਦਾ ਵਧੀਆ ਮੌਕਾ ਸੀ । ਥਾਂ- ਥਾਂ ਸੰਗੀਤ ਦੀਆਂ ਮਹਿਫ਼ਿਲਾਂ ਲੱਗਣ ਲੱਗੀਆਂ ਸੰਗੀਤਕ ਮੇਲੇ ਲੱਗਣ ਲੱਗੇ । gurdas maan gurdas maan 20ਵੀਂ ਸਦੀ ਦੇ ਆਉਂਦੇ -ਆਉਂਦੇ ਵਕਤ ਬਦਲਿਆ ਤੇ ਜ਼ਮਾਨਾ ਤਰੱਕੀ ਦੇ ਰਾਹ ਪੈ ਗਿਆ ।ਗ੍ਰਾਮੋਫੋਨ ਦੀ ਕਾਢ ਇੱਕ ਚਮਤਕਾਰ ਵਰਗੀ ਸੀ ਤੇ ਇਸੇ ਚਮਤਕਾਰ ਨੇ ਸੰਗੀਤ ਦੇ ਵਪਾਰੀਕਰਨ ਨੂੰ ਜਨਮ ਦਿੱਤਾ । ਵੱਡੇ ਬੰਗਲਿਆਂ ਤੇ ਹਵੇਲੀਆਂ ਦੀ ਸ਼ਾਨ ਬਣਨ ਵਾਲਾ ਗ੍ਰਾਮੋਫੋਨ ਹੌਲੀ ਹੌਲੀ ਕਸਬਿਆਂ ਅਤੇ ਫਿਰ ਪਿੰਡਾਂ 'ਚ ਪਹੁੰਚ ਗਿਆ ।ਜਦੋਂ ਵਿਆਹ ਸ਼ਾਦੀਆਂ 'ਤੇ ਖ਼ੁਸ਼ੀ ਦੇ ਮੌਕਿਆਂ 'ਤੇ ਮੰਜੇ ਜੋੜ ਕੇ ਸਪੀਕਰ ਲੱਗਦਾ ਤਾਂ ਮਹੌਲ ਵੇਖਣ ਵਾਲਾ ਹੁੰਦਾ ਸੀ । ਰੇਡੀਓ ਦਾ ਪਿੰਡਾਂ 'ਚ ਪਹੁੰਚਣਾ ਪੰਜਾਬੀ ਸੰਗੀਤ ਤੇ ਕਲਾਕਾਰਾਂ ਲਈ ਸੰਜੀਵਨੀ ਬੂਟੀ ਸਾਬਿਤ ਹੋਇਆ । ਲੋਕ ਗੀਤਾਂ ਦੇ ਨਾਲ-ਨਾਲ ਦੋਗਾਣਾ ਗਾਇਕੀ ਨੂੰ ਵੀ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਣ ਲੱਗਿਆ । ਪੰਜਾਬੀ ਸੰਗੀਤ ਨੂੰ ਵਧਾਵਾ ਦੇਣ 'ਚ ਸਿਨੇਮਾ ਦਾ ਵੀ ਵੱਡਾ ਯੋਗਦਾਨ ਰਿਹਾ ।
Advertisment
publive-image ਪਹਿਲੀ ਪੰਜਾਬੀ ਫ਼ਿਲਮ ਪਿੰਡ ਦੀ ਕੁੜੀ ਸੁਪਰਹਿੱਟ ਸਾਬਿਤ ਹੋਈ ਸੀ । ਮੁਲਕ ਦੀ ਵੰਡ ਨੇ ਭਾਵੇਂ ਕਲਾਕਾਰਾਂ ਨੂੰ ਸਰਹੱਦਾਂ 'ਚ ਤਕਸੀਮ ਕਰ ਦਿੱਤਾ ਪਰ ਪੰਜਾਬੀ ਸੰਗੀਤ ਨੂੰ ਸਰਹੱਦਾਂ ਰੋਕ ਨਹੀਂ ਸਕੀਆਂ ਅਤੇ ਅਕਸਰ ਲੋਕ ਗੀਤਾਂ ਰਾਹੀਂ ਇੱਕ ਦੂਜੇ ਦਾ ਹਾਲ ਪੁੱਛਦੇ ਰਹੇ ਅਤੇ ਦੱਸਦੇ ਵੀ ਰਹੇ । ਤਵਿਆਂ ਤੋਂ ਬਾਅਦ ਕੈਸੇਟ, ਸੀਡੀ,ਪੈਨ ਡਰਾਈਵ ਅਤੇ ਹੁਣ ਮੋਬਾਈਲ ਫੋਨ 'ਚ ਪੰਜਾਬੀ ਸੰਗੀਤ ਨੇ ਕਈ ਦੌਰ ਹੰਡਾਏ ਨੇ । channi singh channi singh ਅੱਜ ਤਾਂ ਹਿੰਦੀ ਸਿਨੇਮਾ ਦੀ ਹਰ ਫ਼ਿਲਮ 'ਚ ਪੰਜਾਬੀ ਗੀਤ ਹੁਣ ਜ਼ਰੂਰਤ ਬਣ ਚੁੱਕੇ ਨੇ । ਪੰਜਾਬੀ ਸੰਗੀਤ ਲਈ ਹੁਣ ਇੱਕ ਹੋਰ ਸ਼ਾਨ ਵਾਲੀ ਗੱਲ ਹੈ ਕਿ ਪੰਜਾਬੀ ਜਿੱਥੇ ਵੀ ਗਏ ਆਪਣੇ ਪੰਜਾਬੀ ਸੱਭਿਆਚਾਰ ਨੂੰ ਨਾਲ ਲੈ ਗਏ । ਇਸੇ ਦੀ ਕੜੀ ਹਨ ਸਾਡੇ ਐੱਨਆਰਆਈ ਪੰਜਾਬੀ ਗਾਇਕ ਸਹੋਤਾ ਬ੍ਰਦਰਸ,ਮਲਕੀਤ ਸਿੰਘ,ਜੈਜ਼ੀ ਬੀ,ਚੰਨੀ ,ਸੁਖਸ਼ਿੰਦਰ ਛਿੰਦਾ ਨੇ ਪੰਜਾਬੀ ਸੰਗੀਤ ਨੂੰ ਦੁਨੀਆ ਦੇ ਕੋਨੇ-ਕੋਨੇ 'ਚ ਪਹੁੰਚਾਇਆ । sahotas sahotas ਅੱਜ ਪੰਜਾਬੀ ਮਿਊਜ਼ਿਕ 'ਚ ਨਵੇਂ-ਨਵੇਂ ਤਜ਼ਰਬੇ ਹੋ ਰਹੇ ਹਨ ਗੀਤ ਦੇ ਬੋਲਾਂ ਤੋਂ ਲੈ ਕੇ ਮਿਊਜ਼ਿਕ,ਵੀਡੀਓ,ਪ੍ਰੋਡਕਸ਼ਨ ਅਤੇ ਡਾਇਰੈਕਸ਼ਨ ਇੱਕ ਵੱਖਰੇ ਹੀ ਪੱਧਰ 'ਤੇ ਪਹੁੰਚ ਚੁੱਕੇ ਹਨ ।ਜਿਸਨੇ ਪੰਜਾਬੀ ਸੰਗੀਤ ਨੂੰ ਨਵੀਆਂ ਬੁਲੰਦੀਆਂ 'ਤੇ ਕੌਮਾਂਤਰੀ ਪੱਧਰ ਪਹੁੰਚਾਇਆ ਅਤੇ ਕਮਰਸ਼ੀਅਲ ਤੌਰ 'ਤੇ ਵੀ ਸੁਪਰ-ਡੁੱਪਰ ਹਿੱਟ ਕਰ ਦਿੱਤਾ ਹੈ । ਸਮਾਂ ਨਾਂਅ ਹੀ ਬਦਲਾਅ ਦਾ ਹੈ ਸਮੇਂ ਦੇ ਨਾਲ ਪਰਿਵਰਤਨ ਜ਼ਰੂਰੀ ਹੈ ਪਰ ਪੰਜਾਬੀ ਸੰਗੀਤ ਹਰ ਸਮੇਂ ਵਿੱਚ ਸਾਡਾ ਪਰਛਾਵਾਂ ਬਣ ਤੁਰਦਾ ਰਿਹਾ ਹੈ ਤੇ ਤੁਰਦਾ ਰਹੇਗਾ ਵੀ।ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਇਸ ਨੂੰ ਕਿਸ ਰੂਪ 'ਚ ਵੇਖਣਾ ਚਾਹੁੰਦੇ ਹਾਂ ਕਿਉਂਕਿ ਜਿਹੋ ਜਿਹੇ ਅਸੀਂ ਹੋਵਾਂਗੇ ਜਿਹੋ ਜਿਹਾ ਸੰਗੀਤ ਪਸੰਦ ਅਸੀਂ ਕਰਾਂਗੇ ਉਸੇ ਤਰ੍ਹਾਂ ਦਾ ਤਾਂ ਹੀ ਹੋਵੇਗਾ ਸਾਡਾ ਸੰਗੀਤਕ ਪਰਛਾਵਾਂ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment