ਮਰਹੂਮ ਅਦਾਕਾਰ ਸੁਸ਼ਾਂਤ ਰਾਜਪੂਤ ਦੇ ਅਕਾਊਂਟ ਚੋਂ ਕਰੋੜਾਂ ਰੁਪਏ ਨਿਕਲੇ, ਬਿਹਾਰ ਪੁਲਿਸ ਨੇ ਮੁੰਬਈ ਪੁਲਿਸ ‘ਤੇ ਚੁੱਕੇ ਸਵਾਲ

Written by  Shaminder   |  August 04th 2020 01:53 PM  |  Updated: August 04th 2020 01:53 PM

ਮਰਹੂਮ ਅਦਾਕਾਰ ਸੁਸ਼ਾਂਤ ਰਾਜਪੂਤ ਦੇ ਅਕਾਊਂਟ ਚੋਂ ਕਰੋੜਾਂ ਰੁਪਏ ਨਿਕਲੇ, ਬਿਹਾਰ ਪੁਲਿਸ ਨੇ ਮੁੰਬਈ ਪੁਲਿਸ ‘ਤੇ ਚੁੱਕੇ ਸਵਾਲ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ‘ਚ ਪ੍ਰਤੀ ਦਿਨ ਨਵੇਂ ਖੁਲਾਸੇ ਹੋ ਰਹੇ ਹਨ । ਇਸ ਦੇ ਨਾਲ ਹੀ ਹੁਣ ਬਿਹਾਰ ਦੇ ਡੀਜੀਪੀ ਗੁਪਤੇਸ਼ਵਰ ਪਾਂਡੇ ਨੇ ਮੁੰਬਈ ਪੁਲਿਸ ਦੀ ਜਾਂਚ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਸੁਸ਼ਾਂਤ ਦੇ ਖਾਤਿਆਂ ਚੋਂ ਹੋਈ ਟ੍ਰਾਂਜੈਕਸ਼ਨ ਨੂੰ ਲੈ ਕੇ ਹੁਣ ਤੱਕ ਕੋਈ ਜਾਂਚ ਕਿਉਂ ਨਹੀਂ ਕੀਤੀ ਗਈ ਹੈ ।ਦੱਸ ਦਈਏ ਕਿ ਅਦਾਕਾਰ ਦੇ ਖਾਤੇ ਵਿੱਚ 50 ਕਰੋੜ ਰੁਪਏ ਸਨ ।ਪਰ ਇਹ ਸਾਰਾ ਪੈਸਾ ਕਢਵਾ ਲਿਆ ਗਿਆ ।

https://www.instagram.com/p/By9qdQJjDH4/

ਪਿਛਲੇ ਇੱਕ ਸਾਲ ‘ਚ ਸੁਸ਼ਾਂਤ ਦੇ ਖਾਤੇ ‘ਚ 17 ਕਰੋੜ ਆਏ ਸਨ ਜਿਸ ਵਿੱਚੋਂ 15 ਕਰੋੜ ਰੁਪਏ ਕਢਵਾ ਲਏ ਗਏ ਸਨ। ਕੀ ਇਹ ਜਾਂਚ ਦਾ ਮਹੱਤਵਪੂਰਨ ਪਹਿਲੂ ਨਹੀਂ ਹੈ ਅਸੀਂ ਇਸ ਮਾਮਲੇ ‘ਚ ਚੁੱਪ ਨਹੀਂ ਬੈਠਾਂਗੇ। ਅਸੀਂ ਮੁੰਬਈ ਪੁਲਿਸ ਨੂੰ ਪੁੱਛਾਂਗੇ ਕਿ ਇਸ ਬੇਹੱਦ ਜ਼ਰੂਰੀ ਮੁੱਦੇ ਨੂੰ ਕਿਉਂ ਦਬਾਇਆ ਜਾ ਰਿਹਾ ਹੈ ।

https://www.instagram.com/p/BwHZ_iQlCti/

ਦੱਸ ਦਈਏ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਜਦੋਂ ਐੱਸਪੀ ਵਿਨੇ ਤਿਵਾੜੀ ਜਾਂਚ ਲਈ ਮੁੰਬਈ ਪਹੁੰਚੇ ਤਾਂ ਬੀਐੱਮਸੀ ਨੇ ਉਨ੍ਹਾਂ ਨੂੰ ਕੁਆਰੰਟਾਈਨ ਕਰ ਦਿੱਤਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network