ਮਾਧੁਰੀ ਦੀਕਸ਼ਿਤ ਦੇ ਗੀਤ ‘ਤੇ ਡਾਂਸ ਕਰਦਿਆਂ ਦਾ ਸੁਸ਼ਾਂਤ ਸਿੰਘ ਰਾਜਪੂਤ ਦਾ ਵੀਡੀਓ ਆਇਆ ਸਾਹਮਣੇ, ਭਤੀਜੀ ਦੇ ਨਾਲ ਖੂਬ ਮਸਤੀ ਕਰਦੇ ਆ ਰਹੇ ਨੇ ਨਜ਼ਰ

written by Lajwinder kaur | August 18, 2020

ਬਾਲੀਵੁੱਡ ਦੇ ਕਿਊਟ ਤੇ ਖੁਸ਼ਦਿਲ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਜਿਨ੍ਹਾਂ ਨੂੰ ਇਸ ਦੁਨੀਆ ਤੋਂ ਗਏ ਦੋ ਮਹੀਨੇ ਤੋਂ ਉਪਰ ਦਾ ਸਮਾਂ ਹੋ ਗਿਆ ਹੈ । ਪਰ ਫਿਰ ਵੀ ਉਨ੍ਹਾਂ ਦੇ ਫੈਨਜ਼ ਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਉਹ ਇਸ ਦੁਨੀਆ ‘ਚ ਨਹੀਂ ਹਨ ।

ਅਜਿਹੇ ‘ਚ ਉਨ੍ਹਾਂ ਦੇ ਪੁਰਾਣੇ ਵੀਡੀਓ ਸਾਹਮਣੇ ਆਉਂਦੇ ਰਹਿੰਦੇ ਨੇ । ਜਿਨ੍ਹਾਂ ਨੂੰ ਦੇਖ ਕੇ ਲੱਗਦਾ ਨਹੀਂ ਹੈ ਕਿ ਇੰਨਾ ਮਸਤੀ ਤੇ ਖੁਸ਼ਦਿਲ ਇਨਸਾਨ ਖੁਦਕੁਸ਼ੀ ਕਰ ਸਕਦਾ ਹੈ । ਜਿਸ ਕਰਕੇ ਲਗਾਤਾਰ ਸੋਸ਼ਲ ਮੀਡੀਆ ਉੱਤੇ ਸੀਬੀਆਈ ਦੀ ਜਾਂਚ ਲਈ ਮੁਹਿੰਮ ਚੱਲ ਰਹੀ ਸੀ । ਉਨ੍ਹਾਂ ਦੇ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਉਹ ਮਾਧੁਰੀ ਦੀਕਸ਼ਿਤ ਦੇ ਸੁਪਰ ਹਿੱਟ ਗੀਤ ‘ਚਨੇ ਕੇ ਖੇਤ’ ਉੱਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ‘ਚ ਉਹ ਆਪਣੀ ਭਤੀਜੀ ਮਲਿਕਾ ਸਿੰਘ ਦੇ ਨਾਲ ਖੂਬ ਮਸਤੀ ਦੇ ਨਾਲ ਨੱਚਦੇ ਹੋਏ ਦਿਖਾਈ ਦੇ ਰਹੇ ਨੇ । ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ।

0 Comments
0

You may also like