ਅੱਜ ਹੈ ਗਾਇਕ ਸੁਰਜੀਤ ਭੁੱਲਰ ਦਾ ਜਨਮ ਦਿਨ, ਇਸ ਤਰ੍ਹਾਂ ਸ਼ੁਰੂ ਹੋਇਆ ਸੀ ਗਾਇਕੀ ਦਾ ਸਫ਼ਰ

Written by  Rupinder Kaler   |  February 20th 2020 12:29 PM  |  Updated: February 20th 2020 12:29 PM

ਅੱਜ ਹੈ ਗਾਇਕ ਸੁਰਜੀਤ ਭੁੱਲਰ ਦਾ ਜਨਮ ਦਿਨ, ਇਸ ਤਰ੍ਹਾਂ ਸ਼ੁਰੂ ਹੋਇਆ ਸੀ ਗਾਇਕੀ ਦਾ ਸਫ਼ਰ

ਆਪਣੇ ਗਾਣਿਆਂ ਨਾਲ ਹਰ ਇੱਕ ਦੇ ਦਿਲ ਤੇ ਰਾਜ ਕਰਨ ਵਾਲੇ ਸੁਰਜੀਤ ਭੁੱਲਰ ਦਾ ਅੱਜ ਜਨਮ ਦਿਨ ਹੈ । ਸੋਸ਼ਲ ਮੀਡੀਆ ’ਤੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਸੁਰਜੀਤ ਭੁੱਲਰ ਦੇ ਜਨਮ ਦਿਨ ਤੇ ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਦੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ, ਜਿਨ੍ਹਾਂ ਬਾਰੇ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ । ਸੁਰਜੀਤ ਭੁੱਲਰ ਦਾ ਜਨਮ ਤਰਨਤਾਰਨ 'ਚ ਪਿਤਾ ਗੁਰਪਾਲ ਸਿੰਘ ਅਤੇ ਮਾਤਾ ਸਵਰਨ ਕੌਰ ਦੇ ਘਰ ਵੀਹ ਫਰਵਰੀ ਹੋਇਆ ।

https://www.instagram.com/p/B8GUGJ8JaPK/

ਉਨ੍ਹਾਂ ਤੋਂ ਇਲਾਵਾ ਦੋ ਭਰਾ ਹੋਰ ਵੀ ਨੇ ਜਿਨ੍ਹਾਂ ਚੋਂ ਇੱਕ ਦਾ ਨਾਂਅ ਲੱਖਾ ਸਿੰਘ ਹੈ ,ਜਦਕਿ ਦੂਜੇ ਜੋ ਵੱਡੇ ਹਨ ਉਨ੍ਹਾਂ ਦਾ ਨਾਂਅ ਭਾਲ ਸਿੰਘ ਹੈ । ਉਹਨਾਂ ਦੇ ਸੰਗੀਤਕ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ‘ਮਾਰ ਭਾਗ ਸਿਓਂ ਗੇੜਾ’ ਉਹਨਾਂ ਦੀ ਪਹਿਲੀ ਐਲਬਮ ਸੀ । ਸੁਰਜੀਤ ਭੁੱਲਰ ਦਾ ਗਾਇਕੀ 'ਚ ਆਉਣ ਦਾ ਕੋਈ ਇਰਾਦਾ ਨਹੀਂ ਸੀ ਪਰ ਕਿਸਮਤ ਉਹਨਾਂ ਨੂੰ ਗਾਇਕੀ ਦੇ ਖੇਤਰ ਵਿੱਚ ਲੈ ਆਈ । ਗਾਇਕੀ ਵਿੱਚ ਕਰੀਅਰ ਬਨਾਉਣ ਪਿੱਛੇ ਸੁਰਜੀਤ ਭੁੱਲਰ ਦੀ ਪਤਨੀ ਰਾਜਬੀਰ ਕੌਰ, ਭਰਜਾਈ ਨਿਰਮਲਜੀਤ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਪੂਰਾ ਸਹਿਯੋਗ ਰਿਹਾ ਹੈ ।

https://www.instagram.com/p/ByE0tpMHDWZ/

ਸੁਰਜੀਤ ਭੁੱਲਰ ਪਿੰਡ ਦੇ ਸਰਪੰਚ ਵੀ ਰਹੇ ਨੇ ।ਸੁਰਜੀਤ ਭੁੱਲਰ ਨੇ ਇਸ ਜਿੰਮੇਵਾਰੀ ਨੂੰ ਵੀ ਬੜੇ ਬਿਹਤਰੀਨ ਤਰੀਕੇ ਨਾਲ ਨਿਭਾਇਆ । ਸੁਰਜੀਤ ਭੁੱਲਰ ਦਾ ਕਹਿਣਾ ਹੈ ਕਿ ਸਰਪੰਚੀ ਕਾਫੀ ਚੈਲੇਂਜ ਭਰਪੂਰ ਸੀ ਕਿਉਂਕਿ ਸਿਗਿੰਗ ਦੇ ਨਾਲ-ਨਾਲ ਪੰਚਾਇਤੀ ਫੈਸਲਿਆਂ ਦੌਰਾਨ ਉਨ੍ਹਾਂ ਨੂੰ ਕਾਫੀ ਬੋਲਣਾ ਪੈਂਦਾ ਸੀ ,ਜਿਸ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤ ਪੇਸ਼ ਆਈ । ਗਾਇਕੀ ਦੇ ਖੇਤਰ 'ਚ ਉਨ੍ਹਾਂ ਦਾ ਆਉਣ ਦਾ ਸਬੱਬ ਉਦੋਂ ਬਣਿਆ ਜਦੋ ਉੱਨੀ ਸੌ ਪਚਾਨਵੇ 'ਚ ਗਾਇਕ ਰਾਜ ਬਰਾੜ ਦੀ ਮੰਗਣੀ ਉਨ੍ਹਾਂ ਦੇ ਪਿੰਡ ਕੋਲ ਹੋਈ ਸੀ ।ਜਿਨ੍ਹਾਂ ਦੇ ਘਰ ਮੰਗਣੀ ਹੋਈ ਸੀ ਉਹ ਰਾਜ ਬਰਾੜ ਦਾ ਸਾਲਾ ਸੀ ਜੋ ਸੁਰਜੀਤ ਭੁੱਲਰ ਦਾ ਦੋਸਤ ਸੀ ।

https://www.instagram.com/p/BlNYkwZBDsF/

ਫਿਰ ਹੌਲੀ ਹੌਲੀ ਰਾਜ ਬਰਾੜ ਕੋਲ ਚੰਡੀਗੜ ਹੀ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ । ਇੱਥੋਂ ਹੀ ਉਨ੍ਹਾਂ ਨੇ ਸੰਗੀਤਕ ਸਫਰ ਦੀ ਸ਼ੁਰੂਆਤ ਕੀਤੀ । ਸੁਰਜੀਤ ਭੁੱਲਰ ਦੇ ਪਿਤਾ ਪਸੰਦ ਨਹੀਂ ਸਨ ਕਰਦੇ ਕਿ ਗਾਇਕੀ ਦੇ ਖੇਤਰ 'ਚ ਆਉਣ ,ਉਨ੍ਹਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਕੋਈ ਨੌਕਰੀ ਕਰਨ ਪਰ ਸੁਰਜੀਤ ਭੁੱਲਰ ਨੇ ਠਾਣ ਲਈ ਕਿ ਉਹ ਗਾਇਕ ਹੀ ਬਣਨਗੇ । ਅੱਜ ਉਹ ਪੰਜਾਬੀ ਇੰਡਸਟਰੀ ਦੇ ਹਿੱਟ ਗਾਇਕ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network