Advertisment

ਜਾਣੋ ਕਿਉਂ ਕਹਿੰਦੇ ਨੇ ਸੁਰਿੰਦਰ ਕੌਰ ਨੂੰ ‘ਪੰਜਾਬ ਦੀ ਕੋਇਲ’

author-image
By Lajwinder kaur
New Update
ਜਾਣੋ ਕਿਉਂ ਕਹਿੰਦੇ ਨੇ ਸੁਰਿੰਦਰ ਕੌਰ ਨੂੰ ‘ਪੰਜਾਬ ਦੀ ਕੋਇਲ’
Advertisment
ਜਾਣੋ ਕਿਉਂ ਕਹਿੰਦੇ ਨੇ ਸੁਰਿੰਦਰ ਕੌਰ ਨੂੰ ‘ਪੰਜਾਬ ਦੀ ਕੋਇਲ’ : ਪੰਜਾਬੀ ਗੀਤਾਂ ਦੀ ਰਾਣੀ ਤੇ ਜਿਹਨਾਂ ਦੀ ਅਵਾਜ਼ ਸ਼ਹਿਦ ਨਾਲੋਂ ਜ਼ਿਆਦਾ ਮਿੱਠੀ ਹੈ ਤੇ ਜਿਹਨਾਂ ਨੂੰ ਦੁਨੀਆ 'ਪੰਜਾਬ ਦੀ ਕੋਇਲ' ਦੇ ਨਾਂਅ ਤੋਂ ਜਾਣਦੀ ਹੈ। ਹਾਂ ਜੀ ਅੱਜ ਜਨਮ ਦਿਨ ਵਿਸ਼ੇਸ਼ ‘ਚ ਸੁਰਿੰਦਰ ਕੌਰ ਜੀ ਦੇ ਜੀਵਨ ਬਾਰੇ ਦੱਸਦੇ ਹਾਂ। ਪੰਜਾਬ ਦੇ ਲੋਕ ਸੰਗੀਤ ਦਾ ਜ਼ਿਕਰ ਕਰਦਿਆਂ ਹੀ ਮਨ ਅੰਦਰ ਜਿਹੜੇ ਚਿਹਰੇ ਸਭ ਤੋਂ ਪਹਿਲਾਂ ਯਾਦ ਆਉਂਦੇ ਹਨ ਉਹਨਾਂ ਵਿੱਚ ਨਾਂਅ ਹੈ ਸੁਰਿੰਦਰ ਕੌਰ ।    legendary punjabi singer surinder kaur happy birthday tribute ਸੁਰਿੰਦਰ ਕੌਰ ਦਾ ਜਨਮ 25 ਨਵੰਬਰ 1929 ਨੂੰ ਪਿਤਾ ਬਿਸ਼ਨ ਦਾਸ ਤੇ ਮਾਤਾ ਮਾਇਆ ਦੇਵੀ ਦੇ ਘਰ ਲਾਹੌਰ ਵਿੱਚ ਹੋਇਆ। ਸੁਰਿੰਦਰ ਕੌਰ ਕੌਰ ਦੀਆਂ ਚਾਰ ਭੈਣਾਂ ਪ੍ਰਕਾਸ਼ ਕੌਰ, ਨਰਿੰਦਰ ਕੌਰ, ਮਹਿੰਦਰ ਕੌਰ ਤੇ ਮਨਜੀਤ ਕੌਰ ਵੀ ਸੰਗੀਤ ਖੇਤਰ ਨਾਲ ਜੁੜੀਆਂ ਹੋਈਆਂ ਸਨ। ਉਹਨਾਂ ਨੇ ਆਪਣਾ ਪਹਿਲਾ ਗੀਤ ਆਪਣੀ ਭੈਣ ਪ੍ਰਕਾਸ਼ ਕੌਰ ਦੇ ਨਾਲ 1943 ਵਿੱਚ ਲਾਹੌਰ ਰੇਡੀਓ ਤੋਂ ਗਾਇਆ ਜਿਸ ਗੀਤ ਦੇ ਬੋਲ ਸਨ 'ਮਾਵਾਂ 'ਤੇ ਧੀਆਂ ਰਲ ਬੈਠੀਆਂ ਨੀ ਮਾਏ'
Advertisment
 happy birthday tribute, surinder kaur ਸੁਰਿੰਦਰ ਕੌਰ ਨੇ ਅਪਣੀ ਭੈਣ ਪ੍ਰਕਾਸ਼ ਕੌਰ ਨਾਲ ਕਈ ਗੀਤ ਗਾਏ ਜਿਹਨਾਂ ਕਰਕੇ ਉਹਨਾਂ ਦੋਵਾਂ ਨੂੰ ‘ਫਸਟ ਲੈਡੀਸ ਓਫ ਪੰਜਾਬੀ ਫੋਕ’ ਵੀ ਕਿਹਾ ਜਾਂਦਾ ਹੈ ਦੋਵਾਂ ਭੈਣ ਨੇ ਰਾਲ ਕੇ ਬਹੁਤ ਸਾਰੇ ਗੀਤ ਜਿਵੇਂ ‘ਕਾਲਾ ਡੋਰੀਆ ਕੁੰਡੇ ਨਾਲ ਅੜਿਆ ਈ’, ‘ਅੱਜ ਦੀ ਦਿਹਾੜੀ’, ‘ਬਾਜਰੇ ਦਾ ਸਿੱਟਾ’, ‘ਸੜਕੇ-ਸੜਕੇ ਜਾਂਦੀਏ ਮੁਟਿਆਰੇ ਨੀ’, ‘ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ’, ‘ਸੂਈ ਵੇ ਸੂਈ’, ‘ਗੋਰੀ ਦੀਆਂ ਝਾਂਜਰਾਂ’ ਤੇ ‘ਭਾਬੋ ਕਹਿੰਦੀ ਹੈ’ ਵਰਗੇ ਬਹੁਤ ਸਾਰੇ ਗਾਉਣੇ ਇੱਕਠੇ ਗਾਏ।legendary punjabi singer surinder kaur ਪੰਜਾਬੀ ਗਾਇਕਾ ਸੁਰਿੰਦਰ ਕੌਰ ਦੇ ਇਹਨਾਂ ਗੀਤਾਂ ਨੂੰ ਸੁਣ ਕੇ ਮਖਮਲੀ ਅਵਾਜ਼ ਦਾ ਅਹਿਸਾਸ ਹੋਣਾ ਸੁਭਾਵਿਕ ਹੀ ਹੈ ਇੱਕ ਮੇਰੀ ਅੱਖ ਕਾਸ਼ਨੀ, ਲੱਠੇ ਦੀ ਚਾਦਰ, ਜੁੱਤੀ ਕਸੂਰੀ ਪੈਰੀਂ ਨਾ ਪੂਰੀ,  ਡਾਚੀ ਵਾਲਿਆ ਮੋੜ ਮੁਹਾਰ ਵੇ, ਲੱਕ ਹਿਲੇ ਮਜਾਜਣ ਜਾਂਦੀ ਦਾ, ਧਰਤੀ ਨੂੰ ਕਲੀ ਕਰਾ ਦੇ ਨੱਚੂਗੀ ਸਾਰੀ ਰਾਤ ਇਸ ਤੋਂ ਇਲਾਵਾ ਹੋਰ ਵੀ ਕਈ ਅਜਿਹੇ ਗੀਤ ਹਨ ਜੋ ਅੱਜ ਵੀ ਨਵੀਂ ਤੇ ਪੁਰਾਣੀ ਦੋਵੇਂ ਪੀੜ੍ਹੀਆਂ ਦੀ ਜ਼ੁਬਾਨ ਤੇ ਹਨ। ਸੁਰਿੰਦਰ ਕੌਰ ਦੀ ਅਵਾਜ਼ ਦੀ ਸਿਫਤ ’ਚ ਬਲਵੰਤ ਗਾਰਗੀ ਲਿੱਖਦਾ ਹੈ ਕਿ ਸੁਰਿੰਦਰ ਕੌਰ ਦੀ ਅਵਾਜ਼ ਉਸ ਬੰਸਰੀ ਵਾਂਗ ਹੈ, ਜੋ ਸਾਲਾਂ ਬੱਧੀ ਤੇਲ ਵਿੱਚ ਰਸੀ ਹੋਵੇ। legendary punjabi singer surinder kaur happy birthday tribute ਦੇਸ਼ ਦੀ ਵੰਡ ਤੋਂ ਬਾਅਦ ਲਾਹੌਰ ਤੋਂ ਫਿਰੋਜ਼ਪੁਰ ਆ ਕੇ ਸੁਰਿੰਦਰ ਕੌਰ ਪਰਿਵਾਰ ਸਮੇਤ ਆਪਣੇ ਭਰਾ ਕੋਲ ਰਹਿਣ ਲੱਗ ਪਈ ਤੇ ਫਿਰ ਥੋੜ੍ਹੇ ਹੀ ਸਮੇਂ ਬਾਅਦ ਬੰਬਈ ਚਲੀ ਗਈ, ਜਿੱਥੇ ਉਹਨਾਂ ਨੇ ਅਪਣੀ ਅਵਾਜ਼ ਨਾਲ ਸੰਗੀਤਕਾਰ ਗੁਲਾਮ ਹੈਦਰ ਦੇ ਸੰਗੀਤ ਵਿੱਚ ਦਲੀਪ ਕੁਮਾਰ ਦੀ ‘ਸ਼ਹੀਦ’ ਫਿਲਮ ਲਈ ‘ਬਦਨਾਮ ਨਾ ਹੋ ਜਾਏ ਮੁਹੱਬਤ ਕਾ ਅਫਸਾਨਾ’ ਗੀਤ ਗਾਇਆ ਤੇ ਹੋਰ ਵੀ ਕਈ ਹਿੰਦੀ ਫਿਲਮਾਂ ਜਿਵੇਂ ਨਦੀਆਂ ਕੇ ਪਾਰ, ਲਾਲ ਦੁਪੱਟਾ, ਬਾਲੋ, ਸਤਲੁਜ ਦੇ ਕੰਡੇ, ਮੁਟਿਆਰਾਂ, ਨਾਉ, ਰੂਪਲੇਖਾ, ਸਾਂਵਰੀਆ, ਸ਼ਿੰਗਾਰ ,ਪਿਆਰ ਕੀ ਜੀਤ, ਕਨੀਜ਼, ਸਬਕ, ਸ਼ਾਦੀ ਕੀ ਰਾਤ ਸ਼ਗਨ ਤੇ ਆਂਧੀਆਂ ਲਈ ਕਈ ਗੀਤ ਗਾਏ। ਆਪਣੇ ਕਰੀਅਰ ਦੌਰਾਨ ਸੁਰਿੰਦਰ ਕੌਰ ਨੇ ਲਗਭਗ 2000 ਤੋਂ ਵੱਧ ਗੀਤ ਗਾਏ। surinder kaur happy birthday ਭਾਰਤ ਸਰਕਾਰ ਵੱਲੋਂ 2006 ਵਿੱਚ ‘ਪਦਮ ਸ਼੍ਰੀ’ ਨਾਲ ਨਵਾਜਿਆ ਗਿਆ। ਜ਼ਿੰਦਗੀ ਦੇ ਆਖਰੀ ਸਾਲਾਂ ਵਿੱਚ ਜ਼ਿਆਦਾ ਹੀ ਬੀਮਾਰ ਰਹਿਣ ਵਾਲੀ ਸੁਰਿੰਦਰ ਕੌਰ ਆਖਰ ਸਮੇਂ ਆਪਣੀਆਂ ਦੋਵੇਂ ਧੀਆਂ ਨੰਦਨੀ ਤੇ ਪ੍ਰਮੋਦਨੀ ਕੋਲ ਨਿਊਜਰਸੀ ਵਿੱਚ ਚਲੀ ਗਈ, ਜਿੱਥੇ 15 ਜੂਨ 2006 ਨੂੰ ਉਸਨੇ ਆਪਣੇ ਆਖਰੀ ਸਾਹ ਪੂਰੇ ਕੀਤੇ।  ਸੁਰਿੰਦਰ ਕੌਰ ਉਹ ਸਖਸ਼ੀਅਤ ਨੇ ਜਿਹਨਾਂ ਦੀ ਘਾਟ ਕਦੇ ਵੀ ਪੂਰੀ ਨਹੀਂ ਹੋ ਸਕਦੀ ਤੇ ਉਹ ਹਮੇਸ਼ਾ ਸੰਗੀਤ ਪ੍ਰੇਮੀਆਂ ਦੇ ਦਿਲਾਂ ‘ਚ ਵੱਸਦੇ ਰਹਿਣਗੇ। -PTC Punjabi
Advertisment

Stay updated with the latest news headlines.

Follow us:
Advertisment
Advertisment
Latest Stories
Advertisment