ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲਾ: ਈਡੀ ਦੇ ਦਫ਼ਤਰ ‘ਚ ਰੀਆ ਚੱਕਰਵਰਤੀ ਤੋਂ ਪੁੱਛਗਿੱਛ

Written by  Shaminder   |  August 07th 2020 02:00 PM  |  Updated: August 07th 2020 02:00 PM

ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲਾ: ਈਡੀ ਦੇ ਦਫ਼ਤਰ ‘ਚ ਰੀਆ ਚੱਕਰਵਰਤੀ ਤੋਂ ਪੁੱਛਗਿੱਛ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ‘ਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ । ਉਨ੍ਹਾਂ ਦੀ ਮੌਤ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਸੀ। ਜਿਸ ਨੂੰ ਕਿ ਕੇਂਦਰ ਸਰਕਾਰ ਨੇ ਬੀਤੇ ਦਿਨ ਮਨਜ਼ੂਰ ਕਰ ਲਿਆ ਸੀ । ਇਸੇ ਦੌਰਾਨ ਸੁਸ਼ਾਂਤ ਰਾਜਪੂਤ ਦੀ ਦੋਸਤ ਅਤੇ ਮਾਮਲੇ ਦੀ ਮੁਲਜ਼ਮ ਰੀਆ ਚੱਕਰਵਰਤੀ ਤੋਂ ਈਡੀ ਮਨੀ ਲਾਂਡਰਿੰਗ ਦੇ ਮਾਮਲੇ ‘ਚ ਪੁੱਛਗਿੱਛ ਕਰ ਰਹੀ ਹੈ । ਨਿਊਜ਼ ਏਜੰਸੀ ਏਐੱਨਆਈ ਮੁਤਾਬਿਕ ਈਡੀ ਦੇ ਬੁਲਾਉਣ ‘ਤੇ ਰੀਆ ਪੁੱਛਗਿੱਛ ਲਈ ਈਡੀ ਦੇ ਦਫ਼ਤਰ ‘ਚ ਪਹੁੰਚ ਚੁੱਕੀ ਹੈ ।

https://twitter.com/ANI/status/1291622047907364866

ਇਸ ਤੋਂ ਪਹਿਲਾਂ ਉਨ੍ਹਾਂ ਨੇ ਈਡੀ ਤੋਂ ਅਪੀਲ ਕੀਤੀ ਸੀ ਕਿ ਉਹ ਸੁਪਰੀਮ ਕੋਰਟ 'ਚ ਦਾਇਰ ਉਨ੍ਹਾਂ ਦੀ ਪਟੀਸ਼ਨ 'ਤੇ ਫ਼ੈਸਲੇ ਤਕ ਪੁੱਛਗਿੱਛ ਰੋਕ ਦੇਣ ਪਰ ਈਡੀ ਨੇ ਉਨ੍ਹਾਂ ਦੀ ਅਪੀਲ ਨੂੰ ਠੁਕਰਾ ਦਿੱਤਾ। ਇਸ ਮਾਮਲੇ 'ਚ ਈਡੀ ਨੇ ਰੀਆ ਖ਼ਿਲਾਫ਼ ਮੰਨੀ ਲਾਡਰਿੰਗ ਦਾ ਮਾਮਲਾ ਦਰਜ ਕੀਤਾ ਹੈ।

https://twitter.com/sukanya55096035/status/1291643407568261121

ਈਡੀ ਨੇ ਰੀਆ ਨੂੰ ਸੰਮਨ ਭੇਜ ਕੇ ਸ਼ੁੱਕਰਵਾਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਇਸ ਤੋਂ ਇਲਾਵਾ ਈਡੀ ਨੇ ਸ਼ਨਿਚਰਵਾਰ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੇ ਦੋਸਤ ਸਿਧਾਰਥ ਪਿਠਾਨੀ ਨੂੰ ਵੀ ਪੁੱਛ ਗਿੱਛ ਲਈ ਬੁਲਾਇਆ ਹੈ। ਈਡੀ ਇਸ ਤੋਂ ਪਹਿਲਾਂ ਸੁਸ਼ਾਂਤ ਸਿੰਘ ਰਾਜਪੂਤ ਦੇ ਹਾਊਸ ਮੈਨੇਜਰ ਸੈਮੂਅਲ ਮਿਰਾਂਡਾ, ਸੁਸ਼ਾਂਤ ਦੇ ਚਾਰਟਡ ਅਕਾਊਂਟ ਰਹੇ ਸੰਦੀਪ ਸ਼੍ਰੀਧਰ ਤੇ ਰੀਆ ਚੱਕਰਵਤੀ ਦੇ ਸੀਏ ਰਿਤੇਸ਼ ਸ਼ਾਹ ਤੋਂ ਪੁੱਛਗਿੱਛ ਕਰ ਚੁੱਕਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network