ਸੁਸ਼ਾਂਤ ਸਿੰਘ ਰਾਜਪੂਤ ਨੇ ਕੀਤੀ ਖੁਦਕੁਸ਼ੀ, ਮਨੋਰੰਜਨ ਜਗਤ ਤੇ ਫੈਨਜ਼ ਨੂੰ ਲੱਗਿਆ ਵੱਡਾ ਸਦਮਾ

Written by  Lajwinder kaur   |  June 14th 2020 03:05 PM  |  Updated: June 14th 2020 03:51 PM

ਸੁਸ਼ਾਂਤ ਸਿੰਘ ਰਾਜਪੂਤ ਨੇ ਕੀਤੀ ਖੁਦਕੁਸ਼ੀ, ਮਨੋਰੰਜਨ ਜਗਤ ਤੇ ਫੈਨਜ਼ ਨੂੰ ਲੱਗਿਆ ਵੱਡਾ ਸਦਮਾ

ਬਾਲੀਵੁੱਡ ਦੇ ਮਸ਼ਹੂਰ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੇ ਮੁੰਬਈ ‘ਚ ਆਪਣੇ ਘਰ ‘ਚ ਫਾਹਾ ਲਗਾ ਕੇ ਜਾਨ ਦੇ ਦਿੱਤੀ ਹੈ । ਉਨ੍ਹਾਂ ਦੇ ਨੌਕਰ ਨੇ ਉਨ੍ਹਾਂ ਦੀ ਲਾਸ਼ ਪੰਖੇ ਦੇ ਨਾਲ ਲਮਕਦੀ ਹੋਈ ਦੇਖੀ ਤੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਦੀ ਮੌਤ ਬਾਅਦ ਤੋਂ ਬਾਲੀਵੁੱਡ ਜਗਤ ‘ਚ ਸੋਗ ਦੀ ਲਹਿਰ ਫੈਲ ਗਈ ਹੈ ।

Sushant Singh Rajput sad news   Sushant Singh Rajput

ਫੈਨਜ਼ ਤੇ ਮਨੋਰੰਜਨ ਜਗਤ ਦੇ ਕਲਾਕਾਰ ਸਦਮੇ ‘ਚ ਨੇ । ਅਕਸ਼ੇ ਕੁਮਾਰ ਨੇ ਵੀ ਟਵੀਟ ਕਰਕੇ ਦੁੱਖ ਜਤਾਇਆ ਹੈ ।

 

Sushant Singh Rajput

ਜੇ ਗੱਲ ਕਰੀਏ ਉਨ੍ਹਾਂ ਦੇ ਕੰਮ ਦੀ ਤਾਂ ਉਨ੍ਹਾਂ ਨੇ ਹਿੰਦੀ ਜਗਤ ਨੂੰ ਕਈ ਸੁਪਰ ਹਿੱਟ ਫ਼ਿਲਮਾਂ ਦਿੱਤੀਆਂ ਨੇ । ਅਖੀਰਲੀ ਵਾਰ ਉਹ ਛਿਛੋਰੇ ਫ਼ਿਲਮ ਚ ਸ਼ਰਧਾ ਕਪੂਰ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ ।

Sushant Singh Rajput

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network