ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਕੀਰਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕੀਤੀ ਇਨਸਾਫ਼ ਦੀ ਮੰਗ, ਚਿੱਠੀ ’ਚ ਕੀਤਾ ਵੱਡਾ ਖੁਲਾਸਾ

Written by  Rupinder Kaler   |  August 01st 2020 12:40 PM  |  Updated: August 01st 2020 12:40 PM

ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਕੀਰਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕੀਤੀ ਇਨਸਾਫ਼ ਦੀ ਮੰਗ, ਚਿੱਠੀ ’ਚ ਕੀਤਾ ਵੱਡਾ ਖੁਲਾਸਾ

ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਕੀਰਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਸ਼ਵੇਤਾ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਜ਼ਰੀਏ ਪੀਐਮ ਮੋਦੀ ਨੂੰ ਖੁੱਲ਼੍ਹੀ ਚਿੱਠੀ ਲਿਖੀ ਹੈ। ਉਹਨਾਂ ਨੇ ਲਿਖਿਆ, ‘ਸਰ ਮੇਰਾ ਦਿਲ ਕਹਿੰਦਾ ਹੈ ਕਿ ਤੁਸੀਂ ਕਿਤੇ ਨਾ ਕਿਤੇ ਸੱਚ ਲਈ ਅਤੇ ਸੱਚ ਦੇ ਨਾਲ ਖੜ੍ਹੇ ਹੋਵੋਗੇ। ਮੇਰਾ ਭਰਾ ਜਦੋਂ ਬਾਲੀਵੁੱਡ ਵਿਚ ਆਇਆ ਤਾਂ ਉਸ ਦਾ ਕੋਈ ਗੌਡਫਾਦਰ ਨਹੀਂ ਸੀ। ਨਾ ਹੀ ਹੁਣ ਸਾਡਾ ਕੋਈ ਹੈ।

https://www.instagram.com/p/CDVGI7hFxSJ/

ਮੇਰੀ ਤੁਹਾਨੂੰ ਅਪੀਲ ਹੈ ਕਿ ਤੁਸੀਂ ਤੁਰੰਤ ਇਸ ਮਾਮਲੇ ਨੂੰ ਦੇਖੋ ਅਤੇ ਯਕੀਨੀ ਬਣਾਓ ਕਿ ਨਿਰਪੱਖ ਤਰੀਕੇ ਨਾਲ ਸਭ ਕੁਝ ਸੰਭਾਲਿਆ ਜਾਵੇ ਅਤੇ ਕਿਸੇ ਵੀ ਸਬੂਤ ਨਾਲ ਛੇੜਛਾੜ ਨਾ ਕੀਤੀ ਜਾਵੇ’।  ਇਸ ਤੋਂ ਪਹਿਲਾਂ ਸ਼ਵੇਤਾ ਨੇ ਸੁਸ਼ਾਂਤ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ , ‘ਜੇਕਰ ਸੱਚਾਈ ਮਾਇਨੇ ਰੱਖਦੀ ਹੈ ਤਾਂ ਕਦੀ ਵੀ ਕੁਝ ਨਹੀਂ ਹੋਵੇਗਾ #JusticeForSushantSinghRajput’

https://www.instagram.com/p/CC5_3n6lnYe/

ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇਕੇ ਸਿੰਘ ਨੇ ਪਟਨਾ ਦੇ ਰਾਜੀਵ ਨਗਰ ਥਾਣੇ ਵਿਚ ਰਿਆ ਚੱਕਰਵਰਤੀ ਖਿਲਾਫ ਐਫਆਈਆਰ ਦਰਜ ਕਰਵਾਈ ਹੈ। ਉਹਨਾਂ ਦੇ ਪਿਤਾ ਨੇ ਰਿਆ ‘ਤੇ ਸੁਸ਼ਾਂਤ ਨੂੰ ਧਮਕਾਉਣ ਅਤੇ ਆਤਮ ਹੱਤਿਆ ਲਈ ਉਕਸਾਉਣ ਦਾ ਅਰੋਪ ਲਗਾਇਆ ਹੈ। ਇਸ ਮਾਮਲੇ ਵਿਚ ਹੁਣ ਤੱਕ 30 ਤੋਂ ਜ਼ਿਆਦਾ ਲੋਕਾਂ ਕੋਲੋਂ ਪੁੱਛ-ਗਿੱਛ ਕੀਤੀ ਜਾ ਚੁੱਕੀ ਹੈ। ਇਹਨਾਂ ਵਿਚ ਦਿੱਗਜ਼ ਨਿਰਦੇਸ਼ਕ ਮਹੇਸ਼ ਭੱਟ ਤੋਂ ਲੈ ਕੇ ਰਿਆ ਚੱਕਰਵਰਤੀ ਤੱਕ ਸ਼ਾਮਿਲ ਹਨ।

https://www.instagram.com/p/CCAOFQblWgZ/

ਉੱਥੇ ਹੀ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਵੀ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਮੁੰਬਈ ਵਿਚ ਸਥਿਤ ਅਪਣੇ ਘਰ ਵਿਚ ਫਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network