Advertisment

ਸੁਰਵੀਨ ਚਾਵਲਾ ਦਾ ਹੈ ਅੱਜ ਜਨਮ ਦਿਨ, ਕਾਸਟਿੰਗ ਕਾਊਚ ’ਤੇ ਕੀਤਾ ਸੀ ਇਹ ਵੱਡਾ ਖੁਲਾਸਾ

author-image
By Rupinder Kaler
New Update
ਸੁਰਵੀਨ ਚਾਵਲਾ ਦਾ ਹੈ ਅੱਜ ਜਨਮ ਦਿਨ, ਕਾਸਟਿੰਗ ਕਾਊਚ ’ਤੇ ਕੀਤਾ ਸੀ ਇਹ ਵੱਡਾ ਖੁਲਾਸਾ
Advertisment
ਸੁਰਵੀਨ ਚਾਵਲਾ ਦਾ ਅੱਜ ਜਨਮ ਦਿਨ ਹੈ । ਉਹਨਾਂ ਦਾ ਜਨਮ 1 ਅਗਸਤ 1984 ਨੂੰ ਚੰਡੀਗੜ੍ਹ ਵਿੱਚ ਹੋਇਆ ਸੀ । ਸੋਸ਼ਲ ਮੀਡੀਆ ਤੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਸੁਰਵੀਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇੰਡਸਟਰੀ ਵਿੱਚ ਛੋਟੇ ਪਰਦੇ ਤੋਂ ਕਦਮ ਰੱਖਿਆ ਸੀ । ਆਪਣੇ ਬੋਲਡ ਕਿਰਦਾਰਾਂ ਲਈ ਜਾਣੀ ਜਾਂਦੀ ਸੁਰਵੀਨ ਚਾਵਲਾ ਨੇ ਹੇਟ ਸਟੋਰੀਜ਼ ‘ਚ ਬੋਲਡ ਕਿਰਦਾਰ ਨਿਭਾ ਕੇ ਖੂਬ ਚਰਚਾ ਵਟੋਰੀ ਸੀ । https://www.instagram.com/p/B-CZYeNHM74/ ਉਨ੍ਹਾਂ ਦਾ ਨਾਂਅ ਕਾਮਯਾਬ ਹੀਰੋਇਨਾਂ ਦੀ ਸੂਚੀ ‘ਚ ਆਉਂਦਾ ਹੈ । ਪਿਛਲੇ ਦਿਨੀਂ ਬਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ ਨੇ ਬਾਲੀਵੁੱਡ ‘ਚ ਉਨ੍ਹਾਂ ਨਾਲ ਕੁਝ ਕੌੜੇ ਅਨੁਭਵਾਂ ਨੂੰ ਸਾਂਝਾ ਕੀਤਾ ਸੀ । ਸੁਰਵੀਨ ਚਾਵਲਾ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਹੈ ਕਿ ਹੁਣ ਤੱਕ ਉਹ ਪੰਜ ਵਾਰ ਕਾਸਟਿੰਗ ਕਾਊਚ ਦਾ ਸ਼ਿਕਾਰ ਹੋ ਚੁੱਕੀ ਹੈ ।
Advertisment
https://www.instagram.com/p/B5Kgi9mnWFa/ ਉਨ੍ਹਾਂ ਨੇ ਇੰਟਰਵਿਊ ‘ਚ ਦੱਸਿਆ ਕਿ ਉਨ੍ਹਾਂ ਦੇ ਸ਼ਰੀਰ ‘ਤੇ ਕਈ ਡਾਇਰੈਕਟਰਾਂ ਨੇ ਗੰਦੇ ਕਮੈਂਟ ਕੀਤੇ ਸਨ ਇੱਥੋਂ ਤੱਕ ਕਿ ਇੱਕ ਡਾਇਰੈਕਟਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਮੈਂ ਤੁਹਾਡੀ ਕਲੀਵੇਜ਼ ਲੁਕ ਵੇਖਣਾ ਚਾਹੁੰਦਾ ਹਾਂ । https://www.instagram.com/p/BrFvC3dh1W4/ ਇਸ ਦੇ ਨਾਲ ਹੀ ਸਾਊਥ ਫ਼ਿਲਮ ਇੰਡਸਟਰੀ ਦੇ ਇੱਕ ਵਾਕਿਆ ਨੂੰ ਸਾਂਝਾ ਕਰਦੇ ਹੋਏ ਸੁਰਵੀਨ ਨੇ ਦੱਸਿਆ ਕਿ ਉਸ ਨੇ ਤਾਂ ਕਿਹਾ ਸੀ ਕਿ “ਮੈਂ ਤੇਰੇ ਸਰੀਰ ਦਾ ਇੱਕ-ਇੱਕ ਇੰਚ ਵੇਖਣਾ ਚਾਹੁੰਦਾ ਹਾਂ।ਇਹ ਸੁਣ ਕੇ ਮੈਂ ਆਪਣੇ ਕੰਨਾਂ ‘ਤੇ ਭਰੋਸਾ ਨਹੀਂ ਸੀ ਕਰ ਪਾ ਰਹੀ ਅਤੇ ਕਦੇ ਮੈਨੂੰ ਓਵਰਵੇਟ ਕਹਿ ਦਿੱਤਾ ਜਾਂਦਾ ਸੀ”। ਦੱਸ ਦਈਏ ਕਿ ਸੁਰਵੀਨ ਚਾਵਲਾ ਬਾਲੀਵੁੱਡ ਦੇ ਨਾਲ-ਨਾਲ ਪਾਲੀਵੁੱਡ ਦਾ ਵੀ ਹਿੱਸਾ ਰਹਿ ਚੁੱਕੀ ਹੈ ਉਨ੍ਹਾਂ ਨੇ ਦਿਲਜੀਤ ਦੋਸਾਂਝ ਅਤੇ ਗਿੱਪੀ ਗਰੇਵਾਲ ਨਾਲ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ । https://www.instagram.com/p/BmJG3LzAQj6/
Advertisment

Stay updated with the latest news headlines.

Follow us:
Advertisment
Advertisment
Latest Stories
Advertisment