ਸੁਰੇਸ਼ ਰੈਨਾ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਯਾਦ ‘ਚ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ- 'ਤੁਸੀਂ ਹਮੇਸ਼ਾ ਦਿਲ 'ਚ ਜ਼ਿੰਦਾ ਰਹੋਗੇ'

written by Lajwinder kaur | August 25, 2020

ਸਾਬਕਾ ਭਾਰਤੀ ਬੱਲੇਬਾਜ਼ ਸੁਰੇਸ਼ ਰੈਨਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਸੁਰੇਸ਼ ਰੈਨਾ ਨੂੰ ਮਹਿੰਦਰ ਸਿੰਘ ਧੋਨੀ ਦੇ ਕਰੀਬ ਮੰਨਿਆ ਜਾਂਦਾ ਹੈ । ਲੰਬੇ ਸਮੇਂ ਤੱਕ ਉਨ੍ਹਾਂ ਦੀ ਕਪਤਾਨੀ 'ਚ ਖੇਡਣ ਤੋਂ ਬਾਅਦ ਰੈਨਾ ਨੇ 15 ਅਗਸਤ ਨੂੰ ਆਪਣੇ ਸਾਬਕਾ ਕਪਤਾਨ ਨਾਲ ਹੀ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਲਿਆ ਸੀ ।

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ‘ਚ ਉਹ ਸੁਸ਼ਾਂਤ ਸਿੰਘ ਰਾਜਪੂਤ ਦੇ ਗੀਤ ਸੁਣਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ਨੂੰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, 'ਭਰਾ ਤੁਸੀਂ ਹਮੇਸ਼ਾ ਦਿਲ 'ਚ ਜਿੰਦਾ ਰਹੋਗੇ। ਤੁਹਾਡੇ ਫੈਨਜ਼ ਬਹੁਤ ਯਾਦ ਕਰਦੇ ਰਹਿੰਦੇ ਨੇ । ਮੈਨੂੰ ਆਪਣੀ ਸਰਕਾਰ 'ਤੇ ਪੂਰਾ ਭਰੋਸਾ ਹੈ ਉਹ ਤੁਹਾਨੂੰ ਨਿਆਂ ਦਿਵਾਉਣ 'ਚ ਕੋਈ ਕਮੀ ਨਹੀਂ ਛੱਡਣਗੇ।' ਇਸ ਵੀਡੀਓ ‘ਚ ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ 'ਕੇਦਾਰਨਾਥ' ਦਾ ਗਾਣਾ ‘Jaan Nisaar’ ਚੱਲ ਰਿਹਾ ਹੈ । ਇਸ ਪੋਸਟ ਉੱਤੇ ਫੈਨਜ਼ ਕਮੈਂਟਸ ਕਰ ਰਹੇ ਨੇ । ਅਜੇ ਤੱਕ ਛੇ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ।

0 Comments
0

You may also like