Advertisment

ਗਾਇਕ ਸੁਰਜੀਤ ਖ਼ਾਨ ਦੀ ਇਸ ਕੈਸੇਟ ਨਾਲ ਬਣੀ ਸੀ ਪਹਿਚਾਣ

author-image
By Rupinder Kaler
New Update
ਗਾਇਕ ਸੁਰਜੀਤ ਖ਼ਾਨ ਦੀ ਇਸ ਕੈਸੇਟ ਨਾਲ ਬਣੀ ਸੀ ਪਹਿਚਾਣ
Advertisment
ਜਦੋਂ ਪੰਜਾਬੀ ਸੱਭਿਆਚਾਰ ਨਾਲ ਜੁੜੇ ਗੀਤਾਂ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾ ਨਾਂ ਗਾਇਕ ਸੁਰਜੀਤ ਖ਼ਾਨ ਦਾ ਆਉਂਦਾ ਹੈ ।ਸੁਰਜੀਤ ਖ਼ਾਨ ਉਹ ਗਾਇਕ ਹੈ ਜਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਸੁਰਜੀਤ ਖ਼ਾਨ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਸੁਰਜੀਤ ਖ਼ਾਨ ਮੁਹਾਲੀ ਜ਼ਿਲ੍ਹੇ ਦੇ ਪਿੰਡ ਬਡਾਣਾ ਦਾ ਜੰਮਪਲ ਹੈ । ਸੁਰਜੀਤ ਖ਼ਾਨ ਦੇ ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸਾਲ 1993-94 'ਚ ਪਹਿਲੀ ਕੈਸੇਟ ਹੱਸਿਆ ਨਾ ਕਰ ਕੱਢੀ ਸੀ । ਇਹ ਕੈਸੇਟ ਲੋਕਾਂ ਨੂੰ ਕਾਫੀ ਪਸੰਦ ਆਈ ਸੀ ।ਇਸ ਕੈਸੇਟ ਨਾਲ ਸੁਰਜੀਤ ਖ਼ਾਨ ਦੀ ਪੰਜਾਬੀ ਗਾਇਕੀ ਵਿੱਚ ਪਹਿਚਾਣ ਬਣ ਗਈ ਸੀ ।1994 'ਚ ਜਦੋਂ ਸੁਰਜੀਤ ਖ਼ਾਨ ਦੀ ਦੂਜੀ ਕੈਸੇਟ ਯਾਰੀ ਮੇਰੇ ਨਾਲ ਲਾ ਕੇ ਆਈ ਤਾਂ ਉਸ ਦੇ ਗਾਣੇ ਹਰ ਡੀਜੇ ਤੇ ਵੱਜਣ ਲੱਗ ਗਏ । ਸ਼ੁਰੂਆਤੀ ਦੌਰ ਵਿੱਚ ਸੁਰਜੀਤ ਖ਼ਾਨ ਨੂੰ ਕਾਫੀ ਸੰਘਰਸ਼ ਕਰਨਾ ਪਿਆ ਤੇ ਜੀਵਨ ਨਿਰਵਾਹ ਲਈ ਉਸ ਨੂੰ ਹੋਰ ਕਈ ਕੰਮ ਕਰਨੇ ਪਏ । ਪਰ ਉਹਨਾਂ ਦੀ ਮਿਹਨਤ ਰੰਗ ਲੈ ਕੇ ਆਈ ਤੇ ਅੱਜ ਉਹ ਇੱਕ ਇੰਟਰਨੈਸ਼ਨਲ ਗਾਇਕ ਬਣ ਚੁੱਕਾ ਹੈ। ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਉਸ ਨੂੰ ਅਥਾਹ ਪਿਆਰ ਦਿੰਦੇ ਨੇ, ਹੁਣ ਤੱਕ ਉਹ ਕਈ ਦਰਜਨਾਂ ਦੇਸ਼ਾਂ ਵਿੱਚ ਪ੍ਰੋਗਰਾਮ ਕਰ ਚੁੱਕੇ ਹਨ । ਆਪਣੀ ਪਤਨੀ ਤੇ ਦੋ ਬੱਚਿਆ ਨਾਲ ਉਹ ਖੂਬਸੂਰਤ ਦੇਸ਼ ਕੈਨੇਡਾ ਦਾ ਪੱਕਾ ਵਸਨੀਕ ਹੈ, ਅੱਧਾ ਸਾਲ ਉਹ ਪ੍ਰੋਗਰਾਮਾਂ ਲਈ ਪੰਜਾਬ ਵੀ ਰਹਿੰਦਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment