ਸੁਰਜੀਤ ਬਿੰਦਰਖੀਆ ਦੇ ਗੀਤ 'ਦਿਲ ਦਾ ਪਤਾ ਨੀ' ਨੂੰ ਅਜੇ ਦੇਵਗਨ ਦੀ ਫ਼ਿਲਮ 'ਚ ਲੱਗਿਆ ਨਵਾਂ ਤੜਕਾ, ਦੇਖੋ ਵੀਡੀਓ

written by Aaseen Khan | May 10, 2019

ਸੁਰਜੀਤ ਬਿੰਦਰਖੀਆ ਦੇ ਗੀਤ 'ਦਿਲ ਦਾ ਪਤਾ ਨੀ' ਨੂੰ ਅਜੇ ਦੇਵਗਨ ਦੀ ਫ਼ਿਲਮ 'ਚ ਲੱਗਿਆ ਨਵਾਂ ਤੜਕਾ, ਦੇਖੋ ਵੀਡੀਓ : ਪੰਜਾਬੀ ਗਾਣੇ ਅਤੇ ਸੰਗੀਤ ਹੁਣ ਦੁਨੀਆਂ ਦੇ ਕੋਨੇ ਕੋਨੇ 'ਚ ਪਹੁੰਚ ਚੁੱਕਿਆ ਹੈ। ਬਾਲੀਵੁੱਡ ਫ਼ਿਲਮਾਂ ਵੀ ਹੁਣ ਪੰਜਾਬੀ ਗਾਣਿਆਂ ਤੋਂ ਬਿਨਾਂ ਅਧੂਰੀਆਂ ਜਾਪਦੀਆਂ ਹਨ। ਪੰਜਾਬ ਦੇ ਗਾਇਕਾਂ ਵੱਲੋਂ ਗਾਏ ਗੀਤਾਂ ਨੂੰ ਅਕਸਰ ਹੀ ਹਿੰਦੀ ਫ਼ਿਲਮਾਂ 'ਚ ਨਵਾਂ ਰੂਪ ਦੇ ਕੇ ਪੇਸ਼ ਕੀਤਾ ਜਾਂਦਾ ਰਹਿੰਦਾ ਹੈ। ਇਸੇ ਲੜੀ 'ਚ ਨਾਮ ਸ਼ਾਮਿਲ ਹੋ ਚੁੱਕਿਆ ਹੈ ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਦੇ ਗੀਤ 'ਦਿਲ ਦਾ ਪਤਾ ਨੀ' ਜਿਸ ਨੂੰ ਅਜੇ ਦੇਵਗਨ ਦੀ ਆਉਣ ਵਾਲੀ ਫ਼ਿਲਮ 'ਦੇ ਦੇ ਪਿਆਰ ਦੇ' 'ਚ ਨਵਾਂ ਰੂਪ ਦੇ ਕੇ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਗੀਤ ਨੂੰ ਅਵਾਜ਼ ਦਿੱਤੀ ਹੈ ਬਾਲੀਵੁੱਡ ਤੇ ਪੰਜਾਬੀ ਗਾਇਕ ਮੀਕਾ ਸਿੰਘ ਨੇ। ਗੀਤ ਨੂੰ ਫੀਮੇਲ ਅਵਾਜ਼ ਦਾ ਤੜਕਾ ਵੀ ਲਗਾਇਆ ਗਿਆ ਹੈ ਜਿਸ ਨੂੰ ਧਵਾਨੀ ਭਾਨੁਸ਼ਾਲੀ ਨੇ ਗਾਇਆ ਹੈ। ਗੀਤ ਦਾ ਮਿਊਜ਼ਿਕ ਮੰਜ਼ ਮਿਊਜ਼ਿਕ ਵੱਲੋਂ ਤਿਆਰ ਕੀਤਾ ਗਿਆ ਹੈ ਤੇ ਬੋਲ ਕੁਮਾਰ ਦੇ ਹਨ। ਜੇਕਰ ਸੁਰਜੀਤ ਬਿੰਦਰਖੀਆ ਵੱਲੋਂ ਗਾਏ ਇਸ ਗੀਤ ਦੀ ਗੱਲ ਕਰੀਏ ਤਾਂ ਇਸ ਗੀਤ ਦੇ ਬੋਲ ਨਾਮਵਰ ਗੀਤਕਾਰ ਸ਼ਮਸ਼ੇਰ ਸੰਧੂ ਨੇ ਲਿਖੇ ਸਨ ਅਤੇ ਸੰਗੀਤ ਅਤੁਲ ਸ਼ਰਮਾ ਜੀ ਵੱਲੋਂ ਤਿਆਰ ਕੀਤਾ ਗਿਆ ਸੀ। ਇਸ ਗੀਤ ਨੂੰ ਰਿਲੀਜ਼ ਤੋਂ ਲੈ ਕੇ ਹੁਣ ਤੱਕ ਬਹੁਤ ਪਿਆਰ ਮਿਲਿਆ ਹੈ ਤੇ ਅੱਗੇ ਵੀ ਮਿਲ ਰਿਹਾ ਹੈ। ਗੀਤ ਦੇ ਨਵੇਂ ਵਰਜ਼ਨ ਨੂੰ ਵੀ ਦਰਸ਼ਕ ਪਸੰਦ ਕਰ ਰਹੇ ਹਨ। ਹੋਰ ਵੇਖੋ : ਅਜੈ ਦੇਵਗਨ ਦੀ ਫ਼ਿਲਮ 'ਦੇ ਦੇ ਪਿਆਰ ਦੇ' ਦਾ ਪਹਿਲਾ ਗੀਤ ਨਵਰਾਜ ਹੰਸ ਦੀ ਆਵਾਜ਼ 'ਚ ਹੋਇਆ ਰਿਲੀਜ਼, ਦੇਖੋ ਵੀਡੀਓ

ਅਜੇ ਦੇਵਗਨ ਦੀ ਸੀ ਫ਼ਿਲਮ 'ਚ ਹੁਣ ਤੱਕ 3 ਪੰਜਾਬੀ ਗਾਣੇ ਰਿਲੀਜ਼ ਹੋ ਚੁੱਕੇ ਹਨ ਜਿੰਨ੍ਹਾਂ 'ਚ ਨਵਰਾਜ ਹੰਸ ਦਾ ਗੀਤ 'ਵੱਡੀ ਸ਼ਰਾਬਣ', ਗੈਰੀ ਸੰਧੂ ਦਾ ਗੀਤ ਹੌਲੀ ਹੌਲੀ ਅਤੇ ਹੁਣ ਸੁਰਜੀਤ ਬਿੰਦਰਖੀਆ ਦਾ ਗੀਤ ਦਿਲ ਦਾ ਪਤਾ ਨੀ। ਦੇ ਦੇ ਪਿਆਰ ਦੇ ਨਾਮ ਦੀ ਇਹ ਬਾਲੀਵੁੱਡ ਫ਼ਿਲਮ 17 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸ 'ਚ ਅਜੇ ਦੇਵਗਨ ਸਮੇਤ ਤੱਬੂ, ਜਿੰਮੀ ਸ਼ੇਰਗਿੱਲ ਰਾਕੁਲ ਪ੍ਰੀਤ ਸਿੰਘ ਲੀਡ ਰੋਲ ਨਿਭਾਉਂਦੇ ਨਜ਼ਰ ਆਉਣਗੇ।

0 Comments
0

You may also like