ਸੁਸ਼ਾਂਤ ਰਾਜਪੂਤ ਦੀ ਮੌਤ ਤੋਂ ਬਾਅਦ ਬੇਸੁਧ ਹੋਇਆ ਉਹਨਾਂ ਦਾ ਇਹ ਬੇਜ਼ੁਬਾਨ ਦੋਸਤ …! ਹਰ ਕਿਸੇ ਨੂੰ ਭਾਵੁਕ ਕਰ ਰਿਹਾ ਹੈ ਵੀਡੀਓ

written by Rupinder Kaler | June 18, 2020

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਜਿੱਥੇ ਉਹਨਾਂ ਦੇ ਪ੍ਰਸ਼ੰਸਕ ਭੁਲਾ ਨਹੀਂ ਪਾ ਰਹੇ ਉੱਥੇ ਉਹਨਾਂ ਦਾ ਕੁੱਤਾ ਵੀ ਸੁਸ਼ਾਂਤ ਦੀ ਜੁਦਾਈ ਬਰਦਾਸ਼ਤ ਨਹੀਂ ਕਰ ਪਾ ਰਿਹਾ । ਸੋਸ਼ਲ ਮੀਡੀਆ ਤੇ ਸੁਸ਼ਾਂਤ ਦੇ ਡਾਗੀ ਦੀਆਂ ਤਸਵੀਰਾਂ ਤੇ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਹਨ । ਜਿਨ੍ਹਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਬੇਜ਼ੁਬਾਨ ਸੁਸ਼ਾਂਤ ਨੂੰ ਕਿਨ੍ਹਾਂ ਮਿਸ ਕਰ ਰਿਹਾ ਹੈ । ਸੁਸ਼ਾਂਤ ਦਾ ਡਾਗੀ ਸੁਸ਼ਾਂਤ ਨੂੰ ਉਹਨਾਂ ਦੇ ਘਰ ਦੇ ਹਰ ਉਸ ਕਮਰੇ ਵਿੱਚ ਲੱਭਦਾ ਹੈ, ਜਿੱਥੇ ਉਹ ਇਸ ਕੁੱਤੇ ਨਾਲ ਸਮਾਂ ਬਿਤਾਉਂਦੇ ਸਨ ।

[embed]https://www.instagram.com/tv/CBbGew2gcV8/?utm_source=ig_embed[/embed]

ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੁਸ਼ਾਂਤ ਦਾ ਇਹ ਬੇਜ਼ੁਬਾਨ ਦੋਸਤ ਬੇਸੁਧ ਹੋ ਕੇ ਪਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬੀਤੇ ਐਤਵਾਰ ਸੁਸ਼ਾਂਤ ਰਾਜਪੂਤ ਨੇ ਆਪਣੇ ਘਰ ਵਿੱਚ ਹੀ ਖੁਦਕੁਸ਼ੀ ਕਰ ਲਈ ਸੀ ।

ਪੁਲਿਸ ਦੀ ਮੁਢਲੀ ਜਾਂਚ ਵਿੱਚ ਇਹ ਸਾਫ ਹੋਇਆ ਹੈ ਕਿ ਸੁਸ਼ਾਂਤ ਡਿਪਰੈਸ਼ਨ ਦੇ ਸ਼ਿਕਾਰ ਸਨ, ਜਿਸ ਕਰਕੇ ਉਹਨਾਂ ਨੂੰ ਮੌਤ ਨੂੰ ਗਲੇ ਲਗਾਇਆ । ਫ਼ਿਲਹਾਲ ਪੁਲਿਸ ਇਸ ਮਾਮਲੇ ਦੇ ਵੱਖ ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ।

https://twitter.com/itsSSR/status/1073492513229484032

0 Comments
0

You may also like