ਸੁਰਵੀਨ ਚਾਵਲਾ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖ਼ਬਰ, ਬੇਟੀ ਨੂੰ ਦਿੱਤਾ ਜਨਮ, ਦੇਖੋ ਤਸਵੀਰਾਂ

Written by  Rupinder Kaler   |  April 20th 2019 10:45 AM  |  Updated: April 20th 2019 10:45 AM

ਸੁਰਵੀਨ ਚਾਵਲਾ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖ਼ਬਰ, ਬੇਟੀ ਨੂੰ ਦਿੱਤਾ ਜਨਮ, ਦੇਖੋ ਤਸਵੀਰਾਂ

ਬਾਲੀਵੁੱਡ ਐਕਟਰੈੱਸ ਸੁਰਵੀਨ ਚਾਵਲਾ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖ਼ਬਰ ਹੈ । ਸੁਰਵੀਨ ਚਾਵਲਾ ਨੇ ਬੇਟੀ ਨੂੰ ਜਨਮ ਦਿੱਤਾ ਹੈ । ਬੇਟੀ ਦੇ ਜਨਮ ਤੋਂ ਬਾਅਦ ਸੁਰਵੀਨ ਚਾਵਲਾ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ । ਬੇਟੀ ਦੇ ਜਨਮ ਨੂੰ ਲੈ ਕੇ ਸੁਰਵੀਨ ਨੇ ਲਿਖਿਆ ਹੈ 'ਇਸ ਭਾਵਨਾ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ।'

Surveen Chawla Blessed With a Baby Girl Surveen Chawla Blessed With a Baby Girl

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਬੇਟੀ ਦੇ ਜਨਮ ਨੂੰ ਲੈ ਕੇ ਸੁਰਵੀਨ ਕਾਫੀ ਉਤਸ਼ਾਹਿਤ ਸੀ । ਇਸ ਖਾਸ ਪਲ ਦੀਆਂ ਉਹਨਾਂ ਨੇ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸੁਰਵੀਨ ਨੇ 2015 ਵਿੱਚ ਅਕਸ਼ੇ ਠੱਕਰ ਨਾਲ ਵਿਆਹ ਕਰਵਾਇਆ ਸੀ । ਪਰ ਲੰਮੇ ਸਮੇਂ ਤੱਕ ਸੁਰਵੀਨ ਨੇ ਇਸ ਵਿਆਹ ਤੇ ਪਰਦਾ ਪਾਈ ਰੱਖਿਆ ਸੀ ।

surveen-chawla surveen-chawla

2017 ਵਿੱਚ ਉਸ ਨੇ ਖੁਦ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ, ਸਭ ਨੂੰ ਇਸ ਦੀ ਖ਼ਬਰ ਦਿੱਤੀ ਸੀ । ਸੁਰਵੀਨ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਛੋਟੇ ਪਰਦੇ ਤੋਂ ਬਾਲੀਵੁੱਡ ਵਿੱਚ  ਕਦਮ ਰੱਖਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network