ਇੱਕ ਲੜਕੀ ਦੇ ਖੁਆਬਾਂ ਦੀ ਬਾਤ ਪਾਉਂਦਾ ਹੈ ਗੁਰਨਾਮ ਭੁੱਲਰ ਦੀ ਅਵਾਜ਼ 'ਚ 'ਸੁਰਖ਼ੀ ਬਿੰਦੀ' ਦਾ ਟਾਈਟਲ ਟਰੈਕ

Written by  Aaseen Khan   |  August 29th 2019 10:59 AM  |  Updated: August 29th 2019 10:59 AM

ਇੱਕ ਲੜਕੀ ਦੇ ਖੁਆਬਾਂ ਦੀ ਬਾਤ ਪਾਉਂਦਾ ਹੈ ਗੁਰਨਾਮ ਭੁੱਲਰ ਦੀ ਅਵਾਜ਼ 'ਚ 'ਸੁਰਖ਼ੀ ਬਿੰਦੀ' ਦਾ ਟਾਈਟਲ ਟਰੈਕ

ਸੁਰਖ਼ੀ ਬਿੰਦੀ ਫ਼ਿਲਮ ਜਿਹੜੀ 30 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ 'ਚ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਦੀ ਸ਼ਾਨਦਾਰ ਜੋੜੀ ਦੇਖਣ ਨੂੰ ਮਿਲ ਰਹੀ ਹੈ। ਫ਼ਿਲਮ ਦੇ ਟਰੇਲਰ ਅਤੇ ਗੀਤਾਂ ਨੂੰ ਬਹੁਤ ਪਿਆਰ ਮਿਲ ਰਿਹਾ ਹੈ। ਸੁਰਖ਼ੀ ਬਿੰਦੀ ਫ਼ਿਲਮ ਦਾ ਟਾਈਟਲ ਟਰੈਕ ਵੀ ਸਾਹਮਣੇ ਆ ਚੁੱਕਿਆ ਹੈ ਜਿਸ ਨੂੰ ਫ਼ਿਲਮ ਦੇ ਨਾਇਕ ਗੁਰਨਾਮ ਭੁੱਲਰ ਨੇ ਲਿਖਿਆ ਅਤੇ ਗਾਇਆ ਹੈ। ਗੀਤ ਕਾਫੀ ਖੂਬਸੂਰਤ ਹੈ ਜਿਹੜਾ ਇੱਕ ਲੜਕੀ ਦੇ ਖੁਆਬਾਂ ਦੀ ਬਾਤ ਪਾ ਰਿਹਾ ਹੈ। ਇੱਕ ਲੜਕੀ ਦੇ ਬਚਪਨ ਤੋਂ ਕੀ ਸੁਫ਼ਨੇ ਹੁੰਦੇ ਹਨ ਤੇ ਉਹਨਾਂ ਦੀ ਕੀ ਅਹਿਮੀਅਤ ਹੁੰਦੀ ਹੈ ਸਭ ਗੁਰਨਾਮ ਭੁੱਲਰ ਨੇ ਇਸ ਗੀਤ ਰਾਹੀਂ ਦਰਸਾ ਦਿੱਤਾ ਹੈ।

ਹੋਰ ਵੇਖੋ : ਕਿਸਾਨਾਂ ਦੇ ਹੱਕ 'ਚ ਗਾਇਕ ਗੁਰਨਾਮ ਭੁੱਲਰ ਨੇ ਚੁੱਕੀ ਆਵਾਜ਼, ਸਰਕਾਰ ਨੂੰ ਕੀਤੀ ਇਹ ਅਪੀਲ

ਫ਼ਿਲਮ ਦਾ ਵਿਸ਼ਾ ਵੀ ਕੁਝ ਅਜਿਹਾ ਹੀ ਹੈ ਜਿਸ 'ਚ ਪਤੀ ਆਪਣੀ ਪਤਨੀ ਦੀਆਂ ਰੀਝਾਂ ਪੂਰੀਆਂ ਕਰਨ ਲਈ ਉਸ ਦੇ ਕਦਮ ਨਾਲ ਕਦਮ ਮਿਲਾ ਕੇ ਤੁਰਦਾ ਹੈ। ਜਗਦੀਪ ਸਿੱਧੂ ਦੇ ਨਿਰਦੇਸ਼ਨ ਚ ਫ਼ਿਲਮਾਈ ਇਸ ਫ਼ਿਲਮ ਦੀ ਕਹਾਣੀ, ਸਕਰੀਨਪਲੇਅ ਅਤੇ ਡਾਇਲਾਗ ਰੁਪਿੰਦਰ ਇੰਦਰਜੀਤ ਦੇ ਹਨ। ਅੰਕਿਤ ਵਿਜਾਨ,ਨਵਦੀਪ ਨਰੂਲਾ,ਗੁਰਜੀਤ ਸਿੰਘ,ਸੰਤੋਸ਼ ਸੁਭਾਸ਼ ਥਿਟੇ ਵੱਲੋਂ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ। ਦੇਖਣਾ ਹੋਵੇਗਾ ਹੁਣ ਨਵੀਂ ਜੋੜੀ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਨੂੰ ਦਰਸ਼ਕ ਕਿਹੋ ਜਿਹਾ ਰਿਸਪਾਂਸ ਦਿੰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network