ਗੁੱਡ ਨਿਊਜ਼ ਦੇਣ ਵਾਲੇ ਦਿਲਜੀਤ ਦੋਸਾਂਝ ਦੀ ਗ੍ਰਹਿਦਸ਼ਾ ‘ਚ ਹੋਇਆ ਬਲਦਾਅ, ਹੁਣ ਸੂਰਜ ਪੇ ਮੰਗਲ ਹੋਣ ਵਾਲਾ ਹੈ ਭਾਰੀ

written by Lajwinder kaur | December 24, 2019

ਹਿੰਦੀ ਫ਼ਿਲਮਾਂ ‘ਚ ਸਰਦਾਰੀ ਦੇ ਨਾਲ ਧੱਕ ਪਾਉਣ ਵਾਲੇ ਦਿਲਜੀਤ ਦੋਸਾਂਝ, ਜਿਨ੍ਹਾਂ ਨੇ ਆਪਣੇ ਫੈਨਜ਼ ਨੂੰ ਇੱਕ ਹੋਰ ਗੁੱਡ ਨਿਊਜ਼ ਦੇ ਦਿੱਤੀ ਹੈ। ਜੀ ਹਾਂ ਉਨ੍ਹਾਂ ਦੀ ਝੋਲੀ ਇੱਕ ਹੋਰ ਹਿੰਦੀ ਫ਼ਿਲਮ ਪੈ ਚੁੱਕੀ ਹੈ। ਜਿਸ ਦਾ ਸ਼ੂਟ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਫ਼ਿਲਮ ਦੀ ਟੀਮ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ,  'ਟੀਮ ਸੋਲੀਡ ਹੈ ਬੌਸ 2020 ਕੀ ਸਬਸੇ ਖਰੀ ਭਵਿਸ਼ਵਾਣੀ! ਆਪ ਕੀ ਮਨੋਰੰਜਨ ਸੇਵਾ ਔਰ ਜਨਹਿੱਤ ਮੇਂ ਜਾਰੀ। ਅਬ ਪੜੇਗਾ #ਸੂਰਜ ਪੇ ਮੰਗਲ ਭਾਰੀ!...’

ਹੋਰ ਵੇਖੋ:ਰਣਜੀਤ ਬਾਵਾ ਲੈ ਰਹੇ ਨੇ ਪਿੰਡ ਦੀ ਆਬੋਹਵਾ ਦਾ ਅਨੰਦ ਤਸਵੀਰ ਸਾਂਝੀ ਕਰਕੇ ਜ਼ਾਹਿਰ ਕੀਤੀ ਖੁਸ਼ੀ

ਜੀ ਹਾਂ ਉਹ ਸੂਰਜ ਪੇ ਮੰਗਲ ਭਾਰੀ ਟਾਈਟਲ ਹੇਠ ਬਣਨ ਜਾ ਰਹੀ ਫ਼ਿਲਮ ਚ ਨਜ਼ਰ ਆਉਣਗੇ। ਉਹ ਪਹਿਲੀ ਵਾਰ ਬਾਲੀਵੁੱਡ ਦੇ ਦਿੱਗਜ ਨਾਇਕ ਮਨੋਜ ਵਾਜਪਾਈ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਚ ਮੁੱਖ ਕਿਰਦਾਰਾਂ  ‘ਚ ਨਜ਼ਰ ਆਉਣਗੇ ਮਨੋਜ ਵਾਜਪਾਈ, ਦਿਲਜੀਤ ਦੋਸਾਂਝ ਤੇ ਦੰਗਲ ਗਰਲ ਫ਼ਾਤਿਮਾ ਸਨਾ ਸ਼ੇਖ।

ਮੀਡੀਆ ਰਿਪੋਰਟਸ ਦੇ ਅਨੁਸਾਰ ਸੂਰਜ ਪੇ ਮੰਗਲ ਭਾਰੀ ਫ਼ਿਲਮ ਫੈਮਿਲੀ ਡਰਾਮਾ ਕਾਮੇਡੀ ਹੋਵੇਗੀ। ਜਿਸ ‘ਚ 90 ਦੇ ਦਸ਼ਕ ਦੀ ਕਹਾਣੀ ਹੋਵੇਗੀ, ਜਦੋਂ ਮੋਬਾਇਲ ਫੋਨ ਅਤੇ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ।

ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਗੁੱਡ ਨਿਊਜ਼ ਫ਼ਿਲਮ ਚ ਨਜ਼ਰ ਆਉਣਗੇ। ਇਸ ਫ਼ਿਲਮ ਚ ਉਨ੍ਹਾਂ ਦੇ ਨਾਲ ਅਦਾਕਾਰੀ ਕਰ ਰਹੇ ਨੇ ਅਕਸ਼ੇ ਕੁਮਾਰ, ਕਰੀਨਾ ਕਪੂਰ ਖ਼ਾਨ, ਕਿਆਰਾ ਅਡਵਾਨੀ। ਉਧਰ ਗੱਲ ਕਰੀਏ ਮਨੋਜ ਵਾਜਪਾਈ ਦੀ ਤਾਂ ਉਹ ਏਨਾਂ ਦਿਨੀ ਵੈੱਬ ਸੀਰੀਜ਼ ਦਾ ਫੈਮਿਲੀ ਮੈਨ ਕਰਕੇ ਖੂਬ ਸੁਰਖ਼ੀਆਂ ਚ ਰਹੇ ਸਨ। ਇਸ ਸੀਰੀਜ਼ ‘ਚ ਉਹ NIA ਦੇ ਇੱਕ ਅਧਿਕਾਰੀ ਦੀ ਭੂਮਿਕਾ ਨਿਭਾ ਰਹੇ ਹਨ।

You may also like