ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਨੇ ਸੋਸ਼ਲ ਮੀਡੀਆ ਤੋਂ ਬਣਾਈ ਦੂਰੀ, ਭਰਾ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਦਿਲ ਦਾ ਦਰਦ

written by Lajwinder kaur | September 17, 2020

ਬਾਲੀਵੁੱਡ ਦੇ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਭੈਣ ਸ਼ਵੇਤਾ ਸਿੰਘ ਕ੍ਰਿਤੀ ਸੋਸ਼ਲ ਮੀਡੀਆ ਦੇ ਰਾਹੀਂ ਇਨਸਾਫ਼ ਗੁਹਾਰ ਲਗਾ ਰਹੇ ਸਨ ।sushant singh rajput

ਸ਼ਵੇਤਾ ਸਿੰਘ ਕ੍ਰਿਤੀ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਆਪਣੇ ਭਰਾ ਦੇ ਨਾਲ ਜੁੜੀਆਂ ਯਾਦਾਂ ਨੂੰ ਸ਼ੇਅਰ ਕਰਦੇ ਰਹਿੰਦੇ ਸਨ ।

plant for sushant singh rajput

ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਉਨ੍ਹਾਂ ਨੇ ਦੱਸਿਆ ਹੈ ਕਿ ਉਹ ਕੁਝ ਦਿਨਾਂ ਦੇ ਲਈ ਸੋਸ਼ਲ ਮੀਡੀਆ ਤੋਂ ਦੂਰ ਰਹਿਣਗੇ ।

sushant singh rajut and shweta singh

ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਤੁਸੀਂ ਚਾਹੇ ਕਿੰਨਾ ਵੀ ਮਜ਼ਬੂਤ ਬਣੇ ਰਹਿਣ ਦੀ ਕੋਸ਼ਿਸ ਕਰ ਲਓ,  ਪਰ ਕਈ ਵਾਰ ਤੁਹਾਡਾ ਇਹ ਦਰਦ ਤੁਹਾਡੇ ਉੱਤੇ ਹਾਵੀ ਹੋ ਜਾਂਦਾ ਹੈ । ਅਸਲ ‘ਚ ਹੁਣ ਵੀਰਾ ਨਹੀਂ ਰਿਹਾ ਹੈ । ਹੁਣ ਕਦੇ ਉਨ੍ਹਾਂ ਨੂੰ ਛੂਹ ਨਹੀਂ ਸਕਾਂਗੇ,  ਉਨ੍ਹਾਂ ਨੂੰ ਹੱਸਦੇ ਹੋਏ ਨਹੀਂ ਵੇਖ ਪਾਵਾਂਗੇ ਅਤੇ ਜਿਹੜੇ ਉਹ ਜੋਕ ਸੁਣਾਉਂਦੇ ਹੁੰਦੇ ਸੀ ਨਹੀਂ ਸੁਣ ਪਾਵਾਂਗੇ । ਮੈਨੂੰ ਹੈਰਾਨੀ ਹੈ ਕਿ ਇਸਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਕਿੰਨਾ ਸਮਾਂ ਲੱਗੇਗਾ । ਅਜਿਹੇ ਵਿੱਚ 10 ਦਿਨ ਦਾ ਆਫ ਲੈਣ ਦਾ ਸੋਚਿਆ ਹੈ । ਮੈਂ ਆਪਣੇ ਆਪ ਲਈ meditation ਤੇ ਪ੍ਰਾਥਨਾਵਾਂ ਵਿੱਚ ਲੀਨ ਰਹਿਣ ਦਾ ਫ਼ੈਸਲਾ ਕੀਤਾ ਹੈ । ਬਹੁਤ ਜ਼ਰੂਰਤ ਹੈ ਦਰਦ ਤੋਂ ਉੱਭਰਣ ਲਈ ।sushant singh rajput emotional post

You may also like