ਗੁਰਦਾਸ ਮਾਨ ਦੇ ਅਖਾੜੇ 'ਚ ਸੁਰਿੰਦਰ ਸ਼ਿੰਦਾ ਦੀਆਂ ਕਹੀਆਂ ਇਹ ਗੱਲਾਂ ਜਿੱਤ ਲੈਣਗੀਆਂ ਤੁਹਾਡਾ ਵੀ ਦਿਲ

written by Aaseen Khan | May 22, 2019

ਗੁਰਦਾਸ ਮਾਨ ਦੇ ਅਖਾੜੇ 'ਚ ਸੁਰਿੰਦਰ ਸ਼ਿੰਦਾ ਦੀਆਂ ਕਹੀਆਂ ਇਹ ਗੱਲਾਂ ਜਿੱਤ ਲੈਣਗੀਆਂ ਤੁਹਾਡਾ ਵੀ ਦਿਲ: ਗੁਰਦਾਸ ਮਾਨ ਅਤੇ ਸੁਰਿੰਦਰ ਸ਼ਿੰਦਾ ਜਿੰਨ੍ਹਾਂ ਨੂੰ ਪੰਜਾਬੀ ਸੰਗੀਤ ਦੇ ਥੰਮ ਕਹਿ ਲਈਏ ਤਾਂ ਗ਼ਲਤ ਨਹੀਂ ਹੋਵੇਗਾ। ਇਹ ਮੌਕਾ ਕਦੇ ਹੀ ਮਿਲਦਾ ਹੈ ਕਿ ਦੋਨਾਂ ਨੂੰ ਇਕੱਠੇ ਸਟੇਜ 'ਤੇ ਦੇਖ ਸਕੀਏ ਪਰ ਸ਼ੋਸ਼ਲ ਮੀਡੀਆ 'ਤੇ ਸਟੇਜ ਉੱਪਰ ਇਕੱਠਿਆਂ ਹੋਣ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਗੁਰਦਾਸ ਮਾਨ ਦੇ ਇਸ ਅਖਾੜੇ 'ਚ ਸੁਰਿੰਦਰ ਸ਼ਿੰਦਾ ਵੱਲੋਂ ਕਹੀਆਂ ਗੱਲਾਂ ਅੱਜ ਦੇ ਗਾਇਕਾਂ ਨੂੰ ਵੀ ਬਹੁਤ ਕੁਝ ਸਿਖਾਉਂਦੀਆਂ ਹਨ। ਸੁਰਿੰਦਰ ਸ਼ਿੰਦਾ ਦਾ ਮੰਨਣਾ ਹੈ ਕਿ ਕਿਸੇ ਦੇ ਇਸ ਤਰ੍ਹਾਂ ਚਲਦੇ ਅਖਾੜੇ 'ਚ ਅਪਣੀ ਟੌਰ੍ਹ ਨਹੀਂ ਬਨਾਉਣੀ ਚਾਹੀਦੀ। ਇਸ ਲਈ ਉਹ ਸਿਰਫ਼ ਦੋ ਕੁ ਅੰਤਰੇ ਹੀ ਬੋਲਦੇ ਹਨ ਪਰ ਉਹਨਾਂ ਅੰਤਰਿਆਂ 'ਚ ਹੀ ਸਭ ਦਾ ਦਿਲ ਜਿੱਤ ਲੈਂਦੇ ਹਨ। ਪੰਜਾਬੀ ਇੰਡਸਟਰੀ ਇੱਕ ਅਜਿਹੀ ਇੰਡਸਟਰੀ ਹੈ ਜਿੱਥੇ ਵੱਡਿਆ ਛੋਟਿਆਂ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਹੈ। ਗੁਰਦਾਸ ਮਾਨ ਵੀ ਆਪਣੇ ਵੱਡਿਆਂ ਤੇ ਛੋਟਿਆਂ ਨੂੰ ਸ਼ੁਰੂ ਤੋਂ ਪੂਰਾ ਇਜ਼ੱਤ ਮਾਣ ਦਿੰਦੇ ਹਨ।

 
View this post on Instagram
 

3 Leagents of World Famous singers adakaar yaradeyaar injoy3 Leagents of World Famous singers adakaar yaradeyaar injoy

A post shared by Surinder Shinda (@surindershindaofficial) on

ਸੁਰਿੰਦਰ ਸ਼ਿੰਦਾ ਦੇ ਜਾਣ ਤੋਂ ਬਾਅਦ ਗੁਰਦਾਸ ਮਾਨ ਨੇ ਵੀ ਉਹਨਾਂ ਦੀ ਤਾਰੀਫ਼ ਕੀਤੀ ਅਤੇ ਦੱਸਿਆ ਕਿ ਉਹਨਾਂ ਦੇ ਮੁਰਸ਼ਦ ਨਾਲ ਉਹਨਾਂ ਨੂੰ ਮਿਲਾਉਣ 'ਚ ਸੁਰਿੰਦਰ ਸ਼ਿੰਦਾ ਜੀ ਹੋਰਾਂ ਦੀ ਅਹਿਮ ਭੂਮਿਕਾ ਰਹੀ ਸੀ।ਸੁਰਿੰਦਰ ਸ਼ਿੰਦਾ ਤੇ ਗੁਰਦਾਸ ਮਾਨ ਦਾ ਇਹ ਪਿਆਰ ਸੰਗੀਤ ਜਗਤ ਦੇ ਦੋ ਵੱਡੇ ਦਿੱਗਜਾਂ ਦਾ ਪਿਆਰ ਹੈ ਜੋ ਕੇ ਇਸੇ ਤਰ੍ਹਾਂ ਬਣਿਆ ਰਹਿਣਾ ਚਾਹੀਦਾ ਹੈ।

0 Comments
0

You may also like