ਸੁਸ਼ਾਂਤ ਸਿੰਘ ਰਾਜਪੂਤ ਦਾ ਇਸ ਤਰ੍ਹਾਂ ਦਾ ਵੀਡੀਓ ਨਹੀਂ ਵੇਖਿਆ ਹੋਵੇਗਾ ਤੁਸੀਂ, ਕਰ ਰਿਹਾ ਸਭ ਨੂੰ ਭਾਵੁਕ

Written by  Shaminder   |  July 01st 2020 01:54 PM  |  Updated: July 01st 2020 01:54 PM

ਸੁਸ਼ਾਂਤ ਸਿੰਘ ਰਾਜਪੂਤ ਦਾ ਇਸ ਤਰ੍ਹਾਂ ਦਾ ਵੀਡੀਓ ਨਹੀਂ ਵੇਖਿਆ ਹੋਵੇਗਾ ਤੁਸੀਂ, ਕਰ ਰਿਹਾ ਸਭ ਨੂੰ ਭਾਵੁਕ

ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਮਾਮਲੇ ਨੂੰ ਕਈ ਦਿਨ ਬੀਤ ਚੁੱਕੇ ਹਨ । ਪਰ ਉਨ੍ਹਾਂ ਦੇ ਵੀਡੀਓਜ਼ ਅਤੇ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ । ਉਨ੍ਹਾਂ ਦਾ ਇੱਕ ਹੁਣ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਇੱਕ ਬਜ਼ੁਰਗ ਮਾਤਾ ਦੇ ਨਾਲ ਨਜ਼ਰ ਆ ਰਹੇ ਨੇ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਮਾਤਾ ਤੋਂ ਅਸ਼ੀਰਵਾਦ ਲੈ ਰਹੇ ਹਨ ।ਇਹ ਵੀਡੀਓ ਕਿਸੇ ਬਿਰਧ ਆਸ਼ਰਮ ਦਾ ਲੱਗ ਰਿਹਾ ਹੈ । ਜਿਸ ‘ਚ ਉਹ ਮਹਿਲਾਵਾਂ ਦੇ ਨਾਲ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ।

https://www.instagram.com/p/CB7-fpBBAhY/

ਸੁਸ਼ਾਂਤ ਸਿੰਘ ਰਾਜਪੂਤ ਦਾ ਇਹ ਵੀਡੀਓ ਕਾਫ਼ੀ ਪੁਰਾਣਾ ਹੈ।  ਸੁਸ਼ਾਂਤ ਉਨ੍ਹਾਂ ਬਜ਼ੁਰਗ ਔਰਤਾਂ ਨਾਲ ਕੁਝ ਗੱਲਾਂ ਕਰ ਰਹੇ ਹਨ। ਥੋੜ੍ਹੀ ਦੇਰ ਬਾਅਦ ਉਹ ਉਸ ਔਰਤ ਦਾ ਹੱਥ ਫੜ ਕੇ ਆਪਣੇ ਸਿਰ'ਤੇ ਅਸ਼ੀਰਵਾਦ ਦੇਣ ਦੀ ਤਰ੍ਹਾਂ ਰੱਖਦੇ ਹਨ।

https://www.instagram.com/p/CA-S3cIDWOx/

ਵੀਡੀਓ 'ਚ ਇਹ ਗੱਲ ਸਾਫ਼ ਨਜ਼ਰ ਆ ਰਹੀ ਹੈ ਕਿ ਸੁਸ਼ਾਂਤ ਇਕ ਸਟਾਰ ਹੋਣ ਦੇ ਬਾਵਜ਼ੂਦ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਸਨ। ਉਹ ਜਿਸ ਤਰ੍ਹਾਂ ਜ਼ਮੀਨ 'ਤੇ ਬੈਠ ਕੇ ਉਨ੍ਹਾਂ ਨਾਲ ਗੱਲਾਂ ਕਰਰਹੇ ਸਨ, ਇਹ ਕਾਫ਼ੀ ਸ਼ਲਾਘਾਯੋਗ ਹੈ। ਇਸ ਤੋਂ ਪਹਿਲਾਂ ਵੀ ਸੁਸ਼ਾਂਤ ਦੇ ਅਜਿਹੇ ਕਈ ਵੀਡੀਓਜ਼ ਸਾਹਮਣੇ ਆ ਚੁੱਕੇ ਹਨ, ਜਿਸ 'ਚ ਅਭਿਨੇਤਾ ਗ਼ਰੀਬ ਬੱਚਿਆਂਨੂੰ ਮਿਲਦੇ ਹੋਏ ਦਿਖਾਈ ਦਿੱਤੇ ਸਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network