ਸੁਸ਼ਾਂਤ ਸਿੰਘ ਰਾਜਪੂਤ ਦੀ ਨੰਨ੍ਹੀ ਪ੍ਰਸ਼ੰਸਕ ਨੇ ਕੀਤੀ ਖੁਦਕੁਸ਼ੀ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

Written by  Shaminder   |  July 24th 2020 02:40 PM  |  Updated: July 24th 2020 02:40 PM

ਸੁਸ਼ਾਂਤ ਸਿੰਘ ਰਾਜਪੂਤ ਦੀ ਨੰਨ੍ਹੀ ਪ੍ਰਸ਼ੰਸਕ ਨੇ ਕੀਤੀ ਖੁਦਕੁਸ਼ੀ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ । ਪਰ ਹਾਲੇ ਤੱਕ ਉਨ੍ਹਾਂ ਦੇ ਪ੍ਰਸ਼ੰਸਕ ਇਸ ਗਮ ਤੋਂ ਉੱਭਰ ਨਹੀਂ ਸਕੇ ਹਨ । ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਪ੍ਰਸ਼ੰਸਕ ਏਨੇ ਮਾਯੂਸ ਹੋ ਚੁੱਕੇ ਹਨ ਕਿ ਕਈਆਂ ਨੇ ਪਰੇਸ਼ਾਨੀ ਦੇ ਚੱਲਦਿਆਂ ਗਲਤ ਕਦਮ ਵੀ ਚੁੱਕ ਲਏ ਹਨ । ਇਸ ਦੀ ਮਿਸਾਲ ਛੱਤੀਸਗੜ੍ਹ ‘ਚ ਵੇਖਣ ਨੂੰ ਮਿਲੀ ਜਿੱਥੇ ਸੁਸ਼ਾਂਤ ਸਿੰਘ ਰਾਜਪੂਤ ਦੀ ਇੱਕ 13 ਸਾਲ ਦੀ ਨੰਨ੍ਹੀ ਫੈਨ ਨੇ ਖੁਦਕੁਸ਼ੀ ਕਰ ਲਈ ।

https://twitter.com/AHindinews/status/1286251713125584901

ਸੁਸ਼ਾਂਤ ਦੀ ਆਤਮਹੱਤਿਆ ਤੋਂ ਦੁਖੀ ਭਿਲਾਈ ਦੀ ਰਹਿਣ ਵਾਲੀ ਇਕ 13 ਸਾਲ ਦੀ ਫੈਨਜ਼ ਨੇ ਘਰ 'ਤੇ ਫਾਹਾ ਲਾ ਲਿਆ। ਜਿਸ ਸਮੇਂ ਬੱਚੀ ਨੇ ਇਹ ਕਦਮ ਚੁੱਕਿਆ ਉਸ ਸਮੇਂ ਉਸ ਦੇ ਮਾਂ-ਪਿਓ ਘਰ 'ਚ ਨਹੀਂ ਸਨ।ਪੀਟੀਆਈ ਦੀ ਖ਼ਬਰ ਮੁਤਾਬਿਕ, ਕੁੜੀ ਆਪਣੇ ਪਰਿਵਾਰ ਨਾਲ ਛੱਤੀਸਗੜ੍ਹ ਦੇ ਭਿਲਾਈ 'ਚ ਰਹਿੰਦੀ ਸੀ। ਜਿਸ ਸਮੇਂ ਉਸ ਨੇ ਇਹ ਕਦਮ ਚੁੱਕਿਆ ਉਸ ਸਮੇਂ ਕੁੜੀ ਦੇ ਪਿਤਾ ਘਰੋਂ ਬਾਹਰ ਗਏ ਸਨ। ਦਰਅਸਲ, ਬੱਚੀ ਦੇ ਪਿਤਾ ਐੱਸ.ਸਤੀਸ਼ ਰਾਇਪੁਰ ਸਥਿਤ ਨਿੱਜੀ ਕੰਪਨੀ 'ਚ ਨੌਕਰੀ ਕਰਦੇ ਹਨ। ਉਨ੍ਹਾਂ ਨੂੰ ਕਿਸੇ ਕੰਮ ਤੋਂ ਬਾਹਰ ਜਾਣਾ ਸੀ ਇਸ ਲਈ ਉਹ ਪਤਨੀ ਤੇ ਬੱਚਿਆਂ ਨੂੰ ਨਾਨੇ ਘਰ ਛੱਡ ਆਏ ਸਨ। ਬੱਚੀ ਨੇ ਖ਼ੁਦ ਨੂੰ ਕਮਰੇ 'ਚ ਬੰਦ ਕਰ ਲਿਆ। ਜਦੋਂ ਉਸ ਦੇ ਪਾਪਾ ਘਰੋਂ ਵਾਪਸ ਆਏ ਤੇ ਉਨ੍ਹਾਂ ਨੇ ਦਰਵਾਜ਼ਾ ਖੜਖੜਕਾਇਆ ਤਾਂ ਅੰਦਰੋਂ ਕੋਈ ਆਵਾਜ਼ ਨਹੀਂ ਆਈ ਫਿਰ ਉਨ੍ਹਾਂ ਨੇ ਖਿੜਕੀ ਤੋਂ ਦੇਖਿਆ ਤਾਂ ਬੱਚੀ ਦਾ ਸਰੀਰ ਪੱਖੇ ਨਾਲ ਲਟਕ ਰਿਹਾ ਸੀ। ਬੱਚੀ ਸੁਸ਼ਾਂਤ ਦੇ ਜਾਣ ਤੋਂ ਕਾਫੀ ਦੁਖੀ ਸੀ। ਫਾਹਾ ਲਗਾਉਣ ਤੋਂ ਪਹਿਲਾਂ ਉਸ ਨੇ ਇਕ ਸੁਸਾਈਡ ਨੋਟ ਵੀ ਲਿਖਿਆ ਜਿਸ 'ਤੇ ਲਿਖਿਆ ਸੀ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਜਾਣ ਤੋਂ ਕਾਫੀ ਦੁਖੀ ਹਾਂ ਇਸਲਈ ਆਤਮ ਹੱਤਿਆ ਕਰ ਰਹੀ ਹਾਂ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network