ਫਿਲਮ 'ਕੇਦਾਰਨਾਥ' ਦਾ ਟੀਜਰ ਰਿਲੀਜ਼, ਸਾਰਾ ਅਲੀ ਖਾਨ ਨੇ ਸਭ ਨੂੰ ਪਾਇਆ ਪੜਨੇ, ਦੇਖੋ ਵੀਡਿਓ 

written by Rupinder Kaler | November 24, 2018

ਬਾਲੀਵੁੱਡ ਐਕਟਰ ਸੁਸ਼ਾਂਤ ਅਤੇ ਸਾਰਾ ਅਲੀ ਖਾਨ ਦੀ ਫਿਲਮ 'ਕੇਦਾਰਨਾਥ' ਦਾ ਹਾਲ ਹੀ ਵਿੱਚ ਨਵਾਂ ਡਾਈਲਾਗ ਟੀਜਰ ਰਿਲੀਜ਼ ਹੋ ਗਿਆ ਹੈ । 20 ਸਕਿੰਟ ਦੇ ਇਸ ਟੀਜਰ ਵਿੱਚ ਸਾਰਾ ਦਮਦਾਰ ਡਾਈਲਾਗ ਬੋਲਦੀ ਹੋਈ ਨਜ਼ਰ ਆ ਰਹੀ ਹੈ । ਫਿਲਮ ਦਾ ਇਹ ਟੀਜਰ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਡਾਈਲਾਗ ਦੇ ਨਾਲ-ਨਾਲ ਸਾਰਾ ਦੀ ਐਕਟਿੰਗ ਵੀ ਦੇਖਣ ਵਾਲੀ ਹੈ । ਇਸ ਟੀਜਰ ਵਿੱਚ ਦਿਖਾਇਆ ਗਿਆ ਹੈ ਕਿ ਸਾਰਾ ਫਿਲਮ ਵਿੱਚ ਕਾਫੀ ਮੂੰਹ ਫੱਟ ਹੈ ।

ਹੋਰ ਵੇਖੋ : ਲੋਕਾਂ ਨੂੰ ਪਸੰਦ ਨਹੀਂ ਆਈ ਸਾਰਾ ਖਾਨ ਦੀ ਬੋਲਡ ਵੀਡਿਓ, ਦੇਖੋ ਕਿਸ ਤਰ੍ਹਾਂ ਦੇ ਕੀਤੇ ਕਮੈਂਟ

Saif Ali Khan’s Daughter Sara Saif Ali Khan’s Daughter Sara

 

ਉਹ ਟੀਜਰ ਵਿੱਚ ਆਪਣੇ ਪਿਤਾ ਨਾਲ ਅਰੈਂਜ ਮੈਰਿਜ਼ ਨੂੰ ਲੈ ਕੇ ਬਹਿੰਸ ਕਰਦੀ ਹੋਈ ਨਜ਼ਰ ਆ ਰਹੀ ਹੈ । ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਦੀ ਕਹਾਣੀ ਸਾਲ 2013  ਵਿੱਚ ਉੱਤਰਾਖੰਡ ਵਿੱਚ ਆਏ ਹੜ੍ਹ 'ਤੇ ਅਧਾਰਿਤ ਹੈ ।

ਹੋਰ ਵੇਖੋ : ਬਿਨੂੰ ਢਿੱਲੋਂ ਅਤੇ ਗੁਰਪ੍ਰੀਤ ਘੁੱਗੀ ਨੇ ਗਾਇਕ ਜਸਬੀਰ ਜੱਸੀ ਦੀ ਕੀਤੀ ਤਾਰੀਫ, ਦੇਖੋ ਵੀਡਿਓ

https://www.instagram.com/p/BqjztojhziZ/

ਇਸ ਫਿਲਮ ਵਿੱਚ ਸਾਰਾ ਅਲੀ ਖਾਨ ਅਤੇ ਸੂਸ਼ਾਂਤ ਰਾਜਪੂਰ ਮੁੱਖ ਭੂਮਿਕਾ ਵਿੱਚ ਹਨ ਫਿਲਮ ਅਗਲੇ ਮਹੀਨੇ 7 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ।ਸਾਰਾ ਆਪਣੀ ਇਸ ਫਿਮਲ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ਕਿਉਂਕਿ ਸਾਰਾ ਦੀ ਇਹ ਪਹਿਲੀ ਫਿਲਮ ਹੈ । ਸਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਫਿਲਮ ਦਾ ਇਹ ਟੀਜਰ ਸ਼ੈਅਰ ਕੀਤਾ ਹੈ । ਜਿਸ 'ਤੇ ਕਾਫੀ ਕਮੈਂਟ ਆ ਰਹੇ ਹਨ ।

You may also like