ਸੁਸ਼ਾਂਤ ਸਿੰਘ ਰਾਜਪੂਤ ਦੇ ਨਾਂਅ ‘ਤੇ ਤਬਦੀਲ ਹੋਇਆ ਇਤਿਹਾਸਕ ਚੌਕ ਦਾ ਨਾਮ

Written by  Shaminder   |  July 11th 2020 02:00 PM  |  Updated: July 11th 2020 02:00 PM

ਸੁਸ਼ਾਂਤ ਸਿੰਘ ਰਾਜਪੂਤ ਦੇ ਨਾਂਅ ‘ਤੇ ਤਬਦੀਲ ਹੋਇਆ ਇਤਿਹਾਸਕ ਚੌਕ ਦਾ ਨਾਮ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਜਿੱਥੇ ਉਨ੍ਹਾਂ ਦੀ ਮੌਤ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ । ਉੱਥੇ ਹੀ ਉਨ੍ਹਾਂ ਦੀ ਯਾਦ ‘ਚ ਉਨ੍ਹਾਂ ਦੇ ਜੱਦੀ ਪਿੰਡ ਬਿਹਾਰ ਦੇ ਪੂਰਨਿਆ ‘ਚ  ਬਣੀ ਨਵੀਂ ਸੜਕ ਦਾ ਨਾਂਅ ਅਦਾਕਾਰ ਦੇ ਨਾਂਅ ‘ਤੇ ਰੱਖਿਆ ਗਿਆ ਹੈ ।ਮਿਓਂਸੀਪਲ ਕਾਰਪੋਰੇਸ਼ਨ ਨੇ ਸ਼ਹਿਰ ਦੇ ਬੇਹੱਦ ਪੁਰਾਣੇ ਤੇ ਇਤਿਹਾਸਕ ਫੋਰਡ ਕੰਪਨੀ ਚੌਕ ਦਾ ਨਾਂਅ ਬਦਲ ਕੇ ਸੁਸ਼ਾਂਤ ਸਿੰਘ ਰਾਜਪੂਤ ਚੌਕ ਰੱਖ ਦਿੱਤਾ ਹੈ।

https://twitter.com/PriyaKhushali/status/1281268875355537408

ਇਸ ਤੋਂ ਇਲਾਵਾ ਮਧੂਬਨੀ ਚੌਕ ਤੋਂ ਮਾਤਾ ਸਥਾਨ ਚੌਕ ਤੱਕ ਨਵੀਂ ਬਣੀ ਸੜਕ ਦਾ ਨਾਂਅ ਸੁਸ਼ਾਂਤ ਸਿੰਘ ਰਾਜਪੂਤ ਮਾਰਗ ਰੱਖਿਆ ਗਿਆ ਹੈ। ਨਗਰ ਨਿਗਮ ਦੀ ਮੇਅਰ ਸਵਿਤਾ ਦੇਵੀ ਨੇ ਖ਼ੁਦ ਇਸ ਦਾ ਉਦਘਾਟਨ ਕੀਤਾ। ਮੇਅਰ ਸਵਿਤਾ ਦੇਵੀ ਨੇ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਬਹੁਤ ਛੋਟੀ ਉਮਰੇ ਹੀ ਦੇਸ਼ ਭਰ ਵਿੱਚ ਪੂਰਨੀਆ ਅਤੇ ਬਿਹਾਰ ਦਾ ਨਾਂਅ ਰੌਸ਼ਨ ਕੀਤਾ ਹੈ। ਉਸ ਦੀਆਂ ਕਈ ਮਸ਼ਹੂਰ ਫਿਲਮਾਂ ਅਤੇ ਸੀਰੀਅਲ ਹਨ ਅਤੇ ਉਹ ਇਕ ਸ਼ਾਨਦਾਰ ਕਲਾਕਾਰ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network