ਪੀਟੀਸੀ ਪੰਜਾਬੀ 'ਤੇ ਹੋਵੇਗਾ ਸੁਰਜੀਤ ਭੁੱਲਰ ਅਤੇ ਗੁਰਲੇਜ਼ ਅਖ਼ਤਰ ਦੇ ਨਵੇਂ ਗੀਤ ਦਾ ਪ੍ਰੀਮੀਅਰ 

Written by  Shaminder   |  August 12th 2019 11:55 AM  |  Updated: August 12th 2019 11:55 AM

ਪੀਟੀਸੀ ਪੰਜਾਬੀ 'ਤੇ ਹੋਵੇਗਾ ਸੁਰਜੀਤ ਭੁੱਲਰ ਅਤੇ ਗੁਰਲੇਜ਼ ਅਖ਼ਤਰ ਦੇ ਨਵੇਂ ਗੀਤ ਦਾ ਪ੍ਰੀਮੀਅਰ 

ਸੁਰਜੀਤ ਭੁੱਲਰ ਅਤੇ ਗੁਰਲੇਜ਼ ਅਖ਼ਤਰ ਜਲਦ ਹੀ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ । 'ਆਇਆ ਨਾ ਖ਼ਿਆਲ' ਨਾਂਅ ਦੇ ਟਾਈਟਲ ਹੇਠ ਆ ਰਹੇ ਇਸ ਗੀਤ ਦਾ ਪ੍ਰੀਮੀਅਰ ਪੀਟੀਸੀ ਪੰਜਾਬੀ 'ਤੇ ਕੀਤਾ ਜਾਵੇਗਾ ।ਇਸ ਗੀਤ ਨੂੰ ਤੁਸੀਂ 13 ਅਗਸਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਵੇਖ ਸਕਦੇ ਹੋ । ਇਸ ਗੀਤ ਦੇ ਬੋਲ ਬਿੱਟੂ ਚੀਮਾ ਨੇ ਲਿਖੇ ਹਨ ਜਦਕਿ ਮਿਊਜ਼ਿਕ ਦਿੱਤਾ ਹੈ ਜੋਏ ਅਤੁਲ ਨੇ ।

ਹੋਰ ਵੇਖੋ :ਗਾਇਕੀ ਦੇ ਨਾਲ-ਨਾਲ ਸੁਰਜੀਤ ਭੁੱਲਰ ਰਹਿ ਚੁੱਕੇ ਹਨ ਇਸ ਪਿੰਡ ਦੇ ਸਰਪੰਚ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਅਤੇ ਸੰਗੀਤਕ ਸਫ਼ਰ ਬਾਰੇ

https://www.facebook.com/OfficialSurjitBhullar/photos/rpp.523385277707330/2458012560911249/?type=3&theater

ਇਸ ਗੀਤ ਨੂੰ ਪੀਟੀਸੀ ਪੰਜਾਬੀ 'ਤੇ ਰਿਲੀਜ਼ ਕੀਤਾ ਜਾਵੇਗਾ । ਇਸ ਤੋਂ ਪਹਿਲਾਂ ਵੀ ਸੁਰਜੀਤ ਭੁੱਲਰ ਨੇ ਗੁਰਲੇਜ਼ ਅਖ਼ਤਰ ਨਾਲ ਗੀਤ ਕੱਢਿਆ ਸੀ 'ਫੀਲ' ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।

Image result for surjit bhullar

ਸੁਰਜੀਤ ਭੁੱਲਰ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਸੁਰਜੀਤ ਭੁੱਲਰ ਇੱਕ ਵਾਰ ਮੁੜ ਤੋਂ ਗੁਰਲੇਜ਼ ਅਖ਼ਤਰ ਦੇ ਨਾਲ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ । ਹੁਣ ਵੇਖਣਾ ਇਹ ਹੋਵੇਗਾ ਕਿ ਉਨ੍ਹਾਂ ਦੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਕਿੰਨਾ ਕੁ ਹੁੰਗਾਰਾ ਮਿਲਦਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network