Advertisment

‘ਸਰੀ ਵਾਲੀ ਜੱਟੀ’ ‘ਚ ਗੁਰਨਾਮ ਭੁੱਲਰ ਤੇ ਗੁਰਲੇਜ਼ ਅਖ਼ਤਰ ਦੀ ਜੁਗਲਬੰਦੀ ਪਾ ਰਹੀ ਧੱਕ, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

author-image
By Lajwinder kaur
New Update
‘ਸਰੀ ਵਾਲੀ ਜੱਟੀ’ ‘ਚ ਗੁਰਨਾਮ ਭੁੱਲਰ ਤੇ ਗੁਰਲੇਜ਼ ਅਖ਼ਤਰ ਦੀ ਜੁਗਲਬੰਦੀ ਪਾ ਰਹੀ ਧੱਕ, ਛਾਇਆ ਟਰੈਂਡਿੰਗ ‘ਚ, ਦੇਖੋ  ਵੀਡੀਓ
Advertisment
ਨਿਰਦੇਸ਼ਕ ਅਦਿੱਤਿਆ ਸੂਦ ਦੀ ਆਉਣ ਵਾਲੀ ਫ਼ਿਲਮ ‘ਤੇਰੀ ਮੇਰੀ ਜੋੜੀ’ ਦਾ ਇੱਕ ਹੋਰ ਨਵਾਂ ਗੀਤ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕਿਆ ਹੈ। ‘ਸਰੀ ਵਾਲੀ ਜੱਟੀ’ ਨਾਂਅ ਦੇ ਗੀਤ ਨੂੰ ਗੁਰਨਾਮ ਭੁੱਲਰ ਤੇ ਸੁਰਾਂ ਦੀ ਮਲਿਕਾ ਗੁਰਲੇਜ਼ ਅਖ਼ਤਰ ਹੋਰਾਂ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਦੋਵਾਂ ਹੀ ਗਾਇਕਾਂ ਨੇ ਇਸ ਦੁਗਾਣੇ ਗੀਤ ਨੂੰ ਆਪਣੀ ਆਵਾਜ਼ ਦੇ ਨਾਲ ਖ਼ੂਬਸੂਰਤ ਬਣਾ ਦਿੱਤਾ ਹੈ। ਹੋਰ ਵੇਖੋ:ਜੀਊਣਾ ਮੌੜ ਦੀ ਲੁੱਕ ‘ਚ ਨਜ਼ਰ ਆ ਰਹੇ ਨੇ ਸਿੱਧੂ ਮੂਸੇਵਾਲਾ, ਡੋਗਰ ਦਾ ਟੀਜ਼ਰ ਆਇਆ ਸਾਹਮਣੇ ‘ਸਰੀ ਵਾਲੀ ਜੱਟੀ’ ਗਾਣਾ ਚੱਕਵੀਂ ਬੀਟ ਵਾਲਾ ਹੈ ਜਿਸ ਨੂੰ ਨਾਇਕ ਕਿੰਗ ਬੀ ਚੌਹਾਨ ਤੇ ਨਾਇਕਾ ਜੈਜ਼ੀ ਲੀ ਬਲਰੀਨੀ ਉੱਤੇ ਫਿਲਮਾਇਆ ਗਿਆ ਹੈ। ਇਸ ਗਾਣੇ ਦੇ ਬੋਲ ਅਭੀ ਫਤਿਹਗੜੀਆ ਤੇ ਨਵੀ ਨੇ ਮਿਲਕੇ ਲਿਖੇ ਨੇ ਤੇ ਮਿਊਜ਼ਿਕ ਜੇ.ਕੇ ਨੇ ਦਿੱਤਾ ਹੈ। ਇਸ ਗਾਣੇ ਨੂੰ ਵ੍ਹਾਈਟ ਹਿੱਲ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦੇ ਨੱਚਣ ਟੱਪਣ ਵਾਲਾ ਇਹ ਗਾਣਾ ਟਰੈਂਡਿੰਗ ‘ਚ ਛਾਇਆ ਹੋਇਆ ਹੈ। ਇਸ ਫ਼ਿਲਮ ‘ਚ ਕਈ ਹੋਰ ਨਾਮੀ ਚਿਹਰੇ ਜਿਵੇਂ ਯੋਗਰਾਜ ਸਿੰਘ, ਸੈਮੀ ਗਿੱਲ, ਮੋਨਿਕਾ ਸ਼ਰਮਾ, ਸਿੱਧੂ ਮੂਸੇਵਾਲਾ, ਸ਼ਕਤੀ ਕਪੂਰ ਤੇ ਵਿਕਟਰ ਯੋਗਰਾਜ ਸਿੰਘ ਵਰਗੇ ਕਲਾਕਾਰ ਨਜ਼ਰ ਆਉਣਗੇ। ਗੱਲ ਕਰੀਏ ਫ਼ਿਲਮ ਦੀ ਤਾਂ ਤੇਰੀ ਮੇਰੀ ਜੋੜੀ ਫ਼ਿਲਮ ਦੇ ਸਕਰੀਨ ਪਲੇਅ, ਡਾਇਲਾਗ ਅਤੇ ਕਹਾਣੀ ਖੁਦ ਅਦਿੱਤਯ ਸੂਦ ਨੇ ਲਿਖੇ ਹਨ। ਇਹ ਫ਼ਿਲਮ 13 ਸਤੰਬਰ ਨੂੰ ਦੇ ਰੂ-ਬ-ਰੂ ਹੋ ਜਾਵੇਗੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment